
ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 29 ਲੱਖ ਤੋਂ ਪਾਰ
ਕੋਵਿਡ ਨਾਲ 55 ਹਜ਼ਾਰ ਦੇ ਕਰੀਬ ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ, 21 ਅਗੱਸਤ : ਭਾਰਤ 'ਚ ਕੋਵਿਡ 19 ਦੇ 68,898 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਸ਼ੁਕਰਵਾਰ ਨੂੰ 29 ਲੱਖ ਦੇ ਪਾਰ ਪੁੱਜ ਗਏ। ਹਾਲਾਂਕਿ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 74 ਫ਼ੀ ਸਦੀ ਤੋਂ ਵੱਧ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ੁਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਰੀਕਾਰਡ 62,282 ਲੋਕਾਂ ਨੂੰ ਕੋਰੋਨਾ ਤੋਂ ਛੁਟਕਾਰਾ ਮਿਲਿਆ ਹੈ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਕੁਲ ਗਿਣਤੀ 21,58,946 ਹੋ ਗਈ ਹੈ। ਇਸ ਦੌਰਾਨ ਹਾਲਾਂਕਿ ਕੋਰੋਨਾ ਦੇ 68,898 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਰਗਰਮ ਮਾਮਲੇ 5633 ਵੱਧ ਗਏ। ਦੇਸ਼ 'ਚ ਪੀੜਤਾਂ ਦੀ ਗਿਣਤੀ 29,05,823 ਹੋ ਗਈ ਅਤੇ ਸਰਗਰਮ ਮਾਮਲੇ 6,92,028 ਹੋ ਗਏ ਹਨ। ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ 983 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 54,849 ਹੋ ਗਈ। ਦੇਸ਼ 'ਚ ਸਰਗਰimageਮ ਮਾਮਲੇ 23.82 ਫੀਸਦੀ ਅਤੇ ਰੋਗ ਮੁਕਤ ਹੋਮ ਵਾਲਿਆਂ