ਸੁਰੱਖਿਆ ਏਜੰਸੀਆਂ ਨੇ ਫਲਾਈਟ ਦੀ ਕੀਤੀ ਪੂਰੀ ਜਾਂਚ
ਅੰਮ੍ਰਿਤਸਰ: ਇੰਗਲੈਂਡ ਦੇ ਲੰਡਨ-ਗੈਟਵਿਕ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੀ ਏਅਰ ਇੰਡੀਆ ਦੀ ਉਡਾਣ 'ਚ ਬੰਬ ਦੀ ਝੂਠੀ ਖਬਰ ਨਿਕਲੀ। ਬੰਬ ਦੀ ਧਮਕੀ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਹਵਾਈ ਅੱਡੇ ਦੀ ਸੁਰੱਖਿਆ ਵਿਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਟੀਮ ਨੇ ਕਰੀਬ 3 ਘੰਟੇ ਤੱਕ ਉਡਾਣ ਦੀ ਜਾਂਚ ਕੀਤੀ। ਇਸ ਕਾਰਨ ਅੰਮ੍ਰਿਤਸਰ-ਲੰਡਨ ਗੈਟਵਿਕ ਫਲਾਈਟ ਕਰੀਬ 3 ਘੰਟੇ ਲੇਟ ਹੋਈ।
ਇਸੇ ਫਲਾਈਟ ਨੇ ਸੋਮਵਾਰ ਨੂੰ ਦੁਪਹਿਰ 1.30 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂ.ਕੇ. ਪਰਤਣਾ ਸੀ। ਹਵਾਈ ਅੱਡੇ ਦੇ ਕਾਰਜਕਾਰੀ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਇਕ ਫਰਜ਼ੀ ਕਾਲ ਸੀ। ਹੁਣ ਸੁਰੱਖਿਆ ਜਾਂਚ ਤੋਂ ਬਾਅਦ ਇਸ ਨੂੰ ਰਵਾਨਾ ਕਰ ਦਿਤਾ ਗਿਆ ਹੈ।
ਦਰਅਸਲ ਅੰਮ੍ਰਿਤਸਰ ਏਅਰਪੋਰਟ 'ਤੇ ਬ੍ਰਿਟੇਨ ਤੋਂ ਆਈ ਫਲਾਈਟ 'ਚ ਬੰਬ ਦੀ ਜਾਅਲੀ ਪਰਚੀ ਮਿਲੀ ਹੈ। ਪਰਚੀ 'ਤੇ ਲਿਖਿਆ ਸੀ ਕਿ ਜਹਾਜ਼ ਨੂੰ ਬੰਬ ਨਾਲ ਉਡਾ ਦਿਤਾ ਜਾਵੇਗਾ। ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ ਜਿਸ ਤੋਂ ਬਾਅਦ ਫਲਾਈਟ ਨੂੰ ਰਵਾਨਾ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫਰਜ਼ੀ ਕਾਲ ਪਹਿਲਾਂ ਵੀ ਆ ਚੁੱਕੀਆਂ ਹਨ ਪਰ ਅਸੀਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤੇ ਫਲਾਈਟ ਨੂੰ ਰਵਾਨਾ ਕੀਤਾ ਗਿਆ।