
ਜੇਕਰ ਅਸਲ ਕਾਤਲ ਨਾ ਫੜੇ ਗਏ, ਪਰਿਵਾਰ ਨੂੰ ਉਚਿਤ ਸੁਰੱਖਿਆ ਨਾ ਮੁਹੱਈਆ ਕਰਵਾਈ ਗਈ ਤਾਂ ਉਹ ਪਰਿਵਾਰ ਨੂੰ ਮਿਲੇ ਚਾਰੇ ਸ਼ੋਰਿਆ ਚੱਕਰ ਵਾਪਸ ਕਰ ਦੇਣਗੇ।
ਤਰਨਤਾਰਨ: ਕਾਮਰੇਡ ਬਲਵਿੰਦਰ ਸਿੰਘ ਸੰਧੂ ਦਾ ਕਤਲ ਮਾਮਲਾ ਲਗਾਤਾਰ ਚਰਚਾ ਵਿੱਚ ਹੈ। ਅੱਜ ਬਲਵਿੰਦਰ ਦੇ ਪਰਿਵਾਰ ਨੇ ਇਨਸਾਫ ਨਾ ਮਿਲਣ ਦੀ ਸੂਰਤ 'ਚ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਜਲਦੀ ਇਨਸਾਫ ਨਹੀਂ ਮਿਲਿਆ ਤਾਂ ਉਹ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਮਿਲੇ ਸ਼ੌਰਿਆ ਚੱਕਰ ਵਾਪਸ ਕਰ ਦੇਣਗੇ। ਦੱਸ ਦੇਈਏ ਕਿ ਬੀਤੇ ਦਿਨੀ ਸ਼ੌਰਿਆ ਚੱਕਰ ਕਾਮਰੇਡ ਬਲਵਿੰਦਰ ਸਿੰਘ ਸੰਧੂ ਕਤਲ ਕੇਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸੀਬੀਆਈ ਜਾਂਚ ਦੀ ਮੰਗ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ।
ਕਾਮਰੇਡ ਬਲਵਿੰਦਰ ਸੰਧੂ ਦੀ ਪਤਨੀ ਜਗਦੀਸ਼ ਕੌਰ ਨੇ ਅੱਜ ਕਿਹਾ ਕਿ ਜੇਕਰ ਅਸਲ ਕਾਤਲ ਨਾ ਫੜੇ ਗਏ, ਪਰਿਵਾਰ ਨੂੰ ਉਚਿਤ ਸੁਰੱਖਿਆ ਨਾ ਮੁਹੱਈਆ ਕਰਵਾਈ ਗਈ ਤਾਂ ਉਹ ਪਰਿਵਾਰ ਨੂੰ ਮਿਲੇ ਚਾਰੇ ਸ਼ੋਰਿਆ ਚੱਕਰ ਵਾਪਸ ਕਰ ਦੇਣਗੇ।
ਦੱਸ ਦੇਈਏ ਕਿ 16 ਅਕਤੂਬਰ 2020 ਨੂੰ ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਦੋ ਅਣਪਛਾਤੇ ਕਾਤਲਾਂ ਵਲੋਂ ਉਨ੍ਹਾਂ ਦੀ ਭਿੱਖੀਵਿੰਡ ਰਹਾਇਸ਼ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਤਲ ਮਾਮਲੇ ਦੀ ਜਾਂਚ ਲਈ ਡੀਆਈਜੀ ਫਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਸੀ।
ਪੁਲਿਸ ਨੇ ਭਾਵੇਂ ਅੱਠ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਭਰੋਸੇਯੋਗ ਸੂਤਰਾਂ ਮੁਤਾਬਿਕ ਬਲਵਿੰਦਰ ਸਿੰਘ ਦੇ ਕਾਤਲ ਸਰਹੱਦ ਪਾਰ ਪਾਕਿਸਤਾਨ ਬੈਠੇ ਹਨ। ਸੂਤਰਾਂ ਅਨੁਸਾਰ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਮੁਖੀ ਰਣਜੀਤ ਸਿੰਘ ਨੀਟਾ ਜੋ ਇਸ ਵਕਤ ਪਾਕਿਸਤਾਨ 'ਚ ਮੌਜੂਦ ਹਨ ਇਸ ਪੂਰੇ ਕਤਲ ਮਾਮਲੇ ਦਾ ਮਾਸਟਰਮਾਇੰਡ ਹੈ। ਸੂਤਰਾਂ ਮੁਤਾਬਿਕ ਇਹ ਪੂਰੀ ਕਤਲ ਦੀ ਵਾਰਦਾਤ ਨੂੰ ਪਾਕਿਸਤਾਨ 'ਚ ਬੈਠੇ ਨੀਟਾ ਨੇ ਰਚਿਆ ਹੈ। ਪੁਲਿਸ ਨੇ ਕਤਲ ਕੇਸ 'ਚ ਇਸਤਮਾਲ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ।