
ਤਖ਼ਤ ਕੇਸਗੜ੍ਹ ਸਾਹਿਬ 'ਚ ਵਾਪਰੀ ਹਿਰਦੇ ਵਲੂੰਧਰਣ ਵਾਲੀ ਘਟਨਾ ਨਾ-ਬਰਦਾਸ਼ਯੋਗ: ਪਰਮਜੀਤ ਸਿੰਘ ਬਜਾਜ
ਨਵੀਂ ਦਿੱਲੀ, 20 ਸਤੰਬਰ (ਸੁਖਰਾਜ ਸਿੰਘ): ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਖ਼ਾਲਸਾ ਪੰਥ ਦੇ ਜਨਮ ਭੂਮੀ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਹਿਰਦੇ ਵਲੂੰਧਰਣ ਵਾਲੀ ਘਟਨਾ ਦੀ ਨਿਰਪੱਖ ਜਾਂਚ ਲਾਜ਼ਮੀ ਹੋਣੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨੁੱਖਤਾ ਭਲਾਈ ਮਿਸ਼ਨ ਦੇ ਸੀਨੀਆਰ ਆਗੂ ਅਤੇ ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਬਜਾਜ ਨੇ ਕਰਦਿਆਂ ਹੋਇਆਂ ਕਿਹਾ ਕਿ ਕਦੇ ਕਿਸੇ ਤਰੀਕੇ ਨਾਲ ਅਤੇ ਕਦੇ ਕਿਸੇ ਤਰੀਕੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਬੇਅਦਬੀਆਂ ਦਾ ਦੌਰ ਅੱਜ ਵੀ ਜਾਰੀ ਹੈ |ਸ. ਪਰਮਜੀਤ ਸਿੰਘ ਬਜਾਜ ਨੇ ਕਿਹਾ ਕਿ ਜਿੰਨ੍ਹਾਂ ਚਿਰ ਬੇਅਦਬੂਆਂ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਨਹੀਂ ਮਿਲਦੀਆਂ ਉਨ੍ਹਾਂ ਚਿਰ ਉਨ੍ਹਾਂ ਦੋਸ਼ੀਆਂ ਪਿਛੇ ਕੰਮ ਕਰਦੀਆਂ ਸ਼ਕਤੀਆਂ ਦਾ ਪਤਾ ਨਹੀਂ ਚੱਲਦਾ, ਉਨ੍ਹਾਂ ਚਿਰ ਬੇਅਦਬੀਆਂ ਦੀਆਂ ਆਏ ਦਿਨ ਵਾਪਰਦੀਆਂ ਘਟਨਾਵਾਂ ਨੂੰ ਨਕੇਲ ਨਹੀਂ ਪੈ ਸਕਦੀ ਤੇ ਇਨ੍ਹਾਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਰੋਕਣਾ ਬਹੁਤ ਹੀ ਮੁਸ਼ਕਲ ਹੈ | ਉਨ੍ਹਾਂ ਕਿਹਾ ਕਿ ਸਮਾਂ ਬਦਲਿਆਂ ਸਰਕਾਰਾਂ ਬਦਲੀਆਂ ਪਰੰਤੂ ਹਾਲਾਤ ਨਹੀਂ ਬਦਲੇ ਅਤੇ ਨਾ ਹੀ ਬੇਅਦਬੀਆਂ ਰੁੱਕਣ ਦਾ ਨਾਮ ਲੈ ਰਹੀਆਂ ਹਨ |
ਸ. ਬਜਾਜ ਨੇ ਕਿਹਾ ਕਿ ਜਿਵੇਂ ਸਿੱਖ ਕੌਮ ਦੇ ਹਿਰਦੇਵੇਧਿਕ ਘਟਨਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਹੈ, ਇਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਲਈ ਆਮ ਗੱਲ ਹੈ ਕਿਉਂਕਿ ਸਾਡੀਆਂ ਸਰਕਾਰਾਂ ਕੁਝ ਨਹੀਂ ਕਰਦੀਆਂ ਅਤੇ ਨਾ ਹੀ ਪ੍ਰਸ਼ਾਸ਼ਨ ਕੁਝ ਕਰਦਾ ਹੈ | ਸ. ਪਰਮਜੀਤ ਸਿੰਘ ਬਜਾਜ ਨੇ ਕਿਹਾ ਕਿ ਅਸੀਂ ਇਹੋ ਜਿਹੀਆਂ ਘਟਨਾਵਾਂ ਹੋਰ ਬਰਦਾਸ਼ਤ ਨਹੀਂ ਕਰ ਸਕਦੇ, ਇਸ ਲਈ ਇਸ ਘਟਨਾ ਦੀ ਜਲਦੀ ਤੋਂ ਜਲਦੀ ਜਾਂਚ ਕੀਤੀ ਜਾਵੇ ਅਤੇ ਜੋ ਕੋਈ ਦੋਸ਼ੀ ਫੜਿਆ ਜਾਵੇ ਤਾਂ ਉਸ ਨੂੰ ਸਲਾਖ਼ਾਂ ਦੇ ਪਿਛੇ ਭੇਜ ਕੇ ਸਖਤ ਤੋਂ ਸਖਤ ਸਜਾਵਾਂ ਦਿਵਾਈਆਂ ਜਾਣ ਅਤੇ ਦੋਸ਼ੀਆਂ ਪਿਛੇ ਕੰਮ ਕਰ ਰਹੀਆਂ ਸ਼ਕਤੀਆਂ ਨੂੰ ਸਾਹਮਣੇ ਲਿਆਂਦਾ ਜਾਵੇ |
New 4elhi Sukhraj 20_4 News Takhat Keshgarh Sahib 2eadbi 7hatna 9ssue_Paramjeet 2ajaj