
ਘਰ ਦੇ ਬਾਹਰ ਪਾਰਕਿੰਗ ’ਚ ਖੜੀ ਗੱਡੀ ਨੂੰ ਵੀ ਅਚਾਨਕ ਲੱਗੀ ਅੱਗ
ਮੋਹਾਲੀ: ਮੋਹਾਲੀ ਦੇ ਫੇਜ਼ 11 ਵਿੱਚ ਦੀਵਾਲੀ ਵਾਲੀ ਰਾਤ ਬਰਤਨਾਂ ਦੀ ਦੁਕਾਨ ’ਚ ਅਚਾਨਕ 2 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੀ ਦੁਕਾਨ ਹੀ ਸੜ ਕੇ ਰਾਖ ਹੋ ਗਈ ਅਤੇ ਤਕਰੀਬਨ 10 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦਾ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ।
ਦੂਜੀ ਘਟਨਾ ਫੇਜ਼ 11 ਵਿੱਚ ਘਰ ਦੇ ਬਾਹਰ ਪਾਰਕਿੰਗ ਵਿੱਚ ਖੜੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਕਿਸੇ ਪਟਾਕੇ ਨਾਲ ਲੱਗੀ ਹੈ ਜਾਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਹੈ। ਪਟਾਕਿਆਂ ਦੇ ਸ਼ੋਰ ਕਾਰਨ ਗੱਡੀ ਨੂੰ ਅੱਗ ਲੱਗਣ ਦਾ ਪਤਾ ਨਹੀਂ ਚੱਲਿਆ, ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।