ਪੈਰੋਲ 'ਤੇ ਆਏ ਸੌਦਾ ਸਾਧ ਦੇ 'ਸਤਿਸੰਗ' 'ਚ ਪਹੁੰਚੇ ਭਾਜਪਾ ਆਗੂ
Published : Oct 21, 2022, 12:56 am IST
Updated : Oct 21, 2022, 12:56 am IST
SHARE ARTICLE
image
image

ਪੈਰੋਲ 'ਤੇ ਆਏ ਸੌਦਾ ਸਾਧ ਦੇ 'ਸਤਿਸੰਗ' 'ਚ ਪਹੁੰਚੇ ਭਾਜਪਾ ਆਗੂ

ਨਵੀਂ ਦਿੱਲੀ, 20 ਅਕਤੂਬਰ : ਹਰਿਆਣਾ ਦੀ ਸੁਨਾਰੀਆ ਜੇਲ ਤੋਂ 40 ਦਿਨਾਂ ਦੀ ਪੈਰੋਲ 'ਤੇ ਰਿਹਾਅ ਹੋਏ ਬਲਾਤਕਾਰ ਦੇ ਦੋਸ਼ੀ ਸੌਦਾ ਸਾਧ ਵਲੋਂ ਸਤਿਸੰਗ ਕਰਵਾਇਆ ਗਿਆ | ਮੀਡੀਆ ਰਿਪੋਰਟਾਂ ਮੁਤਾਬਕ ਇਸ ਆਨਲਾਈਨ ਸਤਿਸੰਗ ਵਿਚ ਹਰਿਆਣਾ ਦੇ ਕਈ ਭਾਜਪਾ ਆਗੂਆਂ ਨੇ ਹਿੱਸਾ ਲਿਆ | ਇਸ ਸਮਾਗਮ ਵਿਚ ਕਰਨਾਲ ਦੀ ਮੇਅਰ ਰੇਣੂ ਬਾਲਾ ਗੁਪਤਾ ਸਮੇਤ ਕਈ ਭਾਜਪਾ ਨੇਤਾਵਾਂ ਦੇ ਸ਼ਾਮਲ ਹੋਣ ਦੀਆਂ ਖ਼ਬਰਾਂ ਹਨ | ਸੌਦਾ ਸਾਧ ਨੇ ਉਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਪਣੇ ਆਸ਼ਰਮ ਤੋਂ ਆਨਲਾਈਨ ਸਤਿਸੰਗ ਨੂੰ  ਸੰਬੋਧਨ ਕੀਤਾ |
  ਇਸ ਵਿਚਾਲੇ ਟੀਐਮਸੀ ਸਾਂਸਦ ਮਹੂਆ ਮੋਇਤਰਾ ਨੇ ਭਾਜਪਾ ਨੂੰ  ਕਰੜੇ ਹੱਥੀਂ ਲਿਆ | ਉਨ੍ਹਾਂ ਟਵੀਟ ਕਰਦਿਆਂ ਕਿਹਾ,Tਅੱਗੇ ਕੀ! ਭਾਜਪਾ ਬਲਾਤਕਾਰੀ ਦੀ ਪੈਰੌਲ ਨੂੰ ਕੌਮੀ ਦਿਹਾੜਾ ਐਲਾਨ ਰਹੀ ਹੈ? ਬਲਾਤਕਾਰ ਦੇ ਦੋਸ਼ੀ ਸੌਦਾ ਸਾਧ ਨੂੰ  ਮੁੜ ਮਿਲੀ ਪੈਰੋਲ, ਹਰਿਆਣਾ ਭਾਜਪਾ ਦੇ ਆਗੂਆਂ ਦੀ ਦੇਖ-ਰੇਖ 'ਚ ਸੌਦਾ ਸਾਧ ਨੇ ਕੀਤਾ 'ਸਤਿਸੰਗ' |''
  ਵਾਇਰਲ ਵੀਡੀਓ 'ਚ ਰੇਣੂ ਬਾਲਾ ਨੂੰ  ਉਪ ਚੋਣਾਂ ਦਾ ਹਵਾਲਾ ਦਿੰਦੇ ਹੋਏ ਅਤੇ ਸੌਦਾ ਸਾਧ ਨੂੰ  ਸੂਬੇ 'ਚ ਬੁਲਾਉਂਦੇ ਸੁਣਿਆ ਜਾ ਸਕਦਾ ਹੈ | ਇਸ ਆਨਲਾਈਨ ਪ੍ਰੋਗਰਾਮ ਵਿਚ ਰੇਣੂ ਬਾਲਾ ਤੋਂ ਇਲਾਵਾ ਡਿਪਟੀ ਮੇਅਰ ਨਵੀਨ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਰਾਜੇਸ਼ ਅੱਗੀ ਸਮੇਤ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ | ਪ੍ਰੋਗਰਾਮ ਵਿਚ ਆਪਣੀ ਸ਼ਮੂਲੀਅਤ ਦਾ ਬਚਾਅ ਕਰਦਿਆਂ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਉਨ੍ਹਾਂ ਨੂੰ  'ਸਾਧ ਸੰਗਤ' ਵਲੋਂ ਸਤਿਸੰਗ ਲਈ ਸੱਦਾ ਦਿਤਾ ਗਿਆ ਸੀ | 
  ਉਨ੍ਹਾਂ ਕਿਹਾ,''ਮੇਰੇ ਵਾਰਡ ਵਿਚ ਬਹੁਤ ਸਾਰੇ ਲੋਕ ਰਾਮ ਰਹੀਮ ਨਾਲ ਜੁੜੇ ਹੋਏ ਹਨ | ਅਸੀਂ ਸਮਾਜਕ ਸਬੰਧਾਂ ਤੋਂ ਬਾਹਰ ਹੋਏ ਪ੍ਰੋਗਰਾਮ ਵਿਚ ਆਏ ਹਾਂ ਅਤੇ ਇਸ ਦਾ ਭਾਜਪਾ ਅਤੇ ਹਰਿਆਣਾ ਵਿਚ ਹੋਣ ਵਾਲੀਆਂ ਉਪ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ |'' (ਏਜੰਸੀ)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement