ਲੌਂਗੋਵਾਲ ਦੀ ਬਰਸੀ 'ਤੇ ਸਿਆਸੀ ਰੋਟੀਆਂ ਸੇਕਣ ਆਏ ਆਗੂਆਂ ਦਾ ਕਿਸਾਨਾਂ ਨੇ ਕੀਤਾ ਵਿਰੋਧ
Published : Aug 21, 2021, 7:11 am IST
Updated : Aug 21, 2021, 7:11 am IST
SHARE ARTICLE
image
image

ਲੌਂਗੋਵਾਲ ਦੀ ਬਰਸੀ 'ਤੇ ਸਿਆਸੀ ਰੋਟੀਆਂ ਸੇਕਣ ਆਏ ਆਗੂਆਂ ਦਾ ਕਿਸਾਨਾਂ ਨੇ ਕੀਤਾ ਵਿਰੋਧ

ਸੁਖਦੇਵ ਸਿੰਘ ਢੀਂਡਸਾ, ਵਿਜੇਇੰਦਰ ਸਿੰਗਲਾ ਅਤੇ ਚੰਦੂਮਾਜਰਾ ਨੂੰ  ਕਿਸਾਨਾਂ ਦੇ ਜ਼ਬਰਦਸਤ ਰੋਹ ਦਾ ਕਰਨਾ ਪਿਆ ਸਾਹਮਣਾ

ਸੰਗਰੂਰ/ਲੌਂਗੋਵਾਲ, 20 ਅਗੱਸਤ (ਬਲਵਿੰਦਰ ਸਿੰਘ ਭੁੱਲਰ, ਗੁਰਅੰਮਿਰਤਪਾਲ ਸਿੰਘ) : ਯੂਥ ਵਿੰਗ  ਦੀ ਅਗਵਾਈ ਹੇਠ ਵੱਡੀ ਗਿਣਤੀ ਨੌਜਵਾਨ ਅਤੇ ਕਿਸਾਨ ਯੂਨੀਅਨਾਂ ਨੇ ਕਾਲੀਆਂ ਝੰਡੀਆਂ ਲੈ ਕੇ ਸਿਆਸੀ ਲੀਡਰਾਂ ਦੇ ਵਿਰੋਧ ਵਿਚ ਦਾਣਾ ਮੰਡੀ ਨੇੜੇ ਇਕੱਠੇ ਹੋਏ | ਜਦੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਾਧੂ ਸਿੰਘ ਧਰਮਸੋਤ ਤਹਿਸੀਲ ਨੇੜੇ ਪਹੁੰਚੇ ਤਾਂ ਕਿਸਾਨ ਜਥੇਬੰਦੀਆਂ ਵਲੋਂ  ਕਾਲੀਆਂ ਝੰਡੀਆਂ ਵਿਖਾ ਦੇ ਵਿਰੋਧ ਕੀਤਾ ਗਿਆ | 
ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਾਧੂ ਸਿੰਘ ਧਰਮਸੋਤ ਦਾ ਦਾਣਾ ਮੰਡੀ ਵਿਖੇ ਪਹੁੰਚਣ ਦੇ ਵਿਰੋਧ ਵਿਚ ਕਿਸਾਨਾਂ ਨੇ ਰੋਸ ਵਜੋਂ ਬੈਰੀਕੇਡ ਵਗਾਹ ਮਾਰੇ ਅਤੇ ਕਿਸਾਨ ਨੌਜਵਾਨਾਂ ਦੇ ਰੋਸ ਨੇ ਸਿਆਸੀ ਲੀਡਰਾਂ ਨੂੰ  ਭਾਜੜਾਂ ਪਾ ਦਿਤੀਆਂ | ਕਿਸਾਨਾਂ ਦੇ ਕਾਫ਼ਲੇ ਨੂੰ  ਆਉਂਦਿਆਂ ਵੇਖ ਮੰਤਰੀਆਂ ਨੂੰ  ਪ੍ਰੋਗਰਾਮ ਨੂੰ  ਨੇਪਰੇ ਨਾ ਚੜ੍ਹਦਾ ਦੇਖ ਛੱਡ ਕੇ ਭੱਜਣਾ ਪਿਆ | ਜੇ ਪੁਲਿਸ ਪ੍ਰਸ਼ਾਸਨ ਨਾ ਹੁੰਦਾ ਤਾਂ ਸ਼ਾਇਦ ਕੋਈ ਵੀ ਸਿਆਸੀ ਲੀਡਰ ਬਚ ਕੇ ਨਾ ਨਿਕਲ ਪਾਉਂਦਾ | ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਡਰੇਨ ਦੇ ਪੁਲ 'ਤੇ ਸੁਖਦੇਵ ਸਿੰਘ ਢੀਂਡਸਾ ਨੂੰ  ਕਾਲੀਆਂ ਝੰਡੀਆਂ ਵਿਖਾਈਆਂ ਅਤੇ ਫਿਰ ਕਿਸਾਨਾਂ ਨੂੰ  ਜਦੋਂ ਸੁਖਬੀਰ ਬਾਦਲ ਦੇ ਗੁਰਦੁਆਰਾ ਕੈਂਬੋਵਾਲ ਸਾਹਿਬ ਆਉਣ ਦੀ ਭਿਣਕ ਪਈ ਤਾਂ ਕਿਸਾਨਾਂ ਨੇ ਰੁਖ ਗੁਰਦੁਆਰਾ ਕੈਂਬੋਵਾਲ ਸਾਹਿਬ ਵਲ ਕਰ ਲਿਆ | ਡਰੇਨ ਦੇ ਪੁੱਲ ਤੇ ਕਿਸਾਨਾਂ ਦੀ ਪੁਲਿਸ ਨਾਲ ਵੀ ਕਾਫ਼ੀ ਬਹਿਸਬਾਜ਼ੀ ਹੋਈ ਪਰ ਮਾਹੌਲ ਜ਼ਿਆਦਾ ਸੰਜੀਦਾ ਹੁੰਦਾ ਵੇਖ ਪੁਲਿਸ ਨੂੰ  ਪਿਛੇ ਹਟਣਾ ਪਿਆ ਕਿਸਾਨਾਂ ਦਾ ਕਾਫ਼ਲਾ ਬੈਰੀਕੇਡ ਹਟਾਉਂਦਾ ਅਕਾਲੀਆਂ ਦੇ ਪ੍ਰੋਗਰਾਮ ਵਲ ਵਧਿਆ ਤਾਂ ਸੁਖਬੀਰ ਬਾਦਲ ਸਮਾਗਮ 'ਚ ਨਾ ਪਹੁੰਚਿਆ ਤੇ ਉਨ੍ਹਾਂ ਦੀ ਜਗ੍ਹਾ ਜਦੋਂ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਸਮਾਗਮ 'ਚ ਆਏ ਤਾਂ ਉਨ੍ਹਾਂ ਨੂੰ   ਕਿਸਾਨਾਂ ਦੇ ਗੁੱਸੇ ਦਾ ਸਿਕਾਰ ਹੋਣਾ ਪਿਆ | 
ਇਸ ਸਬੰਧੀ ਕਿਸਾਨਾਂ ਨੂੰ  ਸੰਬੋਧਨ ਕਰਦਿਆਂ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਬਹਾਦਰਪੁਰ, ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ, ਮਨਦੀਪ ਲਿੱਦੜਾਂ, ਲਖਵਿੰਦਰ ਸਿੰਘ ਉਭਾਵਾਲ, ਰਵਿੰਦਰ ਸਿੰਘ ਤਕੀਪੁਰ, ਤੇਜਿੰਦਰ ਸਿੰਘ ਢੱਡਰੀਆਂ , ਬੱਗਾ ਬਹਾਦਰਪੁਰ ਔਰਤ ਵਿੰਗ ਦੇ ਜਿਲ੍ਹਾ ਆਗੂ ਸੰਦੀਪ ਕੌਰ ਚੌੰਦਾ, ਚਰਨਜੀਤ ਕੌਰ ਤਕੀਪੁਰ ਅਤੇ ਗੁਰਪ੍ਰੀਤ ਕੌਰ ਢੱਡਰੀਆਂ ਨੇ ਕਿਹਾ ਕਿ ਇੱਕ ਪਾਸੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਦਿੱਲੀ ਦੀਆਂ ਬਰੂਹਾਂ ਤੇ ਸਾਡੇ ਕਰੀਬ 600 ਕਿਸਾਨ ਸਹੀਦ ਹੋ ਚੁੱਕੇ ਹਨ , ਉਥੇ ਇਹ ਸਿਆਸੀ ਲੀਡਰ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਦੇ ਹੱਕ ਚ ਖੜਨ ਦੀ ਬਜਾਏ ਪੰਜਾਬ ਚ ਚੋਣਾਂ ਦਾ ਮਾਹੌਲ ਬਣਾਉਣਾ ਚਾਹੁੰਦੇ ਹਨ | ਇਸ ਕਰਕੇ ਇਨ੍ਹਾਂ ਸਿਆਸੀ ਲੀਡਰਾਂ ਖਿਲਾਫ ਲੋਕਾਂ ਦੇ ਮਨਾਂ ਚ ਭਾਰੀ ਗੁੱਸਾ ਹੈ ਜਿਸਦਾ ਪ੍ਰਗਟਾਵਾ ਅੱਜ ਹੋਇਆ ਹੈ | ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਡਸਾਂ ਦੇ ਹਾਲਾਤ ਇਹ ਹਨ ਕਿ ਨੋ ਸੌ ਚੂਹਾ ਖਾਕੇ ਬਿੱਲੀ ਹੱਜ ਨੂੰ  ਚੱਲੀ ਵਾਲੇ ਹਨ ਇਸ ਆਗੂ ਕੋਲ ਅਕਾਲੀ ਦਲ ਦੀ ਅਥਾਹ ਸਕਤੀਆਂ ਹੋਣ ਦੇ ਬਾਵਜੂਦ ਇਹ ਵਿਅਕਤੀ ਜ਼ਿਲ੍ਹਾ ਸੰਗਰੂਰ ਲਈ ਕੁੱਝ ਨਹੀਂ ਕਰ ਸਕਿਆ, ਉਨ੍ਹਾਂ ਕਿਹਾ ਵਿਜੇਇੰਦਰ ਸਿੰਗਲਾ ਅਧਿਆਪਕਾਂ ਦੇ ਰੋਸ ਵਜੋਂ ਘਰ ਛੱਡ ਚੁਕਿਆ ਹੈ ਇਸ ਨੂੰ  ਵੀ ਪਿੰਡਾਂ ਵਿਚ ਨਹੀਂ ਵੜਨ ਦਿਤਾ ਜਾਵੇਗਾ | 
ਆਗੂਆਂ ਨੇ ਕਿਹਾ ਕਿ ਅੱਗੇ ਤੋਂ ਜੋ ਵੀ ਰਵਾਇਤੀ ਪਾਰਟੀ ਦਾ ਲੀਡਰ ਪਿੰਡਾਂ 'ਚ ਆਉਣਗੇ ਉਨ੍ਹਾਂ ਦਾ ਡਟਵਾਂ ਵਿਰੋਧ ਜਾਰੀ ਰਹੇਗਾ | ਇਸ ਰੋਸ ਪ੍ਰਦਰਸ਼ਨ ਵਿਚ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ, ਜ਼ਿਲ੍ਹਾ ਸਕੱਤਰ ਦਰਸ਼ਨ ਕੁੰਨਰਾਂ, ਕਰਮਜੀਤ ਸਤੀਪੁਰਾ, ਅਵਤਾਰ ਸਿੰਘ ਸਾਹੋਕੇ, ਬਲਿਹਾਰ ਸਿੰਘ ਰੱਤੋਕੇ, ਛਿੰਦਾ ਸਿੰਘ ਲਿੱਦੜਾਂ, ਮਿੰਟੂ ਬਡਰੁੱਖਾਂ, ਜੱਗੀ ਬਰਾੜ, ਬੱਗਾ ਸਿੰਘ ਭਾਈ ਕੀ ਸਮਾਧ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ |
ਫੋਟੋ 20-16
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement