ਖ਼ਬਰਾਂ |

ਤਾਜ਼ਾ |

ਪਠਾਨਕੋਟ ਡਲਹੌਜ਼ੀ ਰੋਡ 'ਤੇ ਸੜਕ ਕਿਨਾਰੇ ਲਟਕੀ ਬੱਸ
Published : Aug 21, 2022, 12:50 am IST
Updated : Aug 21, 2022, 12:50 am IST
SHARE ARTICLE
image
image

ਪਠਾਨਕੋਟ ਡਲਹੌਜ਼ੀ ਰੋਡ 'ਤੇ ਸੜਕ ਕਿਨਾਰੇ ਲਟਕੀ ਬੱਸ

ਚੰਬਾ, 20 ਅਗੱਸਤ : ਹਿਮਾਚਲ ਪ੍ਰਦੇਸ ਵਿਚ ਮਾਨਸੂਨ ਦਾ ਕਹਿਰ ਲਗਾਤਾਰ ਜਾਰੀ ਹੈ | ਮਾਨਸੂਨ ਦੇ ਇਸ ਮੌਸਮ ਕਾਰਨ ਕਈ ਥਾਵਾਂ 'ਤੇ ਵੱਡੇ ਹਾਦਸੇ ਵਾਪਰ ਰਹੇ ਹਨ | ਇਸੇ ਦੇ ਚਲਦਿਆਂ ਜ਼ਿਲ੍ਹਾ ਚੰਬਾ ਦੇ ਭਰਮੌਰ ਪਠਾਨਕੋਟ ਨੈਸਨਲ ਹਾਈਵੇਅ 154-ਏ 'ਤੇ ਅੱਜ ਸਵੇਰੇ ਵੱਡਾ ਹਾਦਸਾ ਹੋਣੋਂ ਟਲ ਗਿਆ | ਇੱਥੇ ਸੜਕ ਟੁੱਟਣ ਕਾਰਨ ਇਕ ਬੱਸ ਅਚਾਨਕ ਸੜਕ ਕਿਨਾਰੇ ਲਟਕ ਗਈ ਪਰ ਬੱਸ ਵਿਚ ਸਵਾਰ ਕਰੀਬ 35 ਲੋਕਾਂ ਦਾ ਬਚਾਅ ਹੋ ਗਿਆ |
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਡਲਹੌਜੀ ਤੋਂ ਇਕ ਬੱਸ ਪਠਾਨਕੋਟ (ਰੋਡ ਐਕਸੀਡੈਂਟ ਇਨ ਚੰਬਾ ਪਠਾਨਕੋਟ ਐੱਨ.ਐੱਚ.) ਲਈ ਰਵਾਨਾ ਹੋਈ ਸੀ, ਪਰ ਬਨੀਖੇਤ ਨੇੜੇ ਪੰਜਪੁਲਾ ਕੋਲ ਸੜਕ ਟੁੱਟਣ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਕਿਨਾਰੇ ਜਾ ਲਟਕੀ | ਬੱਸ ਵਿਚ 35 ਲੋਕ ਸਵਾਰ ਸਨ, ਜੋ ਪਠਾਨਕੋਟ ਜਾ ਰਹੀ ਸੀ | ਜਦੋਂ ਬੱਸ ਸੜਕ ਦੇ ਕਿਨਾਰੇ ਲਟਕ ਗਈ ਤਾਂ ਬੱਸ ਵਿਚ ਕਾਫੀ ਚੀਕ-ਚਿਹਾੜਾ ਪੈ ਗਿਆ ਪਰ ਡਰਾਈਵਰ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ | ਉਂਝ ਮਾਨਸੂਨ ਦੇ ਮੌਸਮ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿਤੀ ਹੈ |     (ਏਜੰਸੀ)
 

SHARE ARTICLE

ਏਜੰਸੀ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement