
ਕਿਸਾਨ ਅੰਦੋਲਨ ਦਾ ਅਸਰ ਸਿਆਸੀ ਦਲਾਂ 'ਤੇ ਸਾਫ਼ ਦਿਖਾਈ ਦੇਣ ਲੱਗਾ
ਕੈਪਟਨ ਬਾਅਦ ਸਿੱਧੂ ਦੀ ਚੰਨੀ ਨਾਲ ਅਣਬਣ
ਅੰਮਿ੍ਤਸਰ, 20 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦਾ ਸਿਆਸੀ ਮੰਚ ਗੰਭੀਰ ਮਤਭੇਦਾਂ ਦੀ ਘੁੰਮਣਘੇਰੀ 'ਚ ਫਸ ਗਿਆ ਹੈ | ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚਲ ਰਹੇ ਕਿਸਾਨ ਅੰਦੋਲਨ ਵਲੋਂ ਸੱਭ ਰਾਜਸੀ ਦਲਾਂ ਸਿਆਸੀ ਨਜ਼ਰ ਹੈ | ਇਸ ਅੰਦੋਲਨ ਦੀ ਸਫ਼ਲਤਾ ਬਾਅਦ ਹੀ ਰਾਜਸੀ ਸਥਿਤੀ ਸਪੱਸ਼ਟ ਹੋਣ ਦੀ ਸੰਭਾਵਨਾ ਹੈ |
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲਾੋ ਸਮੂਹ ਗ਼ਰੀਬ ਵਰਗਾਂ ਦੀ ਬਾਂਹ ਫੜਨ ਨਾਲ ਉਹ ਕਾਂਗਰਸ ਵਲ ਪਰਤੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਬਾਅਦ ਚਰਨਜੀਤ ਸਿੰਘ ਚੰਨੀ ਦੀ ਅਣਬਣ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਹੋਣ ਕਰ ਕੇ ਵਰਕਰ ਧੜੇਬੰਦੀ 'ਚ ਵੰਡੇ ਗਏ ਹਨ | ਦੂਜੇ ਪਾਸੇ ਕੈਪਟਨ ਅਮਰਿਦਰ ਸਿੰਘ ਵਿਰੁਧ ਉਨ੍ਹਾਂ ਦੇ ਕਰੀਬੀ ਰਹੇ ਮੰਤਰੀ ਨੇ ਗੰਭੀਰ ਦੋਸ਼ ਸਾਬਕਾ ਮੁੱਖ ਮੰਤਰੀ ਤੇ ਲਾਂਏ ਹਨ ਜੋ ਮੋਦੀ—ਸ਼ਾਹ ਜੋੜੀ ਮੁਰੀਦ ਬਣ ਗਏ ਹਨ ਤੇ ਵਖਰੀ ਪਾਰਟੀ ਬਣਾਉਣ ਲਈ ਐਲਾਨ ਕਰ ਚੁਕੇ ਹਨ ਪਰ ਭਾਜਪਾ ਨਾਲ ਬਾਦਲ ਵਿਰੋਧੀ ਪੰਜਾਬ ਦੀ ਸਿੱਖ ਲੀਡਰਸ਼ਿਪ ਨੇ ਕੋਈ ਵੀ ਸਾਂਝ ਪਾਉਣ ਤੋਂ ਨਾਂਹ ਕਰ ਦਿਤੀ ਹੈ | ਸਪੋਕਸਮੈਨ ਨਾਲ ਖ਼ਾਸ ਗੱਲਬਾਤ ਦੌਰਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਸਿਆ ਕਿ ਉਹ ਅਕਾਲੀ ਭਾਜਪਾ ਨਾਲ ਕਦੇ ਵੀ ਨਹੀਂ ਚੱਲ ਸਕਦੇ ,ਜਿਨ੍ਹਾਂ ਪੰਜਾਬ ਤੇ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ | ਭਾਜਪਾ ਸਰਕਾਰ ਵਲੋਂ ਬੀ ਐਸ ਐਫ਼ ਨੂੰ 50 ਕਿਲੋਮੀਟਰ ਤਕ ਅਧਿਕਾਰ ਦੇਣ ਅਤੇ ਕੈਪਟਨ ਦੁਆਰਾ ਮੋਦੀ ਸ਼ਾਹ ਜੋੜੀ ਦੇ ਫ਼ੈਸਲੇ ਨੂੰ ਸਹੀਂ ਕਰਾਰ ਦੇਣ ਨਾਲ ਪੰਜਾਬੀ ਸਖ਼ਤ ਨਾਰਾਜ਼ ਹਨ | ਰਾਜਸੀ ਮਾਹਰਾਂ ਮੁਤਾਬਕ ਕੈਪਟਨ ਵਲੋਂ ਨਵੀ ਪਾਰਟੀ ਬਣਾਉਣ ਦਾ ਐਲਾਨ ਮੋਦੀ ਸ਼ਾਹ ਦੇ ਇਸ਼ਾਰੇ 'ਤੇ ਕੀਤਾ ਹੈ ਤਾਂ ਜੋ ਹੁਣ ਕੇਂਦਰੀ ਸਰਕਾਰ 'ਚ ਸੱਤਾ ਦਾ ਆਨੰਦ ਮਾਣ ਸਕਣ | ਕੈਪਟਨ ਹਿਮਾਇਤੀ ਉਨਾ ਦਾ ਸਾਥ ਛੱਡ ਚੁੱਕੇ ਹਨ | ਸਿਆਸੀ ਪੰਡਿਤਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਦਾ ਸਿਧਾਂਤਵਾਦ ਤੇ ਖੜੇ ਹੋਣਾ ਸਹੀ ਹੈ ਪਰ ਉਨ੍ਹਾ ਦੇ ਸਿਆਸੀ ਵਿਰੋਧੀਆਂ ਦੀਆਂ ਜੜਾਂ ਵੀ ਕਾਫੀ ਡੂੰਘੀਆਂ ਹਨ ,ਜੋ ਸਿੱਧੂ ਨੂੰ ਅਸਫਲ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ ਤਾਂ ਜੋ ਉਹ ਕਾਂਗਰਸ ਛੱਡ ਜਾਣ | ਡਰੱਗਜ਼, ਬੇਅਦਬੀਆਂ, ਮਾਈਨਿੰਗ ਅਤੇ ਮਾਫੀਆ ਨੂੰ ਖਤਮ ਕਰਨ,ਬਾਦਲਾਂ ਨੂੰ ਅੰਦਰ ਦੇਣ ਵਰਗੇ ਮੱਸਲੇ ਜੇ ਨਜਿੱਠੇ ਜਾਂਦੇ ਹਨ ਤਾਂ 2022 ਚ ਸਿੱਧੂ ਮੁੱਖ ਮੰਤਰੀ ਬਣਨਗੇ,ਜਿਸ ਕਾਰਨ ਚੰਨੀ ਰੰਧਾਵਾ ਆਪਣੀ ਵੱਖਰੀ ਤੌਰ ਚ ਸਰਕਾਰ ਚਲਾ ਰਹੇ ਹਨ ਕਿ ਉਹ ਸਿੱਧੂ ਵਿਰੋਧੀਆਂ ਨਾਲ ਬੁਰੇ ਕਿਉ ਬਣਨ | ਅੱਜ ਇਹ ਵੀ ਚਰਚਾ ਰਹੀ ਕਿ ਨਵਜੋਤ ਸਿੰਘ ਸਿੱਧੂ ਦੀ ਕਰਮ ਭੂਮੀ ਅੰਮਿ੍ਤਸਰ ਸੂਬਾ ਪੱਧਰੀ ਵਾਲਮਿਕ ਸਮਾਗਮ ਹੋਇਆ ,ਜਿਸ ਚ ਉਹ ਗੈਰ ਹਾਜਰ ਰਹੇ |