
ਕਿਸਾਨਾਂ ਦਾ ਇਹ ਫ਼ੈਸਲਾ ਸੂਬੇ ਦੀ ਆਰਥਿਕਤਾ ਅਤੇ ਇਸ ਦੇ ਪੁਨਰ ਉਥਾਨ ਦੇ ਹਿੱਤ 'ਚ ਹੈ- ਕੈਪਟਨ
ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਫ਼ੈਸਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ । ਕਿਸਾਨ ਜਥੇਬੰਦੀਆਂ ਨੇ ਅੱਜ ਇਕ ਬੈਠਕ ਕਰਕੇ ਇਹ ਫ਼ੈਸਲਾ ਲਿਆ ਸੀ ਕਿ ਸੂਬੇ 'ਚ ਮਾਲ ਗੱਡੀਆਂ ਦੀ ਆਵਾਜਾਈ ਲਈ 5 ਨਵੰਬਰ ਤੱਕ ਰੇਲ ਰੋਕੋ ਅੰਦੋਲਨ 'ਚ ਢਿੱਲ ਦਿੱਤੀ ਜਾਵੇਗੀ । Protest
ਕਿਸਾਨਾਂ ਜਥੇਬੰਦੀਆਂ ਦੇ ਇਸ ਫ਼ੈਸਲੇ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਇਹ ਫ਼ੈਸਲਾ ਸੂਬੇ ਦੀ ਆਰਥਿਕਤਾ ਅਤੇ ਇਸ ਦੇ ਪੁਨਰ ਉਥਾਨ ਦੇ ਹਿੱਤ 'ਚ ਹੈ । ਇਥੇ ਜ਼ਿਕਰ੍ਯੋਗ ਹੈ ਕਿ ਅੱਜ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਚ ਕੀਤੀ ਗਈ ਅਹਿਮ ਮੀਟਿੰਗ ਵਿਚ ਫ਼ੈਸਲੇ ਲਏ ਗਏ ਹਨ । ਜਿਨ੍ਹਾਂ ਵਿਚ ਰੇਲ ਰੋਕੋ ਅੰਦੋਲਨ ਵਿਚ ਢਿੱਲ ਦਿੱਤੀ ਜਾ ਰਹੀ ਹੈ , ਮਾਲ ਗੱਡੀਆਂ ਲਈ ਢਿੱਲ ਦਿੱਤੀ ਜਾ ਰਹੀ ਹੈ ।
Farmer protest
5 ਨਵੰਬਰ ਤੱਕ ਢਿੱਲ ਦੇਣ ਦੀ ਗੱਲ ਕਹੀ ਗਈ ਹੈ । ਭਾਜਪਾ ਆਗੂਆਂ ਦੀ ਵੱਡੇ ਪੱਧਰ 'ਤੇ ਘੇਰਾਬੰਦੀ ਕੀਤੀ ਜਾਣ ਦਾ ਫ਼ੈਸਲਾ ਲਿਆ ਹੈ। ਜਦਕਿ ਟੋਲ ਪਲਾਜ਼ਿਆ 'ਤੇ ਧਰਨਾ ਜਾਰੀ ਰਹੇਗਾ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਨਹੀਂ ਜਾਂਦੀਆਂ । ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਗਲੀ ਰਣਨੀਤੀ 'ਤੇ 4 ਨਵੰਬਰ ਨੂੰ ਬੈਠਕ ਕੀਤੀ ਜਾ ਰਹੀ ਹੈ। ਕੱਲ ਵਿਧਾਨ ਸਭਾ ਦੇ ਇਜਲਾਸ ਵਿੱਚ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਢੁੱਕਵਾਂ ਮਤਾ ਤਿਆਰ ਕਰਕੇ ਪੇਸ਼ ਨਾ ਕਰਨ ਬਦਲੇ ਕੈਪਟਨ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ,