ਲੁਧਿਆਣਾ 'ਚ ਨੌਜਵਾਨ ’ਤੇ ਹਮਲਾ: ਪਹਿਲਾਂ ਕਾਰ ਨੂੰ ਮਾਰੀ ਟੱਕਰ ਫਿਰ ਘਰ ਬਾਹਰ ਕੁੱਟਿਆ ਨੌਜਵਾਨ
Published : Oct 21, 2022, 10:17 am IST
Updated : Oct 21, 2022, 10:17 am IST
SHARE ARTICLE
 Attack on a youth in Ludhiana
Attack on a youth in Ludhiana

ਹਮਲਾਵਰ ਘਰ ਤੋਂ ਬਾਹਰ ਆ ਗਏ ਅਤੇ ਗੇਟ 'ਤੇ ਇੱਟਾਂ-ਪੱਥਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ

 

ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚ ਕੁੱਝ ਲੋਕਾਂ ਵੱਲੋਂ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਹਮਲਾਵਰਾਂ ਨੇ ਵਿਅਕਤੀ ਦੇ ਘਰ 'ਤੇ ਇੱਟਾਂ ਰੋੜੇ ਚਲਾ ਦਿੱਤੇ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਹਮਲਾਵਰਾਂ ਨੂੰ ਭਜਾਉਣ ਲਈ ਛੱਤ ਤੋਂ ਪਥਰਾਅ ਵੀ ਕੀਤਾ। ਘਟਨਾ ਸ਼ਹੀਦ ਭਗਤ ਸਿੰਘ ਨਗਰ ਦੀ ਹੈ।

ਗਣੇਸ਼ ਗਰਗ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਉਸ ਨੇ ਨਵੀਂ ਕਾਰ ਖਰੀਦੀ ਹੈ। ਉਸ ਦਾ ਭਰਾ ਜਤਿੰਦਰ ਗਰਗ ਕਾਰ ਸਮੇਤ ਗਲੀ ਵਿੱਚ ਖੜ੍ਹਾ ਸੀ। ਫਿਰ ਇਲਾਕੇ ਦਾ ਇੱਕ ਬਜ਼ੁਰਗ ਜੁਗਾੜ ਬਣਾ ਕੇ ਰੇਹੜਾ ਲੈ ਕੇ ਆਇਆ ਅਤੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਉਸ ਦੀ ਨਵੀਂ ਕਾਰ ਨੁਕਸਾਨੀ ਗਈ। ਕਾਰ ਦਾ ਬੰਪਰ, ਲਾਈਟ ਅਤੇ ਹੋਰ ਸਮਾਨ ਨੁਕਸਾਨਿਆ ਗਿਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਬਹਿਸ ਹੋ ਗਈ। ਗਣੇਸ਼ ਅਨੁਸਾਰ ਉਸ ਨੇ ਸਰਪੰਚ ਨੂੰ ਬੁਲਾ ਕੇ ਸਾਰੀ ਗੱਲ ਦੱਸੀ। ਪੰਚਾਇਤ ਵਿੱਚ ਫੈਸਲਾ ਕੀਤਾ ਗਿਆ ਕਿ ਜਤਿੰਦਰ ਵੀ ਖਰਚ ਹੋਣ ਵਾਲੇ ਪੈਸਿਆਂ ਵਿੱਚੋਂ ਕੁਝ ਮਦਦ ਕਰੇਗਾ, ਬਾਕੀ ਨੁਕਸਾਨ ਉਨ੍ਹਾਂ ਵੱਲੋਂ ਦਿੱਤਾ ਜਾਵੇਗਾ। ਕਾਰ 'ਤੇ ਕਰੀਬ 6 ਤੋਂ 7 ਹਜ਼ਾਰ ਰੁਪਏ ਖਰਚ ਆਉਣੇ ਸਨ। ਉਸ ਨੇ ਬਜ਼ੁਰਗ ਨੂੰ 5 ਹਜ਼ਾਰ ਦੇਣ ਲਈ ਕਿਹਾ।

ਇਸ ਤੋਂ ਬਾਅਦ ਰਾਤ ਸਮੇਂ ਜਦੋਂ ਉਸ ਦਾ ਭਰਾ ਜਤਿੰਦਰ ਆਪਣੀ ਕਰਿਆਨੇ ਦੀ ਦੁਕਾਨ ਬੰਦ ਕਰਕੇ ਐਕਟਿਵਾ 'ਤੇ ਆਇਆ ਤਾਂ ਬਜ਼ੁਰਗ ਦਾ ਲੜਕਾ ਅਤੇ ਕੁਝ ਹੋਰ ਨੌਜਵਾਨ ਗਲੀ 'ਚ ਖੜ੍ਹੇ ਸਨ। ਮੁਲਜ਼ਮਾਂ ਨੇ ਜਤਿੰਦਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਗਲੀ 'ਚ ਚੀਕਾਂ ਸੁਣ ਕੇ ਪੂਰਾ ਪਰਿਵਾਰ ਘਰੋਂ ਬਾਹਰ ਆ ਗਿਆ। ਕਿਸੇ ਤਰ੍ਹਾਂ ਜਤਿੰਦਰ ਨੂੰ ਹਮਲਾਵਰ ਤੋਂ ਛੁਡਾਇਆ ਅਤੇ ਘਰ ਅੰਦਰ ਵੜ ਕੇ ਆਪਣੀ ਜਾਨ ਬਚਾਈ।

ਇਸ ਦੌਰਾਨ ਹਮਲਾਵਰ ਘਰ ਤੋਂ ਬਾਹਰ ਆ ਗਏ ਅਤੇ ਗੇਟ 'ਤੇ ਇੱਟਾਂ-ਪੱਥਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਇਲਾਕੇ ਦੇ ਇੱਕ ਵਿਅਕਤੀ 'ਤੇ ਵੀ ਹੱਥ ਚੁੱਕਿਆ। ਗਣੇਸ਼ ਨੇ ਦੱਸਿਆ ਕਿ ਹਮਲਾਵਰਾਂ ਨੂੰ ਭਜਾਉਣ ਲਈ ਉਸ ਨੇ ਛੱਤ ਤੋਂ ਪੱਥਰ ਸੁੱਟੇ ਤਾਂ ਜੋ ਹਮਲਾਵਰ ਭੱਜ ਜਾਣ। ਹਮਲਾਵਰਾਂ ਦੇ ਫਰਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਚੌਕੀ ਬਸੰਤ ਐਵੀਨਿਊ ਵਿਖੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement