
ਦਿੱਲੀ ਵਿਚ ਬਾਦਲਾਂ ਦਾ ਮੁਜ਼ਾਹਰਾ, ਸਿਆਸੀ ਡਰਾਮੇ ਤੋਂ ਵੱਧ ਨਹੀਂ: ਜਸਮੀਤ ਸਿੰਘ ਪੀਤਮਪੁਰਾ
ਨਵੀਂ ਦਿੱਲੀ, 20 ਸਤੰਬਰ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ (ਬਾਦਲ) 'ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਸਮੀਤ ਸਿੰਘ ਪੀਤਮਪੁਰਾ ਨੇ ਦਿੱਲੀ ਵਿਚ ਬਾਦਲਾਂ ਵਲੋਂ ਕਿਸਾਨਾਂ ਦਾ ਨਾਂ ਲੈ ਕੇ ਕੀਤੇ ਗਏ ਮੁਜ਼ਾਹਰੇ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨੂੂੰ ਲੈ ਕੇ ਬਾਦਲਾਂ ਦਾ ਸਿਆਸੀ ਡਰਾਮਾ ਦਸਿਆ ਹੈ |
ਉਨਾਂ੍ਹ ਕਿਹਾ, ਪਹਿਲਾਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਹਮਾਇਤ ਕਰਨ ਤੇ ਕਿਸਾਨਾਂ ਦੇ ਵਿਰੋਧ ਪਿਛੋਂ ਪਿਛੇ ਮੁੜ ਕੇ ਕਿਸਾਨਾਂ ਦੇ ਹੱਕ ਵਿਚ ਖੜਨ ਦਾ ਡਰਾਮਾ ਕਰਨ ਕਰ ਕੇ ਪੰਜਾਬ ਦੇ ਪਿੰਡਾਂ ਵਿਚ ਅਕਾਲੀਆਂ ਨੂੰ ਵੜ੍ਹਨ ਨਹੀਂ ਦਿਤਾ ਜਾ ਰਿਹਾ, ਜਿਸ ਕਰ ਕੇ, ਬਾਦਲਾਂ ਨੂੰ ਦਿੱਲੀ ਵਿਚ ਕਿਸਾਨਾਂ ਨਾਲ ਹੇਜ ਵਿਖਾਉਣ ਲਈ ਮੁਜ਼ਾਹਰਾ ਕਰਨ ਆਉਣਾ ਪਿਆ |
ਇਥੇ ਜਾਰੀ ਇਕ ਬਿਆਨ 'ਚ ਸ. ਪੀਤਪਮੁਰਾ ਨੇ ਕਿਹਾ, Tਕਿਸਾਨ ਵਿਰੋਧੀ ਕਾਨੂੰਨਾਂ ਦਾ ਖਰੜਾ ਹੀ ਇਨ੍ਹਾਂ ਵਲੋਂ ਤਿਆਰ ਕੀਤਾ ਗਿਆ ਸੀ | ਕਾਨੂੰਨ ਪਾਸ ਹੋਣ ਪਿਛੋਂ ਬੀਬੀ ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਰੌਲਾ ਪਾ ਪਾ ਕੇ, ਕਿਸਾਨ ਵਿਰੋਧੀ ਕਾਨੂੂੂੰਨਾਂ ਨੂੰ ਵਧੀਆ ਕਾਨੂੰਨ ਦੱਸਿਆ ਸੀ, ਜਦੋਂ ਕਿਸਾਨਾਂ ਦਾ ਵਿਰੋਧ ਹੋਇਆ ਤਾਂ ਇਹ 'ਯੂ ਟਰਨ' ਲੈ ਗਏ | ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲੋਕ ਅਕਾਲੀਆਂ ਨੂੰ ਸਬਕ ਸਿਖਾਉਣਗੇ ਤੇ ਇਨ੍ਹਾਂ ਦਾ ਇਕ ਵੀ ਉਮੀਦਵਾਰ ਜਿੱਤ ਨਹੀਂ ਸਕੇਗਾ |''
4elhi_ 1mandeep_ 20 Sep_ 6ile No 01