
ਗੋਬਿੰਦਗੜ੍ਹ ਵਿਖੇ ਨਰਮਾ ਚੁੱਕਣ ਲਈ ਆਏ ਹੋਏ ਸਨ
ਮੁਹਾਲੀ: ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹਾ ਹੀ ਮਾਮਲਾ ਜੈਤੋ ਦੇ ਪਿੰਡ ਪਿੰਦਬੜੀਖਾਨਾ ਤੋਂ ਸਾਹਮਣੇ ਆਇਆ ਹੈ। ਜਿੱਥੇ ਭੈਣ ਭਰਾ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
Death
ਦੱਸ ਦੇਈਏ ਕਿ ਦਵਿੰਦਰ ਸਿੰਘ (21) ਪੁੱਤਰ ਬਲਜੀਤ ਸਿੰਘ ਅਤੇ ਉਸ ਦੀ ਭੈਣ ਸੰਦੀਪ ਕੌਰ 17 ਸਾਲਾ ਪੁੱਤਰੀ ਰੋਸ਼ਨ ਸਿੰਘ ਵਾਸੀ ਗੋਨਿਆਣਾ ਪਿੰਡ ਗੋਬਿੰਦਗੜ੍ਹ ਵਿਖੇ ਨਰਮਾ ਚੁੱਕਣ ਲਈ ਆਏ ਹੋਏ ਸਨ।
Death
ਮਿਲੀ ਜਾਣਕਾਰੀ ਅਨੁਸਾਰ ਦੋਨੋਂ ਨੇ ਖੰਘ ਹੋਣ ਤੇ ਖੰਘ ਦੀ ਦਵਾਈ ਦੇ ਭੁਲੇਖੇ ਨਾਲ ਖੰਘ ਦਵਾਈ ਵਾਲੀ ਸ਼ੀਸ਼ੀ 'ਚ ਰੱਖੀ ਘਾਹ ਮਾਰਨ ਵਾਲੀ ਦਵਾਈ ਪੀ ਲਈ, ਜਿਸ ਨਾਲ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਗੋਨਿਆਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
Death
ਜਿੱਥੇ ਦੋਨੋਂ ਦੀ ਤੜਫ-ਤੜਫ਼ ਕੇ ਮੌਤ ਹੋ ਗਈ। ਥਾਣਾ ਜੈਤੋ ਦੀ ਪੁਲਸ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਦੋਵਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।