ਨੋਇਡਾ 'ਚ ਕੰਧ ਡਿਗਣ ਨਾਲ 4 ਮਜ਼ਦੂਰ ਮਰੇ, ਮਲਬੇ ਹੇਠਾਂ ਦੱਬੇ ਕਈ ਲੋਕ
Published : Sep 21, 2022, 12:27 am IST
Updated : Sep 21, 2022, 12:27 am IST
SHARE ARTICLE
image
image

ਨੋਇਡਾ 'ਚ ਕੰਧ ਡਿਗਣ ਨਾਲ 4 ਮਜ਼ਦੂਰ ਮਰੇ, ਮਲਬੇ ਹੇਠਾਂ ਦੱਬੇ ਕਈ ਲੋਕ

ਨੋਇਡਾ, 20 ਸਤੰਬਰ : ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਮੰਗਲਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ | ਇਥੋਂ ਦੇ ਸੈਕਟਰ-21 'ਚ ਇਕ ਰਿਹਾਇਸ਼ੀ ਸੋਸਾਇਟੀ ਦੀ ਨਿਰਮਾਣ ਅਧੀਨ ਕੰਧ ਦਾ ਇਕ ਹਿੱਸਾ ਡਿੱਗ ਗਿਆ, ਜਿਸ ਦੀ ਲਪੇਟ 'ਚ ਆ ਕੇ 4 ਮਜ਼ਦੂਰਾਂ ਦੀ ਮੌਤ ਹੋ ਗਈ | ਮਲਬੇ ਹੇਠਾਂ ਕਈ ਲੋਕ ਦੱਬੇ ਗਏ, ਜਿਨ੍ਹਾਂ ਨੂੰ  ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ | ਮੌਕੇ 'ਤੇ ਪੁਲਿਸ, ਪ੍ਰਸ਼ਾਸਨ ਅਤੇ ਸਥਾਨਕ ਲੋਕ ਲਗਾਤਾਰ ਰਾਹਤ ਅਤੇ ਬਚਾਅ ਮੁਹਿੰਮ 'ਚ ਜੁੱਟੇ ਹੋਏ ਹਨ | ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ 12 ਲੋਕਾਂ ਨੂੰ  ਮਲਬੇ 'ਚੋਂ ਬਾਹਰ ਕਢਿਆ ਗਿਆ ਹੈ, ਜਦਕਿ 4 ਲੋਕਾਂ ਦੀ ਮੌਤ ਹੋ ਗਈ | 
ਇਹ ਘਟਨਾ ਮੰਗਲਵਾਰ ਸਵੇਰੇ ਨੋਇਡਾ ਦੇ ਸੈਕਟਰ-21 ਦੇ ਜਲਵਾਯੂ ਵਿਹਾਰ ਸੋਸਾਇਟੀ 'ਚ ਵਾਪਰੀ | ਦਸਿਆ ਜਾ ਰਿਹਾ ਹੈ ਕਿ ਇਥੇ ਆਊਟ ਸਾਈਡ 'ਤੇ ਨਾਲੇ ਦੀ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਸੀ, ਜਿਥੇ ਨਿਰਮਾਣ ਅਧੀਨ ਕੰਧ ਡਿੱਗ ਗਈ | ਕੰਧ ਡਿਗਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ | ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ  ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮਾਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿਤੇ ਹਨ |
ਨੋਇਡਾ ਦੇ ਜ਼ਿਲ੍ਹਾ ਮੈਜਿਸਟਰੇਟ, ਸੁਹਾਸ ਐਲ.ਵਾਈ. ਮੁਤਾਬਕ ਇਹ ਘਟਨਾ ਜਲ ਵਾਯੂ ਵਿਹਾਰ ਸੋਸਾਇਟੀ ਦੀ ਚਾਰਦੀਵਾਰੀ ਦੇ ਨਾਲ ਲਗਦੀ ਨਾਲੇ ਦੀ ਸਫ਼ਾਈ ਦੇ ਕੰਮ ਦੌਰਾਨ ਵਾਪਰੀ | ਨਾਲੇ ਦੀ ਸਫ਼ਾਈ ਨੋਇਡਾ ਅਥਾਰਟੀ ਵਲੋਂ ਕਰਵਾਈ ਗਈ ਸੀ | ਮੌਕੇ 'ਤੇ ਪੁਲਿਸ ਅਤੇ ਫਾਇਰ ਕਰਮੀਆਂ ਨੂੰ  ਤਾਇਨਾਤ ਕੀਤਾ ਗਿਆ, ਜਦੋਂ ਕਿ 12 ਮਜ਼ਦੂਰਾਂ ਨੂੰ  ਬਚਾਇਆ ਗਿਆ ਹੈ |  ਨੋਇਡਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੁਹਾਸ ਨੇ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਜਲਵਾਯੂ ਵਿਹਾਰ ਦੇ ਨੇੜੇ ਦੇ ਖੇਤਰਾਂ ਦੀ ਇਸ ਸਮੇਂ ਖੋਜ ਕੀਤੀ ਜਾ ਰਹੀ ਹੈ ਅਤੇ ਬਚਾਅ ਅਤੇ ਅੱਗ ਬੁਝਾਊ ਦਸਤੇ ਇਥੇ ਤਾਇਨਾਤ ਕੀਤੇ ਗਏ ਹਨ | ਨੋਇਡਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੰਧ ਡਿਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ |                   (ਏਜੰਸੀ)

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement