
Batala News : ਕਾਤਲ ਭਰਾ ਮੌਕੇ ਤੋਂ ਹੋਇਆ ਫ਼ਰਾਰ, ਪੁਲਿਸ ਜਾਂਚ ’ਚ ਜੁਟੀ
Batala News : ਬਟਾਲਾ ਦੇ ਗਾਂਧੀ ਕੈਂਪ ਦੀ ਸ਼ਿਵ ਮੰਦਿਰ ਗਲੀ ਵਿੱਚ ਦੇਰ ਸ਼ਾਮ ਉਸ ਵੇਲੇ ਸਨਸਨੀ ਫੇਲ ਗਈ ਜਦੋਂ ਛੋਟੇ ਸਕੇ ਭਰਾ ਨਾਮ ਹੀਰਾ ਨੇ ਆਪਣੇ ਵੱਡੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਅਜੈ ਕੁਮਾਰ ਦਾ ਕਤਲ ਕਰ ਦਿੱਤਾ। ਮੌਕੇ ’ਤੇ ਪਹੁੰਚੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅਜੈ ਕੁਮਾਰ ਅਤੇ ਉਸਦਾ ਛੋਟਾ ਭਰਾ ਹੀਰਾ ਇਕੋ ਘਰ ਵਿੱਚ ਹੀ ਰਹਿੰਦੇ ਸੀ। ਵੱਡੇ ਭਰਾ ਦਾ ਤਲਾਕ ਹੋ ਚੁੱਕਿਆ ਸੀ ਅਤੇ ਉਸਦਾ ਇੱਕ ਬੱਚਾ ਸੀ ਛੋਟਾ ਭਰਾ ਵੀ ਵਿਆਹਿਆ ਹੋਇਆ ਸੀ। ਲੇਕਿਨ ਛੋਟਾ ਭਰਾ ਵੱਡੇ ਭਰਾ ਉੱਤੇ ਕਿਸੇ ਦੂਸਰੀ ਮਹਿਲਾ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ ਅਤੇ ਵੱਡੇ ਭਰਾ ਨੂੰ ਇਸ ਕੰਮ ਤੋਂ ਰੋਕਦਾ ਸੀ ਅਤੇ ਇਸੇ ਵਜ੍ਹਾ ਨੂੰ ਲੈਕੇ ਦੋਨਾਂ ਦਰਮਿਆਨ ਝਗੜਾ ਹੋਇਆ ਅਤੇ ਇਸੇ ਦੌਰਾਨ ਛੋਟੇ ਭਰਾ ਨੇ ਤੇਜ਼ਧਾਰ ਦਾਤਰ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਫ਼ਰਾਰ ਹੋ ਗਿਆ।
ਮੌਕਾ ਏ ਵਾਰਦਾਤ ’ਤੇ ਪੁਲਿਸ ਟੀਮ ਨਾਲ ਪਹੁੰਚੇ ਸਿਟੀ ਡੀ ਐਸ ਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਜਾਂਚ ਕਰ ਰਹੇ ਹਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
(For more news apart from younger brother killed elder brother with sharp weapons News in Punjabi, stay tuned to Rozana Spokesman)