
ਪੰਜਾਬ 'ਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਣ ਲੱਗੀ
24 ਘੰਟਿਆਂ ਦੌਰਾਨ ਆਏ 819 ਨਵੇਂ ਮਾਮਲੇ
ਚੰਡੀਗੜ੍ਹ, 20 ਨਵੰਬਰ (ਗੁਰਉਪਦੇਸ਼ ਭੁੱਲਰ) : ਦੇਸ਼ ਦੇ ਕੁੱਝ ਹੋਰ ਸੂਬਿਆਂ ਦੇ ਨਾਲ ਹੀ ਪੰਜਾਬ ਵਿਚ ਵੀ ਇਸ ਸਮੇਂ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਮੁੜ ਵਧ ਰਹੀ ਹੈ। ਜਲੰਧਰ, ਲੁਧਿਆਣਾ ਤੇ ਮੋਹਾਲੀ ਜ਼ਿਲੇ ਵਿਚ ਪ੍ਰਤੀ ਦਿਨ ਪਾਜ਼ੇਟਿਵ ਕੋਰੋਨਾ ਕੇਸਾਂ ਤੇ ਮੌਤਾਂ ਦੀ ਗਿਣਤੀ ਹੋਰਨਾ ਜ਼ਿਲ੍ਹਿਆਂ ਮੁਕਾਬਲੇ ਵਧ ਰਹੀ ਹੈ।
ਇਸ ਸਮੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਵਿਚ ਜ਼ਿਲ੍ਹਾ ਮੋਹਾਲੀ ਕਈ ਦਿਨਾਂ ਤੋਂ ਉਪਰਲੇ ਸਥਾਨ 'ਤੇ ਚੱਲ ਰਿਹਾ ਹੈ, ਜਿਥੇ ਅੱਜ ਵੀ ਸੱਭ ਤੋਂ ਵੱਧ 195 ਨਵੇਂ ਪਾਜ਼ੇਟਿਵ ਮਾਮਲੇ 24 ਘੰਟਿਆਂ ਦੌਰਾਨ ਆਏ ਹਨ ਅਤੇ 3 ਮੌਤਾਂ ਵੀ ਹੋਈਆਂ। ਇਸ ਤੋਂ ਬਾਅਦ ਲੁਧਿਆਣਾ ਅਤੇ ਜਲੰਧਰ ਵਿਚ ਵੀ ਪ੍ਰਤੀ ਦਿਨ 100 ਦੇ ਆਸ ਪਾਸ ਨਵੇਂ ਪਾਜ਼ੇਟਿਵ ਮਾਮਲੇ ਆ ਰਹੇ ਹਨ ਜਦ ਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਪਿਛਲੇ ਮਹੀਨੇ ਦੌਰਾਨ ਕੋਰੋਨਾ ਕੇਸਾਂ ਦੀ ਗਿਣਤੀ ਕਾਫ਼ੀ ਥੱਲੇ ਆ ਗਈ ਸੀ। ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿਚ ਆਏ ਨਵੇਂ ਕੋਰੋਨਾ ਕੇਸਾਂ ਦੀ ਗਿਣਤੀ 819 ਹੈ ਅਤੇ 16 ਮੌਤਾਂ ਹੋਈਆਂ ਹਨ। ਸੂਬੇ ਵਿਚ ਇਸ ਸਮੇਂ ਪਾਜ਼ੇਟਿਵ ਮਾਮਲਿਆਂ ਦਾ ਕੁੱਲ ਅੰਕੜਾ 144995 ਤਕ ਪਹੁੰਚ ਚੁੱਕਾ ਹੈ ਅਤੇ ਕੁੱਲ ਮੌਤਾਂ ਦੀimage ਗਿਣਤੀ 4572 ਹੈ। 6504 ਕੋਰੋਨਾ ਮਰੀਜ਼ ਇਲਾਜ ਅਧੀਨ ਅਨ ਅਤੇ 133919 ਕੋਰੋਨਾ ਮਰੀਜ਼ ਠੀਕ ਹੋਏ ਹਨ।