
ਕਾਬੁਲ ’ਚ ਸ਼ਾਂਤੀਪੂਰਨ ਰਹੀ ਜੁੰਮੇ ਦੀ ਨਮਾਜ਼, ਨਹੀਂ ਦਿਖੇ ਤਾਲਿਬਾਨੀ ਲੜਾਕੇ
ਕਾਬੁਲ, 20 ਅਗੱਸਤ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਜੁੰਮੇ ਦੀ ਨਮਾਜ਼ ਸ਼ਾਤੀਪੂਰਣ ਰਹੀ ਅਤੇ ਕੋਈ ਵੀ ਤਾਲਿਬਾਨੀ ਬੰਦੂਕਧਾਰੀ ਮਸਜਿਦਾਂ ਦੇ ਬਾਹਰ ਨਹੀਂ ਦਿਖਿਆ। ਤਾਲਿਬਾਨ ਦੇ ਲੜਾਕੇ ਅਜਿਹੀ ਡ੍ਰੈਸ ਕੋਡ ਪਾਬੰਦੀਆਂ ਲਾਗੂ ਕਰਾਉਂਦੇ ਨਹੀਂ ਦਿਖੇ, ਜਿਵੇਂ ਉਹ ਪਹਿਲਾਂ ਕਰਾਉਂਦੇ ਸਨ। ਕੁੱਝ ਮਸਜਿਦਾਂ ’ਚ ਆਮ ਨਾਲੋਂ ਵੱਧ ਗਿਣਤੀ ਵਿਚ ਨਮਾਜੀ ਪੁੱਜੇ। ਤਾਲਿਬਾਨ ਨੇ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਦੇ ਇਮਾਮਾਂ ਨੂੰ ਨਿਰਦੇਸ਼ ਦਿਤਾ ਸੀ ਕਿ ਉਹ ਹਫ਼ਤਾਵਰੀ ਉਪਦੇਸ਼ ਅਤੇ ਨਮਾਜ਼ ਦੌਰਾਨ ਏਕਤਾ ਦੀ ਅਪੀਲ ਕਰਨ, ਲੋਕਾਂ ਨੂੰ ਦੇਸ਼ ਛੱਡ ਕੇ ਨਹੀਂ ਭੱਜਣ ਲਈ ਕਹਿਣ ਅਤੇ ਉਨ੍ਹਾਂ ਬਾਰੇ ਨਕਾਰਾਤਮਕ ਦੁਸ਼ਪ੍ਰਚਾਰ ਦਾ ਵਿਰੋਧ ਕਰਨ। ਧਾਰਮਕ ਮਾਮਲਿਆਂ ਅਤੇ ਮਸਜਿਦਾਂ ਦੀ ਨਿਗਰਾਨੀ ਕਰਨ ਵਾਲੇ ਇਕ ਕਮਿਸ਼ਨ ਨੇ ਨਿਰਦੇਸ਼ਾਂ ਵਿਚ ਕਿਹਾ, ‘‘ਦੇਸ਼ ਦੇ ਲਾਭਾਂ ਬਾਰੇ ਸਾਰਿਆਂ ਨੂੰ ਦੱਸਣਾ ਚਾਹੀਦਾ।’’ ਕਾਬੁਲ ਨਿਵਾਸੀ ਜਾਵੇਦ ਸਫ਼ੀ ਮਸਜਿਦਾਂ ਨੂੰ ਸੁਰੱਖਿਅਤ ਦੇਖ ਕੇ ਖ਼ੁਸ਼ ਸਨ। (ਏਜੰਸੀ)