ਪੰਜਾਬ ਵਿੱਚ ਵੋਟਰ ਸੂਚੀ ਦੀ ਸੰਖੇਪ ਸੋਧ (ਸਮਰੀ ਰਵੀਜ਼ਨ) ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ
Published : Nov 21, 2020, 6:07 pm IST
Updated : Nov 21, 2020, 6:07 pm IST
SHARE ARTICLE
Launch of Special Campaign for Summary Revision of Voter List in Punjab
Launch of Special Campaign for Summary Revision of Voter List in Punjab

ਵੋਟਰ ਸੂਚੀ ਦੇ ਖਰੜੇ ਅਨੁਸਾਰ ਵੋਟਰ ਸੂਚੀ ਵਿੱਚ ਕੁੱਲ 20680347 ਵੋਟਰ ਹਨ ਅਤੇ ਇਨ੍ਹਾਂ ਵਿੱਚੋਂ 10898294 ਪੁਰਸ਼ ਅਤੇ 9781488 ਔਰਤਾਂ ਅਤੇ 565 ਟਰਾਂਸਜੈਂਡਰ ਹਨ।

ਚੰਡੀਗੜ੍ਹ -  ਯੋਗਤਾ ਦੀ ਮਿਤੀ ਵਜੋਂ 1 ਜਨਵਰੀ, 2021 ਦੀ ਵਿਸ਼ੇਸ਼ ਸੰਖੇਪ ਸੋਧ (ਸਮਰੀ ਰਵੀਜ਼ਨ) ਦੇ ਸਬੰਧ ਵਿਚ ਫੋਟੋ ਵੋਟਰ ਸੂਚੀ ਦੇ ਖਰੜੇ ਦੀ ਪ੍ਰਕਾਸ਼ਨਾ ਰਾਜ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿਚ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓ.) ਵਲੋਂ 16 ਨਵੰਬਰ, 2020 ਨੂੰ ਪ੍ਰਕਾਸ਼ਤ ਕੀਤੀ ਗਈ ਸੀ। ਇਸ ਸਬੰਧ ਵਿੱਚ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਪ੍ਰਕਿਰਿਆ 16 ਨਵੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 15 ਦਸੰਬਰ ਤੱਕ ਜਾਰੀ ਰਹੇਗੀ।

VoteVote

ਵੋਟਰ ਸੂਚੀ ਦੇ ਖਰੜੇ ਅਨੁਸਾਰ ਵੋਟਰ ਸੂਚੀ ਵਿੱਚ ਕੁੱਲ 20680347 ਵੋਟਰ ਹਨ ਅਤੇ ਇਨ੍ਹਾਂ ਵਿੱਚੋਂ 10898294 ਪੁਰਸ਼ ਅਤੇ 9781488 ਔਰਤਾਂ ਅਤੇ 565 ਟਰਾਂਸਜੈਂਡਰ ਹਨ। ਸਾਲ 2011 ਦੀ  ਮਰਦਮਸ਼ੁਮਾਰੀ  ਮੁਤਾਬਕ ਸੂਬੇ ਦਾ ਲਿੰਗ ਅਨੁਪਾਤ 908 ਹੈ ਜਦੋਂ ਕਿ ਇਸ ਸੂਚੀ ਵਿੱਚ ਲਿੰਗ ਅਨੁਪਾਤ 896 ਦਰਸਾਇਆ ਗਿਆ ਹੈ। ਵੋਟਰ ਸੂਚੀ ਵਿੱਚ 1656 ਪਰਵਾਸੀ ਭਾਰਤੀ ਵੋਟਰਾਂ ਵਜੋਂ ਰਜਿਸਟਰਡ ਹਨ।

ਡਰਾਫਟ ਵੋਟਰ ਸੂਚੀ ਦੀਆਂ ਕਾਪੀਆਂ ਨਿਰੀਖਣ ਕਰਨ ਦੇ ਮੱਦੇਨਜ਼ਰ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ (ਈ.ਆਰ.ਓ.) ਨੂੰ  ਉਪਲਬਧ ਹੋਣ ਜਾ ਰਹੀਆਂ ਹਨ। ਕੋਈ ਵੀ ਵਿਅਕਤੀ ਵੋਟਰ ਸੂਚੀ ਦੀ ਜਾਂਚ ਕਰਨ ਲਈ ਸੀ.ਈ.ਓ, ਪੰਜਾਬ ਦੀ ਵੈਬਸਾਈਟ http://ceopunjab.nic.in/  ਤੇ ਲਾਗਇਨ ਕਰ ਸਕਦਾ ਹੈ।

Polling BoothsPolling Booths

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਸੂਬੇ ਭਰ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਬੀ.ਐਲ.ਓਜ਼ ਉਥੇ ਮੌਜੂਦ ਰਹਿਣਗੇ। ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਨੇ ਜ਼ਿਲ•ਾ ਚੋਣ ਅਧਿਕਾਰੀਆਂ (ਡੀ.ਈ.ਓਜ਼) ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ (ਈ.ਆਰ.ਓਜ਼) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਖੇਤਰ ਕਰਮਚਾਰਾਰੀਆਂ ਨੂੰ ਤਿਆਰ  ਬਰ ਤਿਆਰ ਰਹਿਣ ਅਤੇ ਵਿਸ਼ੇਸ਼ ਸੰਖੇਪ ਸੋਧ -2021 ਦੀ ਸਫਲਤਾ ਲਈ  ਵੋਟਰਾਂ ਦੀ ਸੁਚੱਜੀ ਕਵਰੇਜ ਕੀਤੀ ਜਾਵੇ।

ਅੱਜ ਪਹਿਲਾ ਕੈਂਪ ਆਯੋਜਿਤ ਕੀਤਾ ਗਿਆ ਅਤੇ ਵੋਟਰ ਕਾਰਡ ਵਿਚ ਨਾਮ ਦਰਜ ਕਰਾਉਣ ਜਾਂ ਦਰੁਸਤ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਆਪਣੇ-ਆਪਣੇ ਬੂਥਾਂ ਵੱਲ ਆਪਣੇ ਦਸਤਾਵੇਜ਼ਾਂ ਦੇਖੇ ਗਏ । 22 ਨਵੰਬਰ (ਸ਼ਨਿੱਚਰਵਾਰ), 5 ਦਸੰਬਰ (ਸ਼ਨਿੱਚਰਵਾਰ) ਅਤੇ 6 ਦਸੰਬਰ (ਐਤਵਾਰ) ਨੂੰ ਵੀ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

Voter slip is not identy card to vote at polling stationVoter 

ਸੂਚੀ ਵਿੱਚ ਨਾਮ ਸ਼ਾਮਲ ਕਰਨ ਸਬੰਧੀ ਅਰਜ਼ੀਆਂ, ਸ਼ਾਮਲ ਕੀਤੇ ਜਾਣ 'ਤੇ ਇਤਰਾਜ਼ਾਂ ਸਬੰਧੀ ਅਰਜ਼ੀਆਂ,  ਅਤੇ ਐਂਟਰੀਆਂ ਵਿਚ ਸੋਧ ਕਰਨ ਲਈ voterportal.eci.gov.in. ਰਾਹੀਂ ਆਨਲਾਈਨ ਦਾਖਲ ਕੀਤੀਆਂ ਜਾ ਸਕਦੀਆਂ ਹਨ। ਇਹ ਸੇਵਾ ਪੂਰੀ ਤਰ੍ਹਾਂ ਮੁਫਤ ਹੈ। ਵੋਟਰ 16 ਨਵੰਬਰ ਤੋਂ 15 ਦਸੰਬਰ ਤੱਕ ਅਤੇ ਉਪਰੋਕਤ ਵਿਸ਼ੇਸ਼ ਮੁਹਿੰਮ ਵਾਲੇ ਦਿਨਾਂ ਨੂੰ ਵੀ ਸਬੰਧਤ ਪੋਲਿੰਗ ਸਟੇਸ਼ਨਾਂ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ / ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਦਫਤਰ ਤੋਂ  ਵੀ ਫਾਰਮ ਪ੍ਰਾਪਤ ਕਰ ਸਕਦੇ ਹਨ ਅਤੇ ਭਰੇ ਗਏ ਫਾਰਮ ਜਮ੍ਹਾਂ ਕਰਵਾ ਸਕਦੇ ਹਨ।

ਸਾਰੇ ਯੋਗ ਭਾਰਤੀ ਨਾਗਰਿਕ ਜੋ 1 ਜਨਵਰੀ, 2021 ਨੂੰ ਯੋਗਤਾ ਦੀ ਮਿਤੀ ਵਜੋਂ 18 ਸਾਲ ਦੇ ਹੋ ਚੁੱਕੇ ਹਨ, ਵੋਟਰਾਂ ਵਜੋਂ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ। ਉਹਨਾਂ ਨੂੰ ਦੋ ਰੰਗੀਨ ਤਸਵੀਰਾਂ ਸਮੇਤ ਆਪਣੇ ਪਤੇ ਦਾ ਪ੍ਰਮਾਣਿਕ ਸਬੂਤ ਅਤੇ ਜਨਮ ਤਿੱਥੀ ਦੇ ਪ੍ਰਮਾਣਿਕ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਇਸ ਸਬੰਧ ਵਿੱਚ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 5 ਜਨਵਰੀ, 2021 ਤੱਕ ਸਿਹਤ ਮਾਪਦੰਡਾਂ ਦੀ ਜਾਂਚ ਅਤੇ ਅੰਤਮ ਪ੍ਰਕਾਸ਼ਨ ਲਈ ਕਮਿਸ਼ਨ ਦੀ ਮਨਜ਼ੂਰੀ ਪ੍ਰਾਪਤ ਕਰਨ ਲਈ 14 ਜਨਵਰੀ ਤੱਕ ਅਤੇ 15 ਜਨਵਰੀ, 2021 ਨੂੰ ਵੋਟਰ ਸੂਚੀ ਦੀ ਅੰਤਮ ਛਪਾਈ ਅਤੇ ਡਾਟਾਬੇਸ ਨੂੰ ਅਪਡੇਟ ਕਰਨ ਲਈ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement