ਪਸ਼ੂ ਪਾਲਣ ਵਿਭਾਗ ਦੇ ਸੇਵਾ ਮੁਕਤ ਅਫ਼ਸਰਾਂ ਨੂੰ ਨਹੀਂ ਮਿਲਣੀ ਸ਼ੁਰੂ ਹੋਈ ਪੈਨਸ਼ਨ
Published : Nov 21, 2020, 11:35 am IST
Updated : Nov 21, 2020, 11:35 am IST
SHARE ARTICLE
Animal Husbandry Department
Animal Husbandry Department

ਜੀ.ਪੀ.ਐਫ, ਲੀਵ ਇਨਕੈਸ਼ਮੈਂਟ ਅਤੇ ਗਰੁੱਪ ਬੀਮੇ ਦੀ ਅਦਾਇਗੀ ਨਹੀ ਹੋਈ

ਲਾਲੜੂ : ਪਸ਼ੂ ਪਾਲਣ ਵਿਭਾਗ ਪੰਜਾਬ ਤੋਂ ਪਿਛਲੇ ਦੋ ਮਹੀਨੇ ਤੋਂ ਡਾਇਰੈਕਟਰ ਦੀ ਅਸਾਮੀ ਖਾਲੀ ਹੋਣ ਕਾਰਨ ਇਸੇ ਸਮੇਂ ਦੌਰਾਨ ਸੇਵਾ ਮੁਕਤ ਹੋਏ ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ ਅਤੇ ਸੀਨੀਅਰ ਵੈਟਰਨਰੀ ਅਫਸਰਾਂ ਨੂੰ ਸੇਵਾ ਮੁਕਤ ਹੋਣ ਉਪਰੰਤ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਲਾਭ ਤੋਂ ਵਾਂਝੇ ਹਨ। ਸੇਵਾ ਮੁਕਤ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੋਂ ਮੰਗ ਕੀਤੀ ਕਿ ਵਿਭਾਗ ਦਾ ਤੁਰੰਤ ਡਾਇਰੈਕਟਰ ਲਾਇਆ ਜਾਵੇ। ਇਹ ਫੈਸਲਾ ਵੈਟਰਨਰੀ ਅਫਸਰਾਂ ਵਲੋਂ ਕੀਤੀ ਗਈ ਇਕ ਮੀਟਿੰਗ ਦੌਰਾਨ ਕੀਤਾ ਗਿਆ।

tript bajwatript bajwa

ਉਨ੍ਹਾ ਦੱਸਿਆ ਕਿ ਸੇਵਾ ਮੁਕਤੀ ਤੋਂ ਬਾਅਦ ਸਰਕਾਰੀ ਲਾਭ ਮਿਲਣੇ ਤਾਂ ਦੂਰ ਦੀ ਗੱਲ ਅਜੇ ਤੱਕ ਉਨ੍ਹਾ ਨੂੰ ਸਰਕਾਰੀ ਸੇਵਾ ਦੌਰਾਨ ਜਮਾਂ ਹੋਇਆ ਜੀ.ਪੀ.ਐਫ, ਲੀਵ ਇਨਕੈਸ਼ਮੈਂਟ ਅਤੇ ਗਰੁੱਪ ਬੀਮੇ ਦੀ ਅਦਾਇਗੀ ਨਹੀ ਹੋਈ। ਉਨ੍ਹਾ ਦੱਸਿਆ ਕਿ ਸਮੱਸਿਆਵਾਂ ਦੇ ਨਿਪਟਾਰੇ ਲਈ ਰਿਟਾਇਰਡ ਸੀਨੀਅਰ ਵੈਟਰਨਰੀ ਐਸੋਸੀਏਸ਼ਨ ਪੰਜਾਬ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਸਰਬਸੰਮਤੀ ਨਾਲ ਡਾ: ਬਿਮਲ ਸ਼ਰਮਾਂ, ਡਾ: ਨਿਰਮਲ ਜੀਤ ਸਿੰਘ, ਡਾ: ਨੀਤਿਨ ਗੁਪਤਾ, ਡਾ: ਗੁਰਿੰਦਰ ਵਾਲਿਆ ਅਤੇ ਡਾ: ਦੇਸ ਦੀਪਕ ਗੋਇਲ ਤੇ ਅਧਾਰਤ ਅੰਤਰਿਮ ਕਮੇਟੀ ਨਾਮਜ਼ਦ ਕੀਤੀ ਗਈ ਹੈ।

pensionpension

ਉਕਤ ਮੈਂਬਰਾਂ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ 30 ਸਤੰਬਰ 2020 ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਅਜੇ ਤੱਕ ਕੋਈ ਵੀ ਨਵਾਂ ਡਾਇਰੈਕਟਰ ਨਹੀ ਲਾਇਆ ਗਿਆ ਅਤੇ ਨਾ ਹੀ ਕਿਸੇ ਨੂੰ ਵਾਧੂ ਚਾਰਜ ਦਿੱਤਾ ਗਿਆ, ਜਿਸ ਕਾਰਨ ਵਿਭਾਗ ਦਾ ਸਾਰਾ ਕੰਮ ਕਾਜ਼ ਠੱਪ ਪਿਆ ਹੈ। ਉਨ੍ਹਾ ਦੱਸਿਆ ਕਿ ਡਾਇਰੈਕਟਰ ਵਲੋਂ ਕੋਈ ਵੀ ਬਕਾਇਆ ਨਾ ਹੋਣ ਸਬੰਧੀ ਸਰਟੀਫਿਕੇਟ ਜਾਰੀ ਹੋਣ ਮਗਰੋਂ ਹੀ ਮਹਾਂਲੇਖਾਕਾਰ ਪੰਜਾਬ ਵਲੋਂ ਸੇਵਾ ਮੁਕਤ ਅਫਸਰਾਂ ਦੀ ਬਣਦੀ ਗਰੇਚੂਟੀ ਅਤੇ ਪੈਨਸ਼ਨ ਆਦੀ ਜਾਰੀ ਕੀਤੀ ਜਾ ਸਕਦੀ ਹੈ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement