ਸਾਬਕਾ ਜਥੇਦਾਰ ਰੋਡੇ ਦੇ ਘਰੋਂ ਟਿਫ਼ਨ ਬੰਬ ਅਤੇ ਆਰ.ਡੀ.ਐਕਸ ਬਰਾਮਦ
Published : Aug 21, 2021, 6:58 am IST
Updated : Aug 21, 2021, 6:58 am IST
SHARE ARTICLE
image
image

ਸਾਬਕਾ ਜਥੇਦਾਰ ਰੋਡੇ ਦੇ ਘਰੋਂ ਟਿਫ਼ਨ ਬੰਬ ਅਤੇ ਆਰ.ਡੀ.ਐਕਸ ਬਰਾਮਦ


ਐਨ.ਆਈ.ਏ ਦੀ ਟੀਮ ਨੇ ਜਲੰਧਰ ਤੇ ਮੋਗਾ 'ਚ ਕੀਤੀ ਛਾਪੇਮਾਰੀ, ਪੁੱਤਰ ਨੂੰ  ਲਿਆ ਹਿਰਾਸਤ ਵਿਚ


ਜਲੰਧਰ, 20 ਅਗੱਸਤ (ਪਪ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਜਲੰਧਰ ਸਥਿਤ ਘਰ 'ਚ ਐਨ.ਆਈ.ਏ. ਦੀ ਟੀਮ ਵਲੋਂ ਵੀਰਵਾਰ ਦੇਰ ਰਾਤ ਛਾਪੇਮਾਰੀ ਕਰਨ ਤੋਂ ਬਾਅਦ ਸ਼ੁਕਰਵਾਰ ਨੂੰ  ਮੋਗਾ ਸਥਿਤ ਜੱਦੀ ਪਿੰਡ ਰੋਡੇ ਵਿਖੇ ਘਰ 'ਚ ਛਾਪੇਮਾਰੀ ਕੀਤੀ ਗਈ | ਪਿੰਡ ਰੋਡੇ 'ਚ ਤਲਾਸ਼ੀ ਹਾਲੇ ਵੀ ਜਾਰੀ ਹੈ ਜਿਥੋਂ ਆਰਡੀਐਕਸ, ਟਿਫ਼ਨ ਬੰਬ ਤੇ ਪਿਸਤੌਲ ਬਰਾਮਦ ਹੋਏ ਹਨ | ਸੂਤਰਾਂ ਮੁਤਾਬਕ ਉਨ੍ਹਾਂ ਦੇ ਪੁੱਤਰ ਨੂੰ  ਹਿਰਾਸਤ 'ਚ ਲੈ ਲਿਆ ਗਿਆ ਹੈ |
ਭਾਈ ਜਸਬੀਰ ਸਿੰਘ ਰੋਡੇ ਦੇ ਕਰੀਬੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਰਾਤ ਕਰੀਬ 12 ਵਜੇ ਐਨ.ਆਈ.ਏ ਦੀ ਟੀਮ ਭਾਈ ਰੋਡੇ ਦੇ ਅਰਬਨ ਅਸਟੇਟ ਨੇੜੇ ਹਰਦਿਆਲ ਨਗਰ ਸਥਿਤ ਘਰ ਪੁੱਜੀ ਤੇ ਉਨ੍ਹਾਂ ਦੇ ਪੁੱਤਰ ਗੁਰਮੁਖ ਸਿੰਘ ਨੂੰ  ਗਿ੍ਫ਼ਤਾਰ ਕਰ ਕੇ ਲੈ ਗਈ ਹੈ | ਜਾਣਕਾਰੀ ਅਨੁਸਾਰ ਭਾਈ ਰੋਡੇ ਦਾ ਕੁੱਝ ਸਮਾਂ ਪਹਿਲਾਂ ਆਪ੍ਰੇਸ਼ਨ ਹੋਇਆ ਹੈ ਜਿਸ ਕਾਰਨ ਐਨ.ਆਈ.ਏ ਦੀ ਟੀਮ ਉਨ੍ਹਾਂ ਦੇ ਪੁੱਤਰ ਨੂੰ  ਨਾਲ ਲੈ ਗਈ | ਇਸ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸ਼ੁਕਰਵਾਰ ਸਵੇਰੇ ਜਸਬੀਰ ਸਿੰਘ ਰੋਡੇ ਦੇ ਮੋਗਾ ਦੇ ਰੋਡੇ ਪਿੰਡ ਸਥਿਤ ਘਰ 'ਚ ਛਾਪੇਮੀਰੀ ਕੀਤੀ | ਛਾਪੇਮਾਰੀ ਦੌਰਾਨ ਘਰੋਂ ਆਰਡੀਐਕਸ, ਟਿਫ਼ਨ ਬੰਬ ਤੇ ਪਿਸਤੌਲ ਆਦਿ ਬਰਾਮਦ ਹੋਏ ਹਨ | ਜ਼ਿਕਰਯੋਗ ਹੈ ਕਿ ਐਨਆਈਏ ਨੇ ਜਦੋਂ ਘਰ 'ਚ ਛਾਪੇਮਾਰੀ ਕੀਤੀ ਤਾਂ ਸਾਬਕਾ ਜਥੇਦਾਰ ਘਰ 'ਚ ਹੀ ਮੌਜੂਦ ਸਨ | ਉਨ੍ਹਾਂ ਦੀ ਸਿਹਤ ਕਾਫ਼ੀ ਖ਼ਰਾਬ ਹੈ | 
ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦਾ ਭਰਾ ਲਖਬੀਰ ਸਿੰਘ ਰੋਡੇ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦਾ ਪ੍ਰਮੁੱਖ ਹੈ | ਉਸ ਦੇ ਸੰਗਠਨ ਦੇ ਮੈਂਬਰ ਯੂਰਪ ਤੇ ਕੈਨੇਡਾ ਸਮੇਤ ਕਈ ਦੇਸ਼ਾਂ 'ਚ ਬੈਠੇ ਹਨ | ਪੰਜਾਬ 'ਚ ਅਤਿਵਾਦ ਜਦੋਂ ਸਿਖਰ 'ਤੇ ਸੀ ਉਦੋਂ ਜਸਬੀਰ ਸਿੰਘ ਰੋਡੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਪੇ ਬਣੇ ਜਥੇਦਾਰ ਸਨ ਕਿਉਂਕਿ ਸ਼ੋ੍ਰਮਣੀ ਕਮੇਟੀ ਨੇ ਉਨ੍ਹਾਂ ਦੀ ਨਿਯੁਕਤੀ ਨਹੀਂ ਸੀ ਕੀਤੀ | ਉਹ ਪਹਿਲਾਂ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪੰਥਕ ਏਜੰਡੇ ਨੂੰ  ਅਣਗੌਲਿਆਂ ਕਰਨ ਦਾ ਦੋਸ਼ ਲਗਾ ਚੁੱਕੇ ਹਨ |

SHARE ARTICLE

ਏਜੰਸੀ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement