
ਗੁਜਰਾਤ : 202 ਦਿਨ ਤਕ ਹਸਪਤਾਲ ਵਿਚ ਭਰਤੀ ਰਹਿਣ ਤੋਂ ਬਾਅਦ ਕੋਵਿਡ-19 ਮਰੀਜ਼ ਘਰ ਪਰਤੀ
ਦਾਹੋਦ, 20 ਨਵੰਬਰ : ਗੁਜਰਾਤ ਦੇ ਦਾਹੋਦ ਸਥਿਤ ਇਕ ਹਸਪਤਾਲ ਵਿਚੋਂ 45 ਸਾਲਾ ਔਰਤ ਨੂੰ ਭਰਤੀ ਹੋਣ ਤੋਂ 202 ਦਿਨਾਂ ਬਾਅਦ ਛੁੱਟੀ ਦਿਤੀ ਗਈ ਹੈ। ਔਰਤ ਪਿਛਲੇ ਇਕ ਮਈ ਨੂੰ ਕੋਕੋਰਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ। ਇਹ ਜਾਣਕਾਰੀ ਔਰਤ ਦੇ ਪਰਵਾਰਕ ਮੈਂਬਰਾਂ ਨੇ ਦਿਤੀ। ਪਰਵਾਰ ਨੇ ਦਸਿਆ ਕਿ ਗੀਤਾ ਧਰਮਿਕ ਦੇ ਪਤੀ ਦਾਹੋਦ ਵਿਚ ਰੇਲਵੇ ਕਰਮਚਾਰੀ ਹਨ। ਉਸ ਨੇ ਦਸਿਆ ਕਿ ਗੀਤਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਭੋਪਾਲ ਤੋਂ ਪਰਤਣ ਉਪਰੰਤ ਵਾਇਰਸ ਨਾਲ ਪੀੜਤ ਹੋ ਗਈ ਸੀ। ਉਸ ਨੂੰ 202 ਦਿਨਾਂ ਤਕ ਹਸਪਤਾਲ ਵਿਚ ਦਾਖ਼ਲ ਰਹਿਣਾ ਪਿਆ ਅਤੇ ਦਾਹੋਦ ਰੇਲਵੇ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇਣ ਦਾ ਫ਼ੈਸਲਾ ਕੀਤਾ। ਔਰਤ ਦੇ ਪਤੀ ਤਿਰਲੋਕ ਧਰਮਿਕ ਨੇ ਕਿਹਾ, ‘‘ਸ਼ੁਕਰਵਾਰ ਨੂੰ ਦਾਹੋਦ ਰੇਲਵੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਰਵਾਰਕ ਮੈਂਬਰਾਂ ਨੇ ਉਸ ਦਾ ਘਰ ਵਿਚ ਜ਼ੋਰਦਾਰ ਸੁਆਗਤ ਕੀਤਾ। ਉਹ ਕੁਲ 202 ਦਿਨਾਂ ਤਕ ਦਾਹੋਦ ਅਤੇ ਵਡੋਦਰਾ ਦੇ ਹਸਪਤਾਲ ਵਿਚ ਦਾਖ਼ਲ ਰਹੀ ਜਿਸ ਦੌਰਾਨ ਉਸ ਨੂੰ ਵੈਂਟੀਲੇਟਰ ਅਤੇ ਆਕਸੀਜਨ ’ਤੇ ਵੀ ਰਖਿਆ ਗਿਆ। (ਏਜੰਸੀ)