
ਗਨੀਮਤ ਰਹੀ ਕਿ ਹਾਦਸੇ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਸੰਗਰੂਰ: ਤੜਕਸਾਰ ਹੀ ਸੰਗਰੂਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿਥੇ ਬ੍ਰੇਕ ਫੇਲ ਹੋਣ ਨਾਲ ਪੀਆਰਟੀਸੀ ਦੀ ਬੱਸ ਪਲਟ ਗਈ ਹੈ। ਸਵਾਰੀਆਂ ਨਾਲ ਭਰੀ ਇਹ ਬੱਸ ਸੰਗਰੂਰ ਤੋਂ ਸੁਨਾਮ ਵੱਲ ਜਾ ਰਹੀ ਸੀ ਕਿ ਰਸਤੇ ਵਿਚ ਬੱਸ ਹਾਈਵੇ ‘ਤੇ ਸਵੇਰੇ 6.30 ਵਜੇ ਹਾਦਸਾ ਵਾਪਰ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। 8 ਸਵਾਰੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬ੍ਰੇਕ ਫੇਲ ਹੋਣ ਕਾਰਨ ਬੱਸ ਝਾੜੀਆਂ ਵਿਚ ਜਾ ਟਕਰਾਈ। ਡਰਾਈਵਰ ਨੇ ਇਹ ਵੀ ਦੱਸਿਆ ਕਿ ਉਸ ਵੱਲੋਂ ਪਹਿਲਾਂ ਹੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਬੱਸ ਦੀ ਬ੍ਰੇਕ ਕੰਮ ਨਹੀਂ ਕਰ ਰਹੀ ਹੈ। ਇਸ ਦੇ ਬਾਵਜੂਦ ਉਸ ਨੂੰ ਰੂਟ ‘ਤੇ ਭੇਜ ਦਿੱਤਾ ਗਿਆ। ਹਾਦਸੇ ਵਿਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਬੱਸ ਦੇ ਸ਼ੀਸ਼ੇ ਤੱਕ ਵੀ ਟੁੱਟ ਗਏ।
ਇਸ ਤੋਂ ਪਹਿਲਾਂ ਵੀ ਬੱਸ ਡਿਵਾਈਡਰ ਨਾਲ ਟਕਰਾਉਣ ਲੱਗੀ ਸੀ ਪਰ ਉਦੋਂ ਤਾਂ ਬਚਾਅ ਹੋ ਗਿਆ ਪਰ ਕੁਝ ਅੱਗੇ ਜਾ ਕੇ PRTC ਦੀ ਮਿੰਨੀ ਬੱਸ ਪਲਟ ਗਈ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਗਨੀਮਤ ਰਹੀ ਕਿ ਹਾਦਸੇ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।