
ਨੌਜਵਾਨਾਂ ਕੋਲੋਂ ਬਰਾਮਦ ਕੀਤੇ ਗਏ ਨਸ਼ੀਲੇ ਟੀਕੇ ਅਤੇ ਗਾਂਜਾ
ਐਸ ਏ ਐਸ ਨਗਰ: ਸਥਾਨਕ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਮੋਹਾਲੀ ਪੁਲਿਸ ਨੇ ਨਸ਼ੀਲੇ ਟੀਕੇ, ਗਾਂਜਾ, ਅਸਲਾ ਅਤੇ ਚੋਰੀ ਦੀਆਂ ਗੱਡੀਆਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਸਾਗਰ, ਕ੍ਰਿਸ਼ਨ ਵਾਸੀ ਚੰਡੀਗੜ੍ਹ ਅਤੇ ਰਾਹੁਲ, ਸੁਖਮਨ ਵਾਸੀ ਲਾਲੜੂ ਵਜੋਂ ਹੋਈ ਹੈ।
Police
ਇਸ ਦੇ ਨਾਲ ਮੋਹਾਲੀ ਪੁਲਿਸ ਨੇ ਜ਼ਿਲ੍ਹੇ ਵਿਚ ਇਕ ਦਰਜਨ ਦੇ ਕਰੀਬ ਵਾਰਦਾਤਾਂ ਨੂੰ ਹੱਲ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ਼ 30 ਦੇ ਕਰੀਬ ਮਾਮਲੇ ਦਰਜ ਹਨ। ਫਿਲਹਾਲ ਇਹਨਾਂ ਨੂੰ 22 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।