
ਪੰਜਾਬ ਵਿਚ ਗੰਨੇ ਦੇ ਮਸਲੇ ਨੂੰ ਹੱਲ ਕਰਨ ਲਈ ਵੀ ਕਿਹਾ ਜਾਵੇਗਾ - ਕਿਸਾਨ
ਚੰਡੀਗੜ੍ਹ - ਕਿਸਾਨਾਂ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨ ਜੰਥੇਬੰਦੀਆਂ ਨੇ ਚੰਡੀਗੜ੍ਹ ਕਿਸਾਨ ਭਵਨ ’ਚ ਆਪਣੀ ਮੀਟਿੰਗ ਕਰ ਰਹੇ ਹਨ। ਕਿਸਾਨ ਇਸ ਮੀਟਿੰਗ ਵਿਚ ਵਿਚਾਰ ਕਰ ਰਹੇ ਹਨ ਕਿ ਕੈਪਟਨ ਅਮਰਿੰਦਰ ਸਾਹਮਣੇ ਕਿਹਾੜੀਆਂ ਮੰਗਾਂ ਰੱਖੀਆਂ ਜਾਣ। ਇਸ ਮੀਟਿੰਗ ਵਿਚ ਯਾਤਰੀ ਗੱਡੀਆਂ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨੀਂ ਕਿਸਾਨਾਂ ਨੇ ਇਹ ਫੈਸਲਾ ਲਿਆ ਸੀ ਕਿ ਪਹਿਲਾਂ ਕੇਂਦਰ ਸਰਕਾਰ ਮਾਲ ਗੱਡੀਆਂ ਚਲਾਉਣ ਦੀ ਪਹਿਲ ਕਰੇ ਫਿਰ ਹੀ ਅਸੀਂ ਪਸੈਂਜਰ ਗੱਡੀਆਂ ਚਲਾਉਣ ਲਈ ਫੈਸਲਾ ਲਵਾਂਗੇ। ਕਿਸਾਨਾਂ ਦਾ ਕਹਿਣਾ ਹੈ ਸੀਐੱਮ ਕੈਪਟਨ ਅੱਗੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਵੀ ਹੱਲ ਕਰਨ ਦੀਆਂ ਮੰਗਾਂ ਵੀ ਰੱਖੀਆਂ ਜਾ ਸਕਦੀਆਂ ਹਨ ਕਿਉਂਕਿ ਪੰਜਾਬ ਵਿਚ ਗੰਨੇ ਦੇ ਮਸਲੇ ਨੂੰ ਹੱਲ ਕਰਨ ਲਈ ਵੀ ਕਿਹਾ ਜਾਵੇਗਾ।