ਸਿਖਿਆ ਵਿਭਾਗ ਵਿਚ 4161 ਅਸਾਮੀਆਂ ਲਈ ਭਰਤੀ ਅੱਜ ਤੋਂ
Published : Aug 21, 2022, 12:49 am IST
Updated : Aug 21, 2022, 12:49 am IST
SHARE ARTICLE
image
image

ਸਿਖਿਆ ਵਿਭਾਗ ਵਿਚ 4161 ਅਸਾਮੀਆਂ ਲਈ ਭਰਤੀ ਅੱਜ ਤੋਂ

ਸਮਾਜਕ ਸਿਖਿਆ ਅਤੇ ਪੰਜਾਬੀ ਦੀਆਂ ਆਸਾਮੀਆਂ ਲਈ ਪ੍ਰੀਖਿਆ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ :  ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 20 ਅਗੱਸਤ (ਸੱਤੀ) : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਪੰਜਾਬ ਰਾਜ ਵਿਚ ਬੇਰੁਜ਼ਗਾਰੀ ਨੂੰ  ਖ਼ਤਮ ਕਰਨ  ਦੀ ਦਿਸ਼ਾ ਵਿਚ ਕੀਤੇ ਜਾ ਰਹੇ ਯਤਨਾਂ ਤਹਿਤ ਸਕੂਲ ਸਿਖਿਆ ਵਿਭਾਗ ਵਿਚ 4161 ਆਸਾਮੀਆਂ ਲਈ ਭਰਤੀ ਪ੍ਰੀਖਿਆ 21 ਅਗੱਸਤ 2022 ਤੋਂ ਕਰਵਾਈ ਜਾ ਰਹੀ ਹੈ | ਉਕਤ ਪ੍ਰਗਟਾਵਾ ਪੰਜਾਬ ਰਾਜ ਦੇ ਸਕੂਲ ਸਿਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਅੱਜ ਇਥੇ ਕੀਤਾ ਗਿਆ |
ਉਨ੍ਹਾਂ ਦਸਿਆ ਕਿ ਸਮਾਜਕ ਸਿਖਿਆ ਅਤੇ ਪੰਜਾਬੀ ਵਿਸ਼ੇ ਲਈ ਪ੍ਰੀਖਿਆ 21 ਅਗੱਸਤ ਨੂੰ  ਚੰਡੀਗੜ੍ਹ ਅਤੇ ਮੋਹਾਲੀ ਸਥਿਤ 83 ਪ੍ਰੀਖਿਆ ਕੇਂਦਰਾਂ ਵਿਖੇ ਕਰਵਾਈ ਜਾ ਰਹੀ ਹੈ | ਇਨ੍ਹਾਂ ਕੇਂਦਰਾਂ ਵਿਖੇ ਪ੍ਰੀਖਿਆ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦਸਿਆ ਕਿ ਸਮਾਜਿਕ ਸਿਖਿਆ ਵਿਸ਼ੇ ਦੀ ਪ੍ਰੀਖਿਆ ਸਵੇਰ ਦੇ ਸਮੇਂ 48 ਕੇਂਦਰਾਂ ਵਿਚ ਲਈ ਜਾਵੇਗੀ ਜਦਕਿ ਪੰਜਾਬੀ ਵਿਸ਼ੇ ਲਈ ਪ੍ਰੀਖਿਆ ਬਾਅਦ ਦੁਪਹਿਰ 35 ਕੇਂਦਰਾਂ ਵਿਖੇ ਲਈ ਜਾਵੇਗੀ | ਬੈਂਸ ਨੇ ਦਸਿਆ ਕਿ ਸਮਾਜਿਕ ਸਿੱਖਿਆ ਵਿਸ਼ੇ ਦੀਆਂ 633 ਆਸਾਮੀਆਂ ਲਈ  23858 ਉਮੀਦਵਾਰ  ਅਤੇ ਪੰਜਾਬੀ ਵਿਸ਼ੇ ਦੀਆਂ 534 ਆਸਾਮੀਆਂ ਲਈ 15914 ਪ੍ਰੀਖਿਆ ਦੇਣਗੇ | ਉਨ੍ਹਾਂ ਦਸਿਆ ਕਿ ਇਹ ਭਰਤੀ ਪ੍ਰੀਖਿਆ 4161 ਅਸਾਮੀਆਂ ਲਈ  ਬੀਤੇ ਸਮੇਂ ਵਿਚ ਜਾਰੀ ਇਸ਼ਤਿਹਾਰ ਦੇ ਸਨਮੁੱਖ ਕਰਵਾਈ ਜਾ ਰਹੀ ਹੈ | ਉਨ੍ਹਾਂ ਦਸਿਆ ਕਿ ਇਸੇ ਲੜੀ ਤਹਿਤ 28 ਅਗਸਤ 2022 ਨੂੰ  ਗਣਿਤ ਅਤੇ ਹਿੰਦੀ ਵਿਸ਼ੇ ਲਈ, 4 ਸਤੰਬਰ 2022 ਨੂੰ  ਸਰੀਰਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਲਈ ਜਦਕਿ 11 ਸਤੰਬਰ 2022 ਸਾਇੰਸ ਅਤੇ ਸੰਗੀਤ ਵਿਸ਼ੇ ਦੀ ਪ੍ਰੀਖਿਆ ਲਈ ਜਾਵੇਗੀ  |
ਸਕੂਲ ਸਿਖਿਆ ਮੰਤਰੀ ਨੇ ਪ੍ਰੀਖਿਆ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ  ਦਿੰਦਿਆਂ ਦਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ 'ਤੇ ਜੈਮਰ ਲਗਾਏ ਹਨ ਅਤੇ ਨਿਗਰਾਨ ਅਤੇ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਵਿਚ ਮੋਬਾਇਲ ਫੋਨ ਅਤੇ ਹੋਰ ਬਿਜਲਈ ਉਪਕਰਣ ਲਿਜਾਣ 'ਤੇ ਪਾਬੰਦੀ ਲਗਾਈ ਗਈ ਹੈ | ਉਨ੍ਹਾਂ ਦਸਿਆ ਕਿ ਪ੍ਰੀਖਿਆ ਸਬੰਧੀ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਬਾਇਓਮੀਟਿ੍ਕ ਵਿਧੀ ਦੀ ਵੀ ਵਰਤੋਂ ਕੀਤੀ ਜਾਵੇਗੀ | ਉਨ੍ਹਾਂ ਇਕ ਹੀ ਸਹਿਰ ਵਿਚ ਭਰਤੀ ਪ੍ਰੀਖਿਆ ਕਰਵਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਨਾਲ ਭਰਤੀ ਪ੍ਰੀਖਿਆ ਦੀ ਨਿਗਰਾਨੀ ਸਹੀ ਤਰੀਕੇ ਨਾਲ ਹੋ ਸਕੇਗੀ ਅਤੇ ਕਿਸੇ ਕਿਸਮ ਦੀ ਤਕਨੀਕੀ ਮੁਸ਼ਕਿਲ ਪੇਸ ਆਉਣ 'ਤੇ ਉਸ ਨੂੰ  ਬਿਨਾ ਸਮਾਂ ਗਵਾਏ ਦਰੁਸਤ ਕੀਤਾ ਜਾ ਸਕੇਗਾ | 
ਉਨ੍ਹਾਂ ਕਿਹਾ ਕਿ ਇਸ ਸਾਰੀ ਪ੍ਰੀਕਿਰਿਆ ਦਾ ਉਦੇਸ ਸਿਰਫ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਕਾਬਲ ਉਮੀਦਵਾਰ ਪਿੱਛੇ ਨਾ ਰਹਿ ਜਾਵੇ |
 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement