
ਆਰਜੀ ਕਰਮਚਾਰੀਆਂ ਨੇ ਬੀ.ਸੀ.ਰੋਡ 'ਤੇ ਸਥਿਤ ਦਫ਼ਤਰ ਦੇ ਵਿਹੜੇ 'ਚ ਕੀਤਾ ਪ੍ਰਦਰਸ਼ਨ
ਜੰਮੂ,20 ਸਤੰਬਰ (ਸਰਬਜੀਤ ਸਿੰਘ) : ਜਲ ਸਕਤੀ ਵਿਭਾਗ ਦੇ ਆਰਜੀ ਕਰਮਚਾਰੀਆਂ ਦਾ ਅੰਦੋਲਨ 90ਵੇਂ ਦਿਨ 'ਚ ਪਹੁੰਚ ਗਿਆ ਹੈ | ਮੰਗਲਵਾਰ ਨੂੰ ਵੀ ਇਨ੍ਹਾਂ ਵਰਕਰਾਂ ਨੇ ਬੀ.ਸੀ.ਰੋਡ 'ਤੇ ਸਥਿਤ ਦਫਤਰ ਦੇ ਵਿਹੜੇ 'ਚ ਪ੍ਰਦਰਸ਼ਨ ਕੀਤਾ ਅਤੇ ਜੋਰਦਾਰ ਨਾਹਰੇਬਾਜ਼ੀ ਕੀਤੀ | ਇਨ੍ਹਾਂ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਇਨਸਾਫ ਨਾ ਦਿਤਾ ਗਿਆ ਤਾਂ ਅੰਦੋਲਨ ਹੋਰ ਲੰਮਾ ਹੋ ਜਾਵੇਗਾ ਅਤੇ ਇੱਕ ਦਿਨ ਅਜਿਹਾ ਆਵੇਗਾ ਕਿ ਇਹ ਮੁਲਾਜਮ ਅਪਣਾ-ਆਪ ਨੂੰ ਗੁਆ ਦੇਣਗੇ ਅਤੇ ਫਿਰ ਸਰਕਾਰ ਲਈ ਸਥਿਤੀ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ |
ਧਰਨੇ 'ਤੇ ਬੈਠੇ ਮੁਲਾਜ਼ਮਾਂ ਨੇ ਜੰਮੂ-ਕਸਮੀਰ ਸਰਕਾਰ ਅਤੇ ਕੇਂਦਰ ਸਰਕਾਰ ਵਿਰੁਧ ਜੋਰਦਾਰ ਨਾਹਰੇਬਾਜੀ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਦੋਲਨ ਹੁਣ ਕਿਸੇ ਨਤੀਜੇ 'ਤੇ ਪਹੁੰਚਣ ਤੋਂ ਬਾਅਦ ਹੀ ਖ਼ਤਮ ਹੋਵੇਗਾ | ਇਸ ਮੌਕੇ ਸੰਬੋਧਨ ਕਰਦਿਆਂ ਪੀ.ਐਚ.ਈ ਮੁਲਾਜਮ ਯੂਨਾਈਟਿਡ ਫਰੰਟ ਨੇ ਕਿਹਾ ਕਿ ਸਾਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਧਰਨਾ ਪ੍ਰਦਰਸ਼ਨ ਹੋਰ ਵੀ ਹਿੰਸਕ ਹੋਵੇਗਾ | ਕਿਉਂਕਿ ਅਸੀਂ ਦੇਖਿਆ ਹੈ ਕਿ ਇਸ ਸਰਕਾਰ ਦੀ ਮਨਸਾ ਵੱਖਰੀ ਹੈ |
ਜੇਕਰ ਮੁਲਾਜ਼ਮਾਂ ਦੇ ਭਲੇ ਲਈ ਕੋਈ ਨੀਤੀ ਹੁੰਦੀ ਤਾਂ ਅੱਜ ਸਰਕਾਰ ਕੋਲ ਰੋਡ ਮੈਪ ਹੁੰਦਾ | ਪਰ ਇਥੇ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ | ਪਿਛਲੇ 5 ਸਾਲਾਂ ਤੋਂ ਸਰਕਾਰ ਨੇ ਮੁਲਾਜ਼ਮਾਂ ਨੂੰ ਝੂਠੇ ਭਰੋਸੇ ਦੇ ਕੇ ਕੰਮ ਕੀਤਾ | ਪਰ ਹੁਣ ਅਸੀਂ ਅਧਿਕਾਰਾਂ ਲਈ ਅੰਦੋਲਨ 'ਤੇ ਹਾਂ ਅਤੇ ਸਰਕਾਰ ਨੂੰ ਦਸਣਾ ਪਵੇਗਾ ਕਿ ਉਨ੍ਹਾਂ ਕੋਲ ਸਾਡੇ ਲਈ ਕੀ ਹੈ |
ਧਰਨਾ ਪ੍ਰਦਰਸ਼ਨ ਦੇ ਰਹੇ ਮੁਲਾਜ਼ਮਾਂ ਨੇ ਕਿਹਾ ਸਾਨੂੰ ਜੰਮੂ ਦੀਆਂ ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ ਹਾਸਲ ਹੈ | ਆਉਣ ਵਾਲੇ ਦਿਨਾਂ ਵਿਚ ਪੂਰਾ ਜੰਮੂ ਸਾਡੇ ਨਾਲ ਹੋਵੇਗਾ ਅਤੇ ਫਿਰ ਸਰਕਾਰ ਲਈ ਸਥਿਤੀ ਨੂੰ ਸੰਭਾਲਣਾ ਮੁਸਕਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜੰਮੂ ਦੇ ਮੁਲਾਜਮਾਂ ਦੇ ਭਵਿੱਖ 'ਤੇ ਸਵਾਲ ਖੜ੍ਹਾ ਹੋ ਗਿਆ ਹੈ | (ਪੀਟੀਆਈ)