ਹੋਰ ਪਾਰਟੀਆਂ ਨੂੰ ਅੰਦਰੂਨੀ ਲੋਕਤੰਤਰ ਲਈ ਕਾਂਗਰਸ ਨੇ ਅਪਣੇ ਪ੍ਰਧਾਨ ਦੀ ਚੋਣ ਨਾਲ ਰਸਤਾ ਦਿਖਾਇਆ : ਬਾਜਵਾ
Published : Oct 21, 2022, 12:58 am IST
Updated : Oct 21, 2022, 12:58 am IST
SHARE ARTICLE
image
image

ਹੋਰ ਪਾਰਟੀਆਂ ਨੂੰ ਅੰਦਰੂਨੀ ਲੋਕਤੰਤਰ ਲਈ ਕਾਂਗਰਸ ਨੇ ਅਪਣੇ ਪ੍ਰਧਾਨ ਦੀ ਚੋਣ ਨਾਲ ਰਸਤਾ ਦਿਖਾਇਆ : ਬਾਜਵਾ

ਚੰਡੀਗੜ੍ਹ, 20 ਅਕਤੂਬਰ (ਭੁੱਲਰ): ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੱਖ-ਵੱਖ ਰਾਸ਼ਟਰੀ ਅਤੇ ਖੇਤਰੀ ਸਿਆਸੀ ਪਾਰਟੀਆਂ ਨੂੰ  ਸੰਗਠਨਾਂ ਦੇ ਕੰਮਕਾਜ ਵਿਚ ਅੰਦਰੂਨੀ ਲੋਕਤੰਤਰ ਦੀ ਸ਼ੁਰੂਆਤ ਕਰਨ ਲਈ ਇੰਡੀਅਨ ਨੈਸ਼ਨਲ ਕਾਂਗਰਸ (ਆਈਐਨਸੀ) ਤੋਂ ਸਿਖਿਆ ਲੈਣ ਦਾ ਸੱਦਾ ਦਿਤਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਸੱਭ ਤੋਂ ਪੁਰਾਣੀ ਸਿਆਸੀ ਪਾਰਟੀ, ਕਾਂਗਰਸ ਨੇ ਅਪਣੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਨਿਯੁਕਤੀ ਲਈ ਅਪਣੇ ਸੰਗਠਨ ਦੇ ਦਾਇਰੇ ਵਿਚ ਚੋਣਾਂ ਕਰਵਾ ਕੇ ਇਕ ਰਸਤਾ ਦਿਖਾਇਆ ਹੈ ਅਤੇ ਇਕ ਮਿਸਾਲ ਕਾਇਮ ਕੀਤੀ ਹੈ |
ਬਾਜਵਾ ਨੇ ਅੱਗੇ ਕਿਹਾ,Tਮੇਰੇ ਖ਼ਿਆਲ ਵਿਚ ਹੁਣ ਸਮਾਂ ਆ ਗਿਆ ਹੈ ਕਿ ਹੋਰ ਸਿਆਸੀ ਪਾਰਟੀਆਂ ਵੀ ਇਸ ਦੀ ਪੈਰਵੀ ਕਰਨ |'' ਬਾਜਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਜਦੋਂ ਅਪਣਾ ਰਾਸ਼ਟਰੀ ਪ੍ਰਧਾਨ ਨਿਯੁਕਤ ਕਰਨ 'ਤੇ ਉਤਰ ਆਈ ਸੀ ਤਾਂ ਉਸ ਵਿਚ ਕੋਈ ਅੰਦਰੂਨੀ ਲੋਕਤੰਤਰ ਨਹੀਂ ਸੀ | ਭਗਵਾ ਪਾਰਟੀ ਜਿਸ ਨੇ ਕਦੇ ਇਕ ਫ਼ਰਕ ਵਾਲੀ ਪਾਰਟੀ ਹੋਣ ਦਾ ਦਾਅਵਾ ਕੀਤਾ ਸੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਤੋਂ ਅਪਣੀ ਵਿਚਾਰਧਾਰਕ ਅਤੇ ਰਾਜਨੀਤਕ ਤਾਕਤ ਖਿੱਚੀ ਸੀ, ਨੂੰ  ਯਾਦ ਕਰਨਾ ਚਾਹੀਦਾ ਹੈ ਕਿ ਇਸ ਨੇ ਅਪਣੇ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਪਾਰਟੀ ਦੇ ਅੰਦਰ ਆਖ਼ਰੀ ਵਾਰ ਕਦੋਂ ਚੋਣਾਂ ਕਰਵਾਈਆਂ ਸਨ |
ਬਾਜਵਾ ਨੇ ਕਿਹਾ ਕਿ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜੋ ਸੌ ਸਾਲ ਤੋਂ ਵੱਧ ਪੁਰਾਣੀ ਖੇਤਰੀ ਸਿਆਸੀ ਪਾਰਟੀ ਹੋਣ ਦਾ ਮਾਣ ਕਰਦਾ ਹੈ, ਨੂੰ  ਲੋਕਾਂ ਨੂੰ  ਦਸਣਾ ਚਾਹੀਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ  ਕਿਸ ਚੋਣ ਪ੍ਰਕਿਰਿਆ ਤਹਿਤ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ ਹੈ | ਬਾਜਵਾ ਨੇ ਅੱਗੇ ਕਿਹਾ, Tਹੁਣ ਵੀ ਜਦੋਂ ਉਨ੍ਹਾਂ ਦੀ ਅਪਣੀ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਉਸ ਵਿਰੁਧ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿਤਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਅਗਵਾਈ ਕਿਸੇ ਹੋਰ ਨੂੰ  ਸੌਂਪਣ ਤੋਂ ਇਨਕਾਰ ਕਰ ਦਿਤਾ ਜੋ ਇਸ ਤੋਂ ਵੱਧ ਲਾਇਕ ਹੋ ਸਕਦਾ ਹੈ | 
ਬਾਜਵਾ ਨੇ ਕਿਹਾ ਆਮ ਆਦਮੀ ਪਾਰਟੀ ਦੇ ਨਾਂ ਨਾਲ ਹਾਲ ਹੀ ਵਿਚ ਬਣੀ ਸਿਆਸੀ ਜਥੇਬੰਦੀ ਨੇ ਇਸ ਮੋਰਚੇ 'ਤੇ ਸੱਭ ਨੂੰ  ਨਿਰਾਸ਼ ਕੀਤਾ ਹੈ | 'ਆਪ' ਦਾ ਸੰਵਿਧਾਨ ਸਪੱਸ਼ਟ ਤੌਰ 'ਤੇ ਇਸ ਦੇ ਕੌਮੀ ਕਨਵੀਨਰ ਦੀ ਮਿਆਦ ਦੋ ਸਾਲਾਂ ਲਈ ਨਿਰਧਾਰਤ ਕਰਦਾ ਹੈ ਅਤੇ ਉਹੀ ਕਨਵੀਨਰ ਕਿਸੇ ਹੋਰ ਕਾਰਜਕਾਲ ਲਈ ਮੁੜ ਨਿਯੁਕਤ ਕੀਤਾ ਜਾ ਸਕਦਾ ਹੈ ਜਦਕਿ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਦੇ ਅਹੁਦੇ 'ਤੇ ਬਣੇ ਰਹਿਣ ਲਈ ਅਪਣੀ ਹੀ ਪਾਰਟੀ ਦੇ ਸੰਵਿਧਾਨ ਦੀ ਅਣਦੇਖੀ ਕੀਤੀ ਹੈ | 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement