
ਨੈਸ਼ਨਲ ਹਾਈਡਰੋ ਪਾਵਰ ਪਲਾਂਟਸ ਤੋਂ 52 ਲੱਖ ਯੂਨਿਟ ਤੇ ਨੈਸ਼ਨਲ ਥਰਮਲ ਪਲਾਂਟ ਤੋਂ 147 ਲੱਖ ਯੂਨਿਟ ਬਿਜਲੀ ਮਿਲ ਰਹੀ ਹੈ।
ਚੰਡੀਗੜ੍ਹ: ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨੀ ਰੋਸ ਪ੍ਰਦਰਸ਼ਨ ਕਰਕੇ ਪੰਜਾਬ 'ਚ ਬਿਜਲੀ ਦਾ ਸੰਕਟ ਸ਼ੁਰੂ ਹੋ ਸਕਦਾ ਹੈ। ਅੱਜ ਤੋਂ ਸੂਬੇ ਦੇ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਪ੍ਰਾਈਵੇਟ ਥਰਮਲ ਪਾਵਰ ਪਲਾਂਟਾਂ 'ਚ ਕੋਲੇ ਦਾ ਖ਼ਤਮ ਹੋਣਾ ਦੱਸਿਆ ਜਾ ਰਿਹਾ ਹੈ। ਇਸ ਬਾਰੇ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਜਲੀ ਸੰਕਟ ਬਾਰੇ ਜਾਣਕਾਰੀ ਦਿੱਤੀ ਸੀ।
ਇਸ ਸਬੰਧੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਿਆਸੀ ਲੀਡਰਾਂ ਤੇ ਪਲਾਂਟ ਦੇ ਮਾਲਕਾਂ ਦੇ ਦਾਅਵੇ ਸਾਹਮਣੇ ਆਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਹੀ ਦਿਨਾਂ ਦਾ ਕੋਲਾ ਬਚਿਆ ਹੈ। ਖੇਤੀ ਕਾਨੂੰਨਾਂ ਖਿਲਾਫ ਕਰੀਬ ਇੱਕ ਮਹੀਨੇ ਤੋਂ ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਸੂਬੇ 'ਚ 'ਰੇਲ ਰੋਕੋ ਅੰਦੋਲਨ' ਦੀ ਸ਼ੁਰੂਆਤ ਕੀਤੀ ਸੀ। ਇਸ ਕਰਕੇ ਨਾ ਤਾਂ ਸੂਬੇ 'ਚ ਕੋਈ ਰੇਲ ਆਈ ਤੇ ਨਾ ਗਈ। ਇਸ ਦੌਰਾਨ ਮਾਲ ਦੀ ਸਪਲਾਈ ਵੀ ਨਹੀਂ ਹੋਈ।
ਜਾਣੋ ਜ਼ਿਲ੍ਹਿਆਂ 'ਚ ਕਿੰਨੇ ਹਨ ਬਿਜਲੀ ਯੂਨਿਟ
ਪੰਜਾਬ 'ਚ ਮੌਜੂਦਾ ਸਮੇਂ 'ਚ ਪਾਵਰਕਾਮ ਦੀ ਆਪਣੀ ਹਾਈਡਲ ਉਤਪਾਦਨ ਤੋਂ 102 ਲੱਖ ਯੂਨਿਟ ਅਤੇ ਭਾਖੜਾ ਮੈਨੇਜਮੈਂਟ ਬੋਰਡ ਤੋਂ 105 ਲੱਖ ਯੂਨਿਟ ਬਿਜਲੀ ਮਿਲ ਰਹੀ ਹੈ। ਨੈਸ਼ਨਲ ਹਾਈਡਰੋ ਪਾਵਰ ਪਲਾਂਟਸ ਤੋਂ 52 ਲੱਖ ਯੂਨਿਟ ਤੇ ਨੈਸ਼ਨਲ ਥਰਮਲ ਪਲਾਂਟ ਤੋਂ 147 ਲੱਖ ਯੂਨਿਟ ਬਿਜਲੀ ਮਿਲ ਰਹੀ ਹੈ।
-ਬਠਿੰਡਾ ਦੇ ਲਹਿਰਾ ਮੁਹੱਬਤ ਥਰਮਲ ਦੀ -59 ਹਜ਼ਾਰ 143 ਮੀਟ੍ਰਿਕ ਟਨ ਕੋਲਾ
-ਪਟਿਆਲੇ ਦੇ ਰਾਜਪੁਰਾ ਥਰਮਲ ਪਲਾਂਟ ਕੋਲ 6643 ਮੀਟ੍ਰਿਕ ਟਨ ਕੋਲਾ
-ਸਟੇਟ ਸੈਕਟਰ ਦੇ ਰੋਪੜ ਥਰਮਲ ਪਲਾਂਟ ਕੋਲ ਛੇ ਦਿਨਾਂ ਲਈ 85 ਹਜ਼ਾਰ 618 ਮੀਟ੍ਰਿਕ ਟਨ ਕੋਲਾ