ਕਿਸਾਨਾਂ ਨੇ ਕੀਤੇ ਅਨਿਲ ਜੋਸ਼ੀ ਨੂੰ  ਤਿੱਖੇ ਸਵਾਲ
Published : Oct 21, 2021, 7:21 am IST
Updated : Oct 21, 2021, 7:21 am IST
SHARE ARTICLE
image
image

ਕਿਸਾਨਾਂ ਨੇ ਕੀਤੇ ਅਨਿਲ ਜੋਸ਼ੀ ਨੂੰ  ਤਿੱਖੇ ਸਵਾਲ

ਜੋਸ਼ੀ ਨੇ ਕਿਹਾ, ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਹੀ 

ਮਾਨਸਾ, 20 ਅਕਤੂਬਰ (ਸੁਖਵੰਤ ਸਿੰਘ ਸਿੱਧੂ): ਕਿਸਾਨੀ ਬਿਲਾਂ ਦਾ ਵਿਰੋਧ ਜ਼ਾਹਰ ਕਰਦੇ ਹੋਏ ਭਾਜਪਾ ਨੂੰ  ਅਲਵਿਦਾ ਆਖ ਅਕਾਲੀ ਦਲ ਵਿਚ ਸ਼ਾਮਲ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਚ ਵਪਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਵਲੋਂ ਵਪਾਰੀਆਂ ਨੂੰ  ਵਿਸ਼ਵਾਸ ਦਿਵਾਇਆ ਗਿਆ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਕਿਸਾਨ ਮਜ਼ਦੂਰ ਵਪਾਰੀਆਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ | ਕਿਸਾਨਾਂ ਵਲੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ  ਸਵਾਲ ਕਰਨ ਨੂੰ  ਲੈ ਕੇ ਪੁਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ਤਾਕਿ ਕਿਸਾਨਾਂ ਨੂੰ  ਸੰਤੁਸ਼ਟੀ ਹੋ ਸਕੇ ਕਿ ਅਕਾਲੀ ਦਲ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਾ ਹੈ ਅਤੇ ਉਹ ਅੱਜ ਵੀ ਕਿਸਾਨਾਂ ਨਾਲ ਚਟਾਨ ਵਾਂਗ ਖੜਾ ਹੈ | 
ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਵਲੋਂ ਕਿਸਾਨ ਜਥੇਬੰਦੀਆਂ ਦੇ ਵੱਖ ਵੱਖ ਆਗੂਆਂ ਨਾਲ ਕਮਰੇ ਵਿਚ ਮੀਡੀਆ ਦੇ ਸਾਹਮਣੇ ਗੱਲਬਾਤ ਕੀਤੀ ਗਈ ਅਤੇ ਕਿਸਾਨਾਂ ਵਲੋਂ ਸਵਾਲ ਰੱਖੇ ਗਏ ਅਤੇ ਅਨਿਲ ਜੋਸ਼ੀ ਵਲੋਂ ਉਨ੍ਹਾਂ ਸਵਾਲਾਂ ਦੇ ਜਵਾਬ ਦਿਤੇ ਗਏ | ਕਿਸਾਨ ਜਥੇਬੰਦੀਆਂ ਦੇ ਆਗੂ ਕਾਮਰੇਡ ਕਿ੍ਸ਼ਨ ਚੌਹਾਨ, ਮੱਖਣ ਸਿੰਘ ਭੈਣੀਬਾਘਾ, ਮੇਜਰ ਸਿੰਘ ਦੋਲੋਵਾਲ, ਸੁਖਚਰਨ ਸਿੰਘ ਦਾਨੇਵਾਲੀਆ ਅਤੇ ਭਜਨ ਸਿੰਘ ਨੇ ਅਨਿਲ ਜੋਸ਼ੀ ਨੂੰ  ਸਵਾਲ ਕੀਤੇ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ਵਿਚ ਹੀ ਭਾਜਪਾ ਨੂੰ  ਅਲਵਿਦਾ ਆਖ ਕੇ ਅਕਾਲੀ ਦਲ ਦਾ ਪੱਲਾ ਫੜਿਆ ਹੈ | ਅਨਿਲ ਜੋਸ਼ੀ ਨੇ ਇਹ ਵੀ ਕਿਹਾ ਕਿ ਉਹ ਅੱਜ ਵੀ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ |

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement