ਨਸ਼ੇ ਦਾ ਆਦੀ ਸੀ ਮ੍ਰਿਤਕ ਨੌਜਵਾਨ
ਬਰਨਾਲਾ: ਬਰਨਾਲਾ ਜ਼ਿਲ੍ਹੇ ਵਿਚ 27 ਸਾਲਾ ਨੌਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ। ਮ੍ਰਿਤਕ ਭਦੌੜ ਦਾ ਰਹਿਣ ਵਾਲਾ ਸੀ। ਉਹ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ। ਉਸ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਰਜਵਾਹਾ ਨੇੜੇ ਉਹ ਬੇਹੋਸ਼ ਪਿਆ ਸੀ।
ਇਹ ਵੀ ਪੜ੍ਹੋ: ਰਾਜਸਥਾਨ 'ਚ ਕਾਰ-ਸਲੀਪਰ ਬੱਸ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਮਾਂ-ਪਿਓ ਤੇ ਪੁੱਤ ਦੀ ਹੋਈ ਮੌਤ
ਜਦੋਂ ਤੱਕ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਹਿਚਾਣ ਬਲਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਬਲਜੀਤ ਨਸ਼ੇ ਦਾ ਆਦੀ ਹੋ ਗਿਆ ਸੀ। ਉਹ ਦੇਰ ਸ਼ਾਮ ਘਰੋਂ ਨਿਕਲਿਆ ਸੀ ਅਤੇ ਜਦੋਂ ਉਹ ਵਾਪਸ ਨਾ ਆਇਆ ਤਾਂ ਅਸੀਂ ਉਸ ਦੀ ਤਲਾਸ਼ ਕੀਤੀ ਤਾਂ ਉਹ ਬੈੱਡ ਕੋਲ ਪਿਆ ਮਿਲਿਆ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਲੱਗੇ ਸਾਂਸਦ ਸੁਖਬੀਰ ਸਿੰਘ ਬਾਦਲ ਦੀ ਗੁੰਮਸ਼ੁਦਗੀ ਦੇ ਪੋਸਟਰ
ਇਲਾਜ ਕਰ ਰਹੇ ਫਾਰਮਾਸਿਸਟ ਨੇ ਇਹ ਵੀ ਦਸਿਆ ਕਿ ਇਹ ਓਵਰਡੋਜ਼ ਦਾ ਮਾਮਲਾ ਜਾਪਦਾ ਹੈ। ਐਸ.ਐਚ.ਓ ਭਦੌੜ ਜਗਦੇਵ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ, ਉਹ ਜਾਂਚ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕਰਨਗੇ।