ਮੈਂ ਅਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਸ਼ੇਰਨੀ ਬਣੀ ਹਾਂ ਤੇ ਮੈਂ ਇਨਸਾਫ਼ ਦਿਵਾ ਕੇ ਰਹਾਂਗੀ - ਚਰਨ ਕੌਰ 
Published : Aug 21, 2022, 3:27 pm IST
Updated : Aug 21, 2022, 3:27 pm IST
SHARE ARTICLE
Sidhu MooseWala, Charan Kaur
Sidhu MooseWala, Charan Kaur

ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਹਰ ਪਿੰਡ 'ਚ ਕੈਂਡਲ ਮਾਰਚ ਕੱਢਿਆ ਜਾਵੇ।

 

ਮਾਨਸਾ : ਅੱਜ ਐਤਵਾਰ ਦੇ ਦਿਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਘਰ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਪਹੁੰਚੇ। ਇਹਨਾਂ ਪ੍ਰਸੰਸ਼ਕਾਂ ਨਾਲ ਗੱਲ ਕਰਦਿਆਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਚੁੱਪ ਨਹੀਂ ਬੈਠਣਗੇ। ਚਰਨ ਕੌਰ ਨੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਸਾਡੇ ਸਿੱਧੂ ਨੂੰ ਇਨਸਾਫ਼ ਦਿਵਾਉਂ ਲਈ ਕੈਂਡਲ ਮਾਰਚ ਕਰਨ ਅਤੇ ਜੇ ਫਿਰ ਵੀ ਕੋਈ ਗੱਲ ਨਾ ਬਣੀ ਤਾਂ ਅਸੀਂ ਸਾਰੇ ਸੜਕਾਂ 'ਤੇ ਉੱਤਰਾਂਗੇ। ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਹਰ ਪਿੰਡ 'ਚ ਕੈਂਡਲ ਮਾਰਚ ਕੱਢਿਆ ਜਾਵੇ।

Sidhu Moosewala's Mother

Sidhu Moosewala's Mother

ਚਰਨ ਕੌਰ ਨੇ ਕਿਹਾ ਕਿ ਉਹਨਾਂ ਦੇ ਪੁੱਤ ਨੇ ਕੋਈ ਗਲਤੀ ਨਹੀਂ ਕੀਤੀ ਸੀ, ਉਹਨਾਂ ਦਾ ਪੁੱਤ ਤਾਂ ਭਗਤ ਸੀ, ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਪੁੱਤ ਮਹਾਨ ਸੀ, ਜਿਸ ਨੇ ਕੋਈ ਵੀ ਗੁਨਾਹ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਾਤਲ ਡਰਪੋਕ ਸਨ ਜਿਨ੍ਹਾਂ ਨੇ ਸਿੱਧੂ ਨੂੰ ਘੇਰ ਕੇ ਮਾਰਿਆ ਹੈ। ਉਨ੍ਹਾਂ ਦੇ ਪੁੱਤ ਨੂੰ ਅਜਿਹੀ ਮੌਤ ਦੇਣ ਵਾਲਿਆਂ ਨੂੰ ਮੈਂ ਬਦਦੁਆ ਦਿੰਦੀ ਹਾਂ। ਇਸ ਦੇ ਨਾਲ ਹੀ ਚਰਨ ਕੌਰ ਨੇ ਅਪਣੀ ਬਣਨ ਵਾਲੀ ਨੂੰਹ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਜੋ ਮੇਰੀ ਨੂੰਹ ਬਣਨ ਵਾਲੀ ਸੀ ਉਸ ਦਾ ਹਾਲ ਦੇਖ ਕੇ ਸਾਡਾ ਖੂਨ ਰੋਜ਼ ਉਬਾਲੇ ਮਾਰਦਾ ਹੈ ਕਿਉਂਕਿ ਉਹ ਵੀ ਕਿਸੇ ਦੀ ਧੀ-ਭੈਣ ਹੈ ਉਹ ਨਾ ਇੱਧਰ ਦੀ ਰਹੀ ਨਾ ਉਧਰ ਦੀ ਉਸ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ। 

Sidhu MoosewalaSidhu Moosewala

ਮੂਸੇਵਾਲਾ ਦੀ ਮਾਤਾ ਨੇ ਸਰਕਾਰ 'ਤੇ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਉਮੀਦ ਨਹੀਂ ਹੈ ਕਿ ਸਰਕਾਰ ਸਿੱਧੂ ਨੂੰ ਇਨਸਾਫ਼ ਦਿਵਾਏਗੀ ਪਰ ਉਹ ਇਨਸਾਫ਼ ਲੈ ਕੇ ਰਹਿਣਗੇ। ਉਹਨਾਂ ਕਿਹਾ ਕਿ ਲੋਕ ਮੈਨੂੰ ਸੇਰਨੀ ਕਹਿੰਦੇ ਨੇ ਪਰ ਕੋਈ ਸ਼ੇਰਨੀ ਨਹੀਂ ਹਾਂ ਮੈਂ ਸਿਰਫ਼ ਅਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਹੀ ਸ਼ੇਰਨੀ ਬਣੀ ਹੋਈ ਹੈ।  

 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement