
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਪਟਿਆਲਾ: ਸ਼ਹਿਰ ਦੇ ਸਭ ਤੋਂ ਵਿਅਸਤ ਲਾਹੌਰੀ ਗੇਟ ਇਲਾਕੇ ਵਿਚ ਅਣਪਛਾਤੇ ਵਿਅਕਤੀਆਂ ਨੇ ਇੱਕ ਕਾਰ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚੋਂ 6.20 ਲੱਖ ਰੁਪਏ ਚੋਰੀ ਕਰ ਲਏ।
ਪੁਲੀਸ ਅਨੁਸਾਰ ਕਾਰ ਸਾਹਨੀ ਬੇਕਰੀ, ਲਾਹੌਰੀ ਗੇਟ ਦੀ ਸੀ। ਮਾਲਕ ਇੰਦਰਜੀਤ ਸਿੰਘ ਸਾਹਨੀ ਨੇ ਆਪਣੀ ਦੁਕਾਨ ਤੋਂ ਕੁਝ ਦੂਰੀ ’ਤੇ ਗੱਡੀ ਪਾਰਕ ਕੀਤੀ ਅਤੇ ਅੰਦਰ ਚਲਾ ਗਿਆ।
ਪੁਲਿਸ ਨੇ ਦੱਸਿਆ ਚੋਰਾਂ ਨੇ ਪਿਛਲੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਇੱਕ ਪੈਕੇਟ ਵਿਚ ਰੱਖੀ ਨਕਦੀ ਚੋਰੀ ਕਰ ਲਈ।
ਥਾਣਾ ਕੋਤਵਾਲੀ ਦੇ ਐੱਸਐੱਚਓ ਰਾਜੇਸ਼ ਮਲਹੋਤਰਾ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਕਿਹਾ ਕਿ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।