ਤੇਜ਼ ਰਫ਼ਤਾਰ ਬੋਲੈਰੋ ਗੱਡੀ ਖੜੇ ਟਰੱਕ ਨਾਲ ਟਕਰਾਈ, ਸੱਤ ਬੱਚਿਆਂ ਸਣੇ 14 ਲੋਕਾਂ ਦੀ ਮੌਤ
Published : Nov 21, 2020, 12:40 am IST
Updated : Nov 21, 2020, 12:40 am IST
SHARE ARTICLE
image
image

ਤੇਜ਼ ਰਫ਼ਤਾਰ ਬੋਲੈਰੋ ਗੱਡੀ ਖੜੇ ਟਰੱਕ ਨਾਲ ਟਕਰਾਈ, ਸੱਤ ਬੱਚਿਆਂ ਸਣੇ 14 ਲੋਕਾਂ ਦੀ ਮੌਤ

ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ ਮ੍ਰਿਤਕ

ਪ੍ਰਤਾਪਗੜ੍ਹ/ਲਖਨਊ/ਪ੍ਰਯਾਗਰਾਜ, 20 ਨਵੰਬਰ: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਦੇਸ਼ਰਾਜ ਇਨਾਰਾ ਨੇੜੇ ਬੀਤੀ ਰਾਤ ਕਰੀਬ ਦੁਪਹਿਰ 1 ਵਜੇ ਇਕ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਸੱਤ ਬੱਚਿਆਂ ਸਣੇ 14 ਵਿਅਕਤੀਆਂ ਦੀ ਮੌਤ ਹੋ ਗਈ।
ਪ੍ਰਤਾਪਗੜ੍ਹ ਦੇ ਐਸ.ਪੀ. ਅਨੁਰਾਗ ਆਰੀਆ ਨੇ ਦਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ ਸੱਤਰ ਕਿਲੋਮੀਟਰ ਦੂਰ ਪ੍ਰਿਆਗਰਾਜ-ਲਖਨਊ ਹਾਈਵੇਅ ਉੱਤੇ ਮਾਨਿਕਪੁਰ ਥਾਣਾ ਅਧੀਨ ਆਉਂਦੇ ਦੇਸ਼ਰਾਜ ਇਨਾਰਾ ਨੇੜੇ ਹੋਏ ਸੜਕ ਹਾਦਸੇ ਵਿਚ ਇਕ ਤੇਜ਼ ਰਫ਼ਤਾਰ ਬੋਲੈਰੋ ਗੱਡੀ ਸੜਕ ਕਿਨਾਰੇ ਖੜੇ ਟਰੱਕ ਵਿਚ ਜਾ ਵਜੀ। ਹਾਦਸੇ ਵਿਚ ਬੋਲੈਰੋ 'ਤੇ ਸਵਾਰ 6 ਬੱਚਿਆਂ ਸਣੇ 14 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿਤਾ ਹੈ। ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਪਰਵਾਰ ਵਾਲਿਆਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਨੇ 'ਪੀਟੀਆਈ' ਨੂੰ ਦਸਿਆ ਕਿ ਇਹ ਘਟਨਾ ਬੀਤੀ ਦੇਰ ਰਾਤ ਵਾਪਰੀ ਜਦੋਂ ਸਬੰਧਤ ਲੋਕ ਵਿਆਹ ਵਿਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ।
ਪੁਲਿਸ ਸੁਪਰਡੈਂਟ ਆਰੀਆ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਥਾਣਾ ਕੁੰਡਾ ਕੋਤਵਾਲੀ ਇਲਾਕੇ ਦੇ ਜਿਰਗਾਪੁਰ ਪਿੰਡ ਨਿਵਾਸੀ ਬਬਲੂ (22), ਦਿਨੇਸ਼ ਕੁਮਾਰ (40) ਅਤੇ ਉਸ ਦੇ ਬੇਟੇ ਪਵਨ ਕੁਮਾਰ (10) ਅਤੇ ਅਮਨ ਕੁਮਾਰ (7), ਦਿਆਰਾਮ (40), ਰਾਮ ਸਮੁਝ (42) ਗੌਰਵ (10), ਨਾਨ ਭਈਆ (55), ਸਚਿਨ (12), ਹਿਮਾਂਸ਼ੂ (13), ਮਿਥਲੇਸ਼ ਕੁਮਾਰ (17), ਅਭਿਮਨਿਊ (12), ਅੰਸ਼ (9) ਅਤੇ ਬੋਲੈਰੋ ਡਰਾਈਵਰ ਪਾਰਸ ਨਾਥ (40) ਸ਼ਾਮਲ ਹਨ। ਪੁਲਿਸ ਬਲ ਤੁਰਤ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਈ ਅਤੇ ਬਚਾਅ ਅਤੇ ਰਾਹਤ ਅਭਿਆਨ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਬੋਲੈਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿਚ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। (ਪੀਟੀਆਈ)


ਹਾਦਾਸਗ੍ਰਸਤ ਹੋਈ ਬੋਲੈਰੋ ਤੋਂ ਲਾਸ਼ਾਂ ਨੂੰ ਬਾਹਰ ਕੱਢਣ ਵਿਚ ਲਗਭਗ ਦੋ ਘੰਟੇ ਲੱਗੇ। ਪੁਲਿਸ ਅਨੁਸਾਰ ਮ੍ਰਿਤਕਾਂ ਦੇ ਪਰਵਾਰ ਵਾਲਿਆਂ ਨੂੰ ਸੂਚਿਤ ਕਰ ਦਿਤਾ ਹੈ ਅਤੇ ਬੋਲੈਰੋ ਅਤੇ ਟਰੱਕ ਮਾਲਕ ਨੂੰ ਪੁਲਿਸ ਨੇ ਪੁਛਗਿਛ ਲਈ ਬੁਲਾਇਆ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement