ਪੰਜਾਬ : 24 ਘੰਟੇ ਦੌਰਾਨ 1513 ਹੋਰ ਪਾਜ਼ੇਟਿਵ ਮਾਮਲੇ ਆਏ
Published : Aug 21, 2020, 11:11 pm IST
Updated : Aug 21, 2020, 11:11 pm IST
SHARE ARTICLE
image
image

34 ਮੌਤਾਂ ਹੋਈਆਂ, ਕੁੱਲ ਪਾਜ਼ੇਟਿਵ ਅੰਕੜਾ 39327 ਅਤੇ ਗੰਭੀਰ ਮਰੀਜ਼ਾਂ ਦੀ ਗਿਤੀ 500 ਤਕ ਪਹੁੰਚੀ

ਚੰਡੀਗੜ੍ਹ, 21 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਕਹਿਰ ਦੇ ਚਲਦਿਆਂ ਬੀਤੇ 24 ਘੰਟੇ ਦੇ ਸਮੇਂ ਦੌਰਾਨ 34 ਹੋਰ ਮੌਤਾਂ ਹੋਈਆਂ ਹਨ ਅਤੇ 1513 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ।

imageimage
ਲੁਧਿਆਣਾ ਜ਼ਿਲ੍ਹੇ ਵਿਚ 8, ਪਟਿਆਲਾ ਤੇ ਜਲੰਧਰ 'ਚ 5-5 ਮੌਤਾਂ ਹੋਈਆਂ ਹਨ। ਅੱਜ ਲੁਧਿਆਣਾ ਵਿਚ ਫਿਰ ਸੱਭ ਤੋਂ ਵੱਧ 242 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਪਟਿਆਲਾ ਵਿਚ 201, ਜਲੰਧਰ 169, ਮੋਹਾਲੀ 143, ਸੰਗਰੂਰ 102, ਬਠਿੰਡਾ 90, ਅੰਮ੍ਰਿਤਸਰ 80, ਕਪੂਰਥਲਾ ਵਿਚ 70 ਮਾਮਲੇ ਆਏ ਹਨ। ਕੁੱਲ ਸੈਂਪਲ 8 ਲੱਖ 63 ਹਜ਼ਾਰ 840 ਹੋ ਚੁੱਕੇ ਹਨ।


ਕੁੱਲ ਪਾਜ਼ੇਟਿਵ ਅੰਕੜਾ 39327 ਅਤੇ ਮੌਤਾਂ ਦੀ ਗਿਣਤੀ 991 ਤਕ ਪਹੁੰਚ ਗਈ ਹੈ। ਇਸ ਸਮੇਂ 14443 ਮਰੀਜ਼ ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ 500 ਗੰਭੀਰ ਹਾਲਤ ਵਾਲੇ ਹਨ। 42 ਵੈਂਟੀਲੇਟਰ ਅਤੇ 418 ਆਕਸੀਜਨ 'ਤੇ ਹਨ। ਕੁਲ 23893 ਮਰੀਜ਼ ਠੀਕ ਵੀ ਹੋ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement