
'ਕੇਂਦਰ ਸਰਕਾਰ ਪਰਾਲੀ ਦੇ ਹੱਲ ਲਈ ਡੀ ਕੰਪੋਜ਼ਰ ਘੋਲ ਦੇ ਛਿੜਕਾਅ ਲਈ ਸੂਬਿਆਂ ਨੂੰ ਹਦਾਇਤ ਦੇੇਵੇ'
ਨਵੀਂ ਦਿੱਲੀ, 20 ਸਤੰਬਰ (ਅਮਨਦੀਪ ਸਿੰਘ): ਪਰਾਲੀ ਦੇ ਧੂਏਾ ਤੋਂ ਨਿਜਾਤ ਦਿਵਾਉਣ ਲਈ ਕੇਜਰੀਵਾਲ ਸਰਕਾਰ ਵਲੋਂ ਇਸ ਵਾਰ ਵੀ ਦਿੱਲੀ ਦੇ ਕਿਸਾਨਾਂ ਦੀ ਖੇਤਾਂ ਵਿਚ ਪਰਾਲੀ ਸਾੜਨ ਦੀ ਬਜਾਏ ਉਸ 'ਤੇ ਵਿਸ਼ੇਸ਼ ਘੋਲ ਦੇ ਛਿੜਕਾਅ ਕਰਨ ਦੀ ਤਿਆਰੀ ਕਰ ਲਈ ਗਈ ਹੈ |
ਘੋਲ ਦੇ ਛਿੜਕਾਅ ਨਾਲ 20 ਤੋਂ 25 ਦਿਨਾਂ ਦੇ ਅੰਦਰ ਪਰਾਲੀ ਖਾਦ ਵਿਚ ਬਦਲ ਜਾਂਦੀ ਹੈ ਤੇ ਨਵੀਂ ਬਿਜਾਈ ਕਰਨ ਲਈ ਜ਼ਮੀਨ ਤਿਆਰ ਹੋ ਜਾਂਦੀ ਹੈ | ਹਰ ਸਾਲ ਕਿਸਾਨ ਝੋਨੇ ਦੀ ਪਰਾਲੀ ਸਾੜਨ ਲਈ ਮਜਬੂਰ ਹੁੰਦੇ ਹਨ |
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦਸਿਆ, Tਕਿਸਾਨਾਂ ਦੀ ਮੰਗ 'ਤੇ ਇਸ ਵਾਰ ਦੋ ਹਜ਼ਾਰ ਏਕੜ ਤੋਂ ਵਧਾ ਕੇ, ਚਾਰ ਹਜ਼ਾਰ ਏਕੜ ਖੇਤਾਂ ਵਿਚ ਡੀ ਕੰਪੋਜ਼ਰ ਘੋਲ ਦਾ ਛਿੜਕਾਅ ਕੀਤਾ ਜਾਵੇਗਾ, ਜਿਸ 'ਤੇ 50 ਲੱਖ ਦਾ ਖਰਚ ਆਵੇਗਾ | ਕੇਂਦਰ ਸਰਕਾਰ ਨੂੰ ੰ ਵੀ ਅਪੀਲ ਹੈ ਕਿ ਉਹ ਡੀ ਕੰਪੋਜ਼ਰ ਘੋਲ ਨੂੰ ਉਤਸ਼ਾਹਤ ਕਰ ਕੇ ਦਿੱਲੀ ਦੇ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜੇ ਜਾਣ ਦਾ ਤੁਰਤ ਹੱਲ ਕੱਢੇ | ਜੇ ਕੇਂਦਰ ਨੇ ਫੁਤਰੀ ਨਾ ਵਿਖਾਈ ਤਾਂ ਮੁੜ ਤੋਂ ਲੋਕਾਂ ਨੂੰ ਪਰਾਲੀ ਦੇ ਧੂਏਾ ਤੇ ਆਬੋ ਹਵਾ ਪਲੀਤ ਹੋਣ ਦਾ ਸਾਹਮਣਾ ਕਰਨਾ ਪਵੇਗਾ |
ਉਨਾਂ੍ਹ ਦਸਿਆ ਕਿ ਹੁਣ ਕਿਸਾਨਾਂ ਨੇ ਬਾਸਮਤੀ ਝੋਨੇ ਦੇ ਖੇਤ ਵਿਚ ਵੀ ਇਸ ਘੋਲ ਨੂੰ ਛਿੜਕਾਅ ਕਰਨ ਦੀ ਮੰਗ ਕੀਤੀ ਹੈ | ਪੂਸਾ ਦੇ ਖੇਤੀਬਾੜੀ ਵਿਗਿਆਨੀਆਂ ਵਲੋਂ ਤਿਆਰ ਕੀਤੇ ਗਏ ਵਿਸ਼ੇਸ਼ ਘੋਲ ਦੇ ਪ੍ਰਭਾਵ ਦੀ ਰੀਪੋਰਟ ਕੇਂਦਰੀ ਏਅਰ ਕਵਾਲਟੀ ਇੰਡੈਕਸ ਕਮਿਸ਼ਨ ਨੂੰ ਪੇਸ਼ ਕਰ ਕੇ ਮੰਗ ਕੀਤੀ ਗਈ ਸੀ ਕਿ ਗੁਆਂਢੀ ਸੂਬਿਆਂ ਵਿਚ ਵੀ ਇਸ ਘੋਲ ਨੂੰ ਅਮਲ ਵਿਚ ਲਿਆਉਣ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾਵੇ |
ਪਿਛਲੀ ਵਾਰ 5 ਅਕਤੂਬਰ ਨੂੰ ਘੋਲ ਬਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ, ਪਰ ਇਸ ਵਾਰ 24 ਸਤੰਬਰ ਨੂੰ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਘੋਲ ਬਨਾਉਣ ਦੀ ਸ਼ੁਰੂਆਤ ਕਰਨਗੇ ਜੋਕਿ 5 ਅਕਤੂਬਰ ਤੱਕ ਤਿਆਰ ਹੋ ਜਾਵੇਗਾ |
ਜ਼ਿਕਰਯੋਗ ਹੈ ਕਿ ਜੋ ਨਵੀਂ ਤਕਨੀਕ ਹੈ ਉਸ ਨਾਲ ਇਕ ਹੈਕਟੇਅਰ ਜ਼ਮੀਨ ਲਈ ਚਾਰ ਕੈਪਸੂਲ ਦੀ ਵਰਤੋਂ ਕੀਤੀ ਜਾਂਦੀ ਹੈ | ਕੈਪਸੂਲ ਨਾਲ ਕਿਸਾਨ ਤਕਰੀਬਨ 25 ਲਿਟਰ ਪਾਣੀ ਦਾ ਘੋਲ ਬਣਾ ਲੈਂਦਾ ਹੈ, ਜਿਸ ਵਿਚ ਗੁੜ, ਲੂਣ ਅਤੇ ਵੇਸਨ ਵੀ ਪਾਇਆ ਜਾਂਦਾ ਹੈ | ਪਿਛੋਂ ਖੇਤਾਂ ਵਿਚ ਘੋਲ ਦੇ ਛਿੜਕਾਅ ਨਾਲ ਪਰਾਲੀ ਦਾ ਮੋਟਾ ਡੰਡਲ 20 ਦਿਨ ਪਿਛੋਂ ਕੂਲਾ ਹੋ ਕੇ ਖਾਦ ਵਿਚ ਬਦਲ ਜਾਂਦਾ ਹੈ | ਇਸ ਨਾਲ ਪਰਾਲੀ ਨੂੰ ਸਾੜਨ ਦੀ ਲੋੜ ਨਹੀਂ ਪੈਂਦੀ |
4elhi_ 1mandeep_ 20 Sep_ 6ile No 03