ਵੱਖ-ਵੱਖ ਯੂਨੀਅਨਾਂ ਦੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਸ਼ਹਿਰ 'ਚ ਦਿਤਾ ਵਿਸ਼ਾਲ ਧਰਨਾ
Published : Nov 21, 2020, 7:29 am IST
Updated : Nov 21, 2020, 7:29 am IST
SHARE ARTICLE
image
image

ਵੱਖ-ਵੱਖ ਯੂਨੀਅਨਾਂ ਦੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਸ਼ਹਿਰ 'ਚ ਦਿਤਾ ਵਿਸ਼ਾਲ ਧਰਨਾ

3 ਦਸੰਬਰ ਨੂੰ ਕਾਲੀਆਂ ਝੰਡੀਆਂ ਲੈ ਕੇ ਵਿਧਾਇਕਾਂ ਦੇ ਘਰਾਂ ਤਕ ਕੀਤੀ ਜਾਵੇਗੀ ਪਹੁੰਚ




ਪਟਿਆਲਾ, 20 ਨਵੰਬਰ (ਤੇਜਿੰਦਰ ਫ਼ਤਿਹਪੁਰ) : ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਸਰਕਾਰੀ-ਅਰਧ ਸਰਕਾਰੀ ਵਿਭਾਗਾਂ ਵਿਚਲੇ ਚੋਥਾ ਦਰਜਾ ਕਰਮਚਾਰੀਆਂ, ਕੰਟਰੈਕਟ, ਆਊਟ ਸੋਰਸ, ਡੇਲੀਵੇਜਿਜ਼ ਤੇ ਪਾਰਟ ਟਾਇਮ ਸਮੇਤ ਸਕੀਮ ਕਰਮੀਆਂ ਨੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਵਿਖੇ ਫਲਾਈ ਓਵਰ ਪੁੱਲ ਹੇਠਾਂ ਇਕੱਠੇ ਹੋ ਕੇ ਵਿਸ਼ਾਲ ਸੂਬਾ ਪਧਰੀ ਧਰਨਾ ਦਿਤਾ, ਇਹ ਧਰਨਾ ਵੱਡੀ ਰੈਲੀ ਵਿਚ ਬਦਲ ਗਿਆ।
ਪੰਜਾਬ ਵਿਚਲੇ ਜ਼ਿਲ੍ਹਿਆ, ਤਹਿਸੀਲ ਅਤੇ ਬਲਾਕਾਂ ਸਮੇਤ ਖੇਤਰੀ ਥਾਵਾਂ ਤੋਂ ਟਰੱਕਾਂ, ਬਸਾਂ, ਛੋਟੇ ਹਾਥੀ ਵਰਗੇ ਵਹਿਕਲਾਂ ਰਾਹੀਂ ਕਰਮਚਾਰੀ ਪਟਿਆਲਾ ਵਿਖੇ ਸਵੇਰ ਤੋਂ ਹੀ ਪੁੱਜਣਾ ਸ਼ੁਰੂ ਹੋ ਗਏ, ਜਿਨ੍ਹਾਂ ਦੇ ਹੱਥਾਂ ਵਿਚ ਯੂਨੀਅਨ ਦੇ ਬੈਨਰ ਤੇ ਮਾਟੋ ਚੁੱਕੇ ਹੋਏ ਸਨ। ਜਿਨ੍ਹਾਂ ਤੇ ਮੁਲਾਜ਼ਮ ਮੰਗਾਂ ਦੇ ਜ਼ਿਕਰ ਕੀਤੇ ਹੋਏ ਸਨ ਜਿਸ ਵਿਚ ਵਿਭਾਗਾਂ ਨਾਲ ਸਬੰਧਤ ਮੰਗਾਂ ਵੀ ਸ਼ਾਮਲ ਸਨ। ਤਿੰਨ ਘੰਟਿਆਂ ਤੋਂ ਵੀ ਵੱਧ ਸਮੇਂ ਤਕ ਚਲੇ ਧਰਨੇ ਦੀ ਰੈਲੀ ਤੋਂ ਬਾਅਦ ਵੱਡੇ ਕਾਫ਼ਲੇ ਦੇ ਰੂਪ ਵਿਚ ਮੋਤੀ ਮਹਿਲ ਵਲ ''ਰੋਸ ਮਾਰਚ'' ਸ਼ੁਰੂ ਕਰ ਦਿਤਾ, ਜਿਸ ਕਰ ਕੇ ਸ਼ਹਿਰੀ ਆਵਾਜਾਈ ਵੀ ਕਾਫੀ ਪ੍ਰਭਾਵ ਹੋਈ। ਭਾਰੀ ਪੁਲਿਸ ਫ਼ੋਰਸ ਨੇ ਸਮੂਹਕ ਇਕੱਠ ਨੂੰ ਪੋਲੋ ਗਰਾਉਂਡ ਵਿਖੇ ਰੋਕ ਲਿਆ, ਇਥੇ ਧਰਨਾ ਦੇ ਕੇ ਰੈਲੀ ਸ਼ੁਰੂ ਕੀਤੀ ਜਿਥੇ ਤਹਿਸੀਲਦਾਰ ਰਣਜੀਤ ਸਿੰਘ ਨੇ ਪਹੁੰਚ ਮੁੱਖ ਮੰਤਰੀ, ਵਿੱਤ ਮੰਤਰੀ ਤੇ ਮੁੱਖ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਦੇ ਨਾਵਾਂ 'ਤੇ ਮੁਲਾਜ਼ਮ ਮੰਗਾਂ ਤੇ ਯਾਦ ਪੱਤਰ ਵਜੋਂ ਮੈਮੋਰੰਡਮ ਪ੍ਰਾਪਤ ਕੀਤੇ। ਇਸ ਵਿਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੰਗਾਂ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਦੂਸ਼ਨ ਬੋਰਡ ਦੀ ਮੈਨੇਜਮੈਂਟ ਵਿਰੁਧ ਮੁਲਾਜ਼ਮ ਮੰਗਾਂ ਦਾ ਮੈਮੋਰੰਡਮ ਵੀ ਸ਼ਾਮਲ ਸਨ ਤੇ ਜਿਸ ਵਿਚ ਬੋਰਡ ਮੈਂਬਰ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਵੀ ਸ਼ਾਮਲ ਸੀ। ਇਸ ਮੌਕੇ ਉਤਮ ਸਿੰਘ ਬਾਗੜ੍ਹੀ, ਗੁਰਮੀਤ ਸਿੰਘ ਵਾਲੀਆ, ਖੁਸ਼ਵਿੰਦਰ ਕਪਿਲਾ, ਬਚਿੱਤਰ ਸਿੰਘ ਵੀ ਸ਼ਾਮਲ ਹੋ ਕੇ ਧਰਨੇ ਨੂੰ ਸੰਬੋਧਨ ਕੀਤਾ, ਕੇਂਦਰ ਅਤੇ ਪੰਜਾਬ ਸਰਕਾਰ ਦੀ ਮੁਲਾਜ਼ਮ ਮਜ਼ਦੂਰ, ਕਿਸਾਨ ਮਾਰੂ ਨੀਤੀਆਂ ਅਤੇ ਪੰਜਾਬ ਸਰਕਾਰ ਵਲੋਂ ਚੋਥਾ ਦਰਜਾ ਕਰਮਚਾਰੀਆਂ ਤੇ ਵੱਖ-ਵੱਖ ਕੈਟਾਗਰੀਜ਼ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਕੰਟਰੈਕਟ, ਆਊਟ ਸੋਰਸ, ਡੈਲੀਵੇਜਿਜ਼, ਪਾਰਟ ਟਾਇਮ ਸਮੇਤ ਸਕੀਮ ਵਰਕਰਾਂ ਨੂੰ ਪਿਛਲੇ ਚਾਰ ਸਾਲਾਂ ਵਿਚ ਰੈਗੂਲਰ ਕਰਨ ਦੇ ਵਾਅਦਿਆਂ ਨੂੰ ਪੂਰਾ ਨਾ ਕਰਨ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਵੀ ਦਿਤੀ ਗਈ।imageimage
ਫੋਟੋ ਨੰ : 20 ਪੀਏਟੀ 14

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement