ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਅਣਮੁੱਲੇ ਹੀਰੇ ਜਵਾਹਰਾਤ ਨਾਲ ਜੜੀ ਕਲਗ਼ੀ ਸਜਾਈ
Published : Sep 21, 2021, 11:16 am IST
Updated : Sep 21, 2021, 11:16 am IST
SHARE ARTICLE
Kalgi
Kalgi

ਇਸ ਕਲਗ਼ੀ ਨੂੰ ਭੇਟਾ ਕਰਨ ਦੀ ਸੇਵਾ ਸ੍ਰੀ ਗੁਰੂ ਤੇਗ਼ ਬਹਾਦਰ ਹਸਪਤਾਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਐਮ ਡੀ ਗੁਰਵਿੰਦਰ ਸਿੰਘ ਸਮਰਾ ਕੋਲੋਂ ਦਸਮ ਪਿਤਾ ਨੇ ਕਰਵਾਈ ਹੈ।

 

ਅੰਮ੍ਰਿਤਸਰ (ਅਮਰੀਕ ਸਿੰਘ ਵੱਲਾ): ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ 1 ਕਰੋੜ 73 ਲੱਖ 78 ਹਜ਼ਾਰ ਰੁਪਏ ਦੀ ਲਾਗਤ ਨਾਲ ਸੋਨੇ, ਹੀਰੇ ਜਵਾਹਰਾਤ, ਰਤਨਾਂ ਨਾਲ ਜੜੀ ਕਲਗ਼ੀ ਸਜਾਈ ਗਈ ਹੈ। ਗੁਰਦਵਾਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਕਲਗ਼ੀ ਵਿਚ ਸ਼ਰਧਾਲੂ ਦੇ ਕਹੇ ਅਨੁਸਾਰ 2 ਕਿਲੋ 500 ਗ੍ਰਾਮ ਸ਼ੁਧ ਵਜ਼ਨੀ ਸੋਨੇ ਨਾਲ ਤਿਆਰ ਕਰ ਕੇ ਪੂਰੀ ਦੀ ਪੂਰੀ ਕਲਗ਼ੀ ਉਪਰ ਹੀਰੇ ਅਤੇ ਹੋਰ ਕੀਮਤੀ ਰਤਨ ਜੜੇ ਗਏ।

Photo

ਇਸ ਕਲਗ਼ੀ ਨੂੰ ਤਿਆਰ ਕਰਨ ਲਈ ਇਕ ਸਾਲ ਦੇ ਸਮੇਂ ਵਿਚ ਅਹਿਮਦਾਬਾਦ, ਸੂਰਤ ਅਤੇ ਜੈਪੁਰ ਤੋਂ ਵੱਖ-ਵੱਖ ਕਾਰੀਗਰਾਂ ਨੇ ਅਪਣੀ ਕਲਾ ਨਾਲ ਤਿਆਰ ਕੀਤਾ ਗਿਆ ਹੈ। ਇਸ ਕਲਗ਼ੀ ਨੂੰ ਭੇਟਾ ਕਰਨ ਦੀ ਸੇਵਾ ਸ੍ਰੀ ਗੁਰੂ ਤੇਗ਼ ਬਹਾਦਰ ਹਸਪਤਾਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਐਮ ਡੀ ਗੁਰਵਿੰਦਰ ਸਿੰਘ ਸਮਰਾ ਕੋਲੋਂ ਦਸਮ ਪਿਤਾ ਨੇ ਕਰਵਾਈ ਹੈ। ਇਸ ਮੌਕੇ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਗੁਰਦਵਾਰਾ ਸੱਚਖੰਡ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਵਲੋਂ ਡਾ ਗੁਰਵਿੰਦਰ ਸਿੰਘ ਸਮਰਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦਵਾਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ. ਗੁਰਵਿੰਦਰ ਸਿੰਘ ਵਾਧਵਾ, ਗਿਆਨੀ ਜਸਵਿੰਦਰ ਸਿੰਘ ਦਰਦੀ ਅਤੇ ਹੋਰ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement