
ਕਾਰ ਦੀ ਟੱਕਰ ਨਾਲ ਰੀ-ਰਿਕਸ਼ਾ ਚਾਲਕ ਦੀ ਹੋਈ ਮੌਤ
ਮੋਗਾ, 20 ਸਤੰਬਰ (ਅਮਜਦ ਖ਼ਾਨ) : ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅਸ਼ਵਨੀ ਕੁਮਾਰ ਵਾਸੀ ਬਾਬਾ ਨੰਦ ਸਿੰਘ ਨਗਰ ਮੋਗਾ ਨੇ ਦਰਜ ਕਰਾਇਆ ਕਿ ਉਸ ਦਾ ਪਿਤਾ ਈ-ਰਿਕਸ਼ਾ (ਬਾਹੂਬਲੀ) ਚਲਾਉਂਦਾ ਹੈ ਅਤੇ ਬੀਤੀ 13 ਸਤੰਬਰ ਨੂੰ ਅਸ਼ਵਨੀ ਕੁਮਾਰ ਦਾ ਪਿਤਾ ਅਪਣੇ ਈ-ਰਿਕਸ਼ਾ ’ਤੇ ਸਵਾਰ ਹੋ ਕੇ ਬਾਬਾ ਨੰਦ ਸਿੰਘ ਨਗਰ ਮੋਗਾ ਤੋਂ ਬਹੋਨਾ ਚੌਂਕ ਵਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਅਲਟੋ ਕਾਰ ਦੇ ਨਾਮਲੂਮ ਡਰਾਈਵਰ ਨੇ ਅਪਣੀ ਕਾਰ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ ਉਸਦੇ ਪਿਤਾ ਦੇ ਈ-ਰਿਕਸ਼ਾ ਵਿੱਚ ਮਾਰੀ ਅਤੇ ਮੋਕੇ ਤੋਂ ਫ਼ਰਾਰ ਹੋ ਗਿਆ ਜਿਸ ਨਾਲ ਉਸ ਦੇ ਪਿਤਾ ਦੇ ਸਿਰ ਅਤੇ ਗਰਦਨ ’ਤੇ ਕਾਫ਼ੀ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਾਇਆ ਗਿਆ। ਜਿਥੋਂ ਉਸ ਦੇ ਪਿਤਾ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਰੈਫ਼ਰ ਕਰ ਦਿਤਾ ਗਿਆ। ਜਿਥੇ ਬੀਤੇ ਦਿਨÄ ਦੌਰਾਨੇ ਇਲਾਜ ਉਸ ਦੇ ਪਿਤਾ ਦੀ ਮੌਤ ਹੋ ਗਈ।
image