ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਚੀਮਾ ਮੰਡੀ 'ਚ ਸਹੀ ਪੰਜਾਬੀ ਵਰਤੋਂ ਮੁਹਿੰਮ
Published : Nov 21, 2020, 6:10 pm IST
Updated : Nov 21, 2020, 6:10 pm IST
SHARE ARTICLE
Bhootwara Welfare Foundation
Bhootwara Welfare Foundation

ਉਨ੍ਹਾਂ ਹੈਰਾਨੀ ਵੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਬੋਲੀ ਬਾਰੇ ਕਦੇ ਵੀ ਕਿਸੇ ਨੇ ਕੋਈ ਉਜਰ ਤੱਕ ਨਹੀਂ ਕੀਤਾ।

ਚੀਮਾ ਮੰਡੀ (ਸੁਨਾਮ)- ਪੰਜਾਬ ਵੱਲੋਂ ਆਪਣੀ ਹੋਂਦ ਬਚਾਉਣ ਲਈ ਕੀਤੇ ਜਾ ਰਹੇ ਘੋਲ਼ ਦਾ ਇੱਕ ਅਹਿਮ ਮੋਰਚਾ ਸਾਂਭਦਿਆਂ ਸੂਬਾ ਪੱਧਰੀ ਸਮਾਜਕ ਜਥੇਬੰਦੀ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਸਨਿਚਰਵਾਰ ਨੂੰ ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ਸਹੀ ਪੰਜਾਬੀ (ਗੁਰਮੁਖੀ) ਦੀ ਵਰਤੋਂ ਸਬੰਧੀ ਮੁਹਿੰਮ ਵਿੱਢੀ ਗਈ। ਇਸ ਮੁਹਿੰਮ ਦੌਰਾਨ ਸੰਸਥਾ ਦੇ ਕਾਰਕੁੰਨਾਂ ਨੇ ਇੱਥੋਂ ਦੇ ਥਾਣੇ ਨੇੜਲੇ 15 ਵਪਾਰਕ ਅਦਾਰਿਆਂ ਜਾਂ ਦੁਕਾਨਾਂ ਦਾ ਦੌਰਾ ਕਰ ਕੇ ਗੁਰਮੁਖੀ ਲਿਪੀ ਦੀ ਸਹੀ ਵਰਤੋਂ ਸਬੰਧੀ ਤਰੁੱਟੀਆਂ ਅਤੇ ਉਨ੍ਹਾਂ ਦੇ ਹੱਲ ਦੀਆਂ ਚਿੱਠੀਆਂ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਪ੍ਰਦਾਨ ਕੀਤੀਆਂ।

bhootwara

ਇਸ ਮੁਹਿੰਮ ਵਿੱਚ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਵੜਿੰਗ ਖੇੜਾ, ਮੀਤ ਪ੍ਰਧਾਨ ਕੁਲਦੀਪ ਸਿੰਘ ਸਨੌਰ, ਸੰਯੁਕਤ ਸਕੱਤਰ ਰਾਮਿੰਦਰਜੀਤ ਸਿੰਘ ਵਾਸੂ, ਮੈੈਂਬਰ ਗੁਰਜੰਟ ਸਿੰਘ ਜਖੇਪਲ, ਜਗਸੀਰ ਸਿੰਘ ਝਾੜੋਂ, ਡਾ. ਆਸ਼ਾ ਕਿਰਨ, ਨਵਦੀਪ ਸਿੰਘ ਵੜਿੰਗ, ਸ. ਬੂਟਾ ਸਿੰਘ ਤੋਲਾਵਾਲ਼, ਸ਼੍ਰੀ ਰਾਕੇਸ਼ ਗੋਇਲ ਅਤੇ ਇਲਾਕੇ ਦੇ ਕਈ ਬੋਲੀਪ੍ਰੇਮੀਆਂ ਨੇ ਹਿੱਸਾ ਲਿਆ।

ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੇ ਕਾਰਕੁੰਨ ਦੁਕਾਨਾਂ ਤੇ ਵੱਖ ਵੱਖ ਅਦਾਰਿਆਂ ਵਿੱਚ ਗਏ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨਾਲ ਬੋਰਡਾਂ ਜਾਂ ਹੋਰ ਥਾਈਂ ਲਿਖੀ ਪੰਜਾਬੀ (ਗੁਰਮੁਖੀ) ਵਿੱਚ ਤਰੁੱਟੀ ਰਹਿਤ ਸ਼ਬਦਾਂ ਦੀ ਵਰਤੋਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ। ਅਦਾਰਿਆਂ ਦੇ ਪ੍ਰਬੰਧਕਾਂ ਨੇ ਖਿੜੇ ਮੱਥੇ ਤਰੁੱਟੀਆਂ ਸਬੰਧੀ ਚਿੱਠੀਆਂ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਦਾ ਵਾਅਦਾ ਕੀਤਾ।ਉਨ੍ਹਾਂ ਹੈਰਾਨੀ ਵੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਬੋਲੀ ਬਾਰੇ ਕਦੇ ਵੀ ਕਿਸੇ ਨੇ ਕੋਈ ਉਜਰ ਤੱਕ ਨਹੀਂ ਕੀਤਾ।

bhootwarabhootwara

ਜਗਦੰਬੇ ਮਸ਼ੀਨਰੀ ਸਟੋਰ ਦੇ ਪ੍ਰਬੰਧਕ ਮਨਿੰਦਰ ਗੋਇਲ ਨੇ ਇਸ ਮੁਹਿੰਮ ਪ੍ਰਤੀ ਆਪਣੀ ਨਿਵੇਕਲੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਪਣੇ ਦੁਕਾਨ ਦੇ ਪ੍ਰਮੁੱਖ ਬੋਰਡ ਤੋਂ ਇਲਾਵਾ ਸਾਈਡ ਬੋਰਡ ਅਤੇ ਹੋਰ ਸਮੱਗਰੀ ਦਿਖਾ ਕੇ ਉਸ ਵਿੱਚੋਂ ਵੀ ਤਰੁੱਟੀਆਂ ਦੂਰ ਕਰਵਾਈਆਂ। ਅਦਾਰਾ ਰੂਪ ਪੇਂਟਰ ਦੇ ਮਾਲਕ ਤੇ ਪ੍ਰਬੰਧਕ ਸ. ਰੂਪ ਸਿੰਘ, ਜੋ ਕਿ ਫ਼ਲੈਕਸ ਬੋਰਡ ਤਿਆਰ ਕਰਨ ਦਾ ਕੰਮ ਵੀ ਕਰਦੇ ਹਨ, ਨੇ ਆਪਣੀ ਦਿਲਚਸਪੀ ਭੂਤਵਾੜਾ ਫ਼ਾਊਂਡੇਸ਼ਨ ਦੇ ਕਾਰਕੁੰਨਾਂ ਦੇ ਵਟਸਐਪ ਨੰਬਰ ਲੈਣ ਵਿੱਚ ਵੀ ਦਿਖਾਈ ਤਾਂ ਜੋ ਉਹ ਭਵਿੱਖ ਵਿੱਚ ਵੀ ਤਰੁੱਟੀ ਰਹਿਤ ਬੋਲੀ ਅਤੇ ਲਿਪੀ ਦੀ ਵਰਤੋਂ ਕਰ ਸਕਣ।

bhootwara

ਮਨਦੀਪ ਮਕੈਨੀਕਲ ਵਰਕਸ ਦੇ ਪ੍ਰਬੰਧਕ ਸ. ਜਰਨੈਲ ਸਿੰਘ, ਚੀਮਾ ਫ਼ਲੈਕਸ ਪ੍ਰਿੰਟਰਜ਼ ਦੇ ਮਾਲਕ ਗੋਬਿੰਦ ਸਿੰਘ ਦੁੱਲਟ, ਮਠਾੜੂ ਐਗਰੀਕਲਚਰਲ ਵਰਕਸ਼ੌਪ ਦੇ ਪ੍ਰਬੰਧਕ ਸ. ਗੁਰਦੇਵ ਸਿੰਘ, ਗਹੀਰ ਮਕੈਨੀਕਲ ਵਰਕਜ਼ ਦੇ ਸੰਦੀਪ ਸਿੰਘ ਆਦਿ ਨੇ ਬੋਲੀ ਦੀ ਸਹੀ ਵਰਤੋਂ ਸਬੰਧੀ ਭਰਪੂਰ ਉਤਸ਼ਾਹ ਵਿਖਾਇਆ ਅਤੇ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਉੁਨ੍ਹਾਂ ਤਹੱਈਆ ਕੀਤਾ ਕਿ ਉਹ ਸੰਸਥਾ ਅਤੇ ਹੋਰ ਮਾਹਿਰਾਂ ਨਾਲ ਰਾਬਤਾ ਰੱਖਦੇ ਹੋਏ ਮਾਂ ਬੋਲੀ ਦੀ ਸੇਵਾ ਦੇ ਪੱਖ ਨੂੰ ਵੀ ਨਿਭਾਉਂਦੇ ਰਹਿਣਗੇ।

bhootwara

ਇਸ ਮੁਹਿੰਮ ਦੌਰਾਨ ਤਿੰਨ ਚਾਰ ਅਦਾਰੇ ਅਜਿਹੇ ਸਨ, ਜਿਨ੍ਹਾਂ ਦੇ ਬੋਰਡਾਂ ਵਿੱਚ ਕੋਈ ਵੀ ਤਰੁੱਟੀ ਨਹੀਂ ਸੀ। ਇਨ੍ਹਾਂ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਸੰਸਥਾ ਵੱਲੋਂ ਪ੍ਰਸੰਸਾ ਚਿੱਠੀਆਂ ਜਾਰੀ ਕੀਤੀਆਂ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement