ਕਿਸਾਨੀ ਸੰਘਰਸ਼ ਦੀ ਜਿੱਤ 'ਤੇ 'ਆਪ' ਨੇ ਸੂਬੇ ਭਰ 'ਚ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ
Published : Nov 21, 2021, 7:53 am IST
Updated : Nov 21, 2021, 7:53 am IST
SHARE ARTICLE
IMAGE
IMAGE

ਕਿਸਾਨੀ ਸੰਘਰਸ਼ ਦੀ ਜਿੱਤ 'ਤੇ 'ਆਪ' ਨੇ ਸੂਬੇ ਭਰ 'ਚ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ

 


ਭਾਰਤ ਵਿਚ 15 ਅਗੱਸਤ ਅਤੇ 26 ਜਨਵਰੀ ਵਾਂਗ ਹੀ 19 ਨਵੰਬਰ ਬਣਿਆ ਸੁਨਹਿਰਾ ਦਿਨ : ਆਪ

ਚੰਡੀਗੜ੍ਹ, 20 ਨਵੰਬਰ (ਅੰਕੁਰ): ਆਪਸੀ ਏਕਤਾ, ਇਕਜੁਟਤਾ, ਸਬਰ, ਸ਼ਾਂਤੀ ਅਤੇ ਭਾਰਤੀ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਲਗਭਗ ਇਕ ਸਾਲ ਤਕ ਚਲੇ ਇਤਿਹਾਸਕ ਕਿਸਾਨੀ ਸੰਘਰਸ਼ ਅੱਗੇ ਕੇਂਦਰ ਸਰਕਾਰ ਦੇ ਹਉਮੇ ਦੀ ਹਾਰ ਅਤੇ ਅੰਨਦਾਤਾ ਸਮੇਤ ਜਮਹੂਰੀਅਤ ਦੀ ਜਿੱਤ ਉਤੇ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਭਰ 'ਚ ਸ਼ੁਕਰਾਨੇ ਵਜੋਂ  ਸੁਖਮਨੀ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ- ਮਜ਼ਦੂਰਾਂ ਅਤੇ ਬੀਬੀਆਂ ਦੀ ਯਾਦ ਵਿਚ ਅਰਦਾਸਾਂ ਕੀਤੀਆਂ |
ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਨੇ ਦਸਿਆ ਕਿ ਭਾਰਤੀ ਇਤਿਹਾਸ ਵਿਚ 15 ਅਗੱਸਤ ਅਤੇ 26 ਜਨਵਰੀ ਵਾਂਗ 19 ਨਵੰਬਰ ਵੀ ਇਕ ਸੁਨਹਿਰੇ ਦਿਨ ਵਜੋਂ ਯਾਦ ਕੀਤਾ ਜਾਂਦਾ ਰਹੇਗਾ, ਕਿਉਂਕਿ ਇਹ ਸਿਰਫ਼ ਅੰਨਦਾਤਾ ਦੀ ਜਿੱਤ ਦਾ ਪ੍ਰਤੀਕ ਨਹੀਂ, ਸਗੋਂ ਭਾਰਤੀ ਸੰਵਿਧਾਨ
ਅਤੇ ਅਸਲੀ ਸੰਘੀ ਢਾਂਚੇ ਦੇ ਸਿਧਾਂਤ ਅਤੇ ਸੰਕਲਪ ਤੋਂ ਥਿੜਕਦੀ ਜਾ ਰਹੀ ਜਮਹੂਰੀਅਤ ਨੂੰ  ਮੁੜ ਲੀਹ 'ਤੇ ਚੜ੍ਹਾਏ ਜਾਣ ਦਾ ਸ਼ੁਭ ਸੰਕੇਤ ਵੀ ਹੈ |
ਬਰਸਟ ਅਤੇ ਚੱਢਾ ਨੇ ਦਸਿਆ ਕਿ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਸਮੇਤ ਪਟਿਆਲਾ, ਸੰਗਰੂਰ, ਬਠਿੰਡਾ, ਬਰਨਾਲਾ, ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅੰਮਿ੍ਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਰੋਪੜ ਸਮੇਤ ਹੋਰ ਜ਼ਿਲਿ੍ਹਆਂ ਅਤੇ ਤਹਿਸੀਲਾਂ 'ਚ ਪਾਰਟੀ ਦੇ ਆਗੂਆਂ ਅਤੇ ਅਹੁਦੇਦਾਰਾਂ ਨੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਤੇ ਕਿਸਾਨੀ ਸੰਘਰਸ਼ ਦੇ 'ਸ਼ਹੀਦਾਂ' ਨੂੰ  ਸਮਰਪਿਤ ਅਰਦਾਸਾਂ ਕੀਤੀਆਂ | ਇਹ ਵੀ ਅਰਜੋਈ ਕੀਤੀ ਕਿ ਅਪਣੇ ਹੱਕਾਂ ਅਤੇ ਹੋਂਦ ਦੀ ਲੜਾਈ ਲੜ ਰਹੇ ਅੰਨਦਾਤਾ ਨੂੰ  ਪ੍ਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ, ਸਬਰ ਅਤੇ ਸ਼ਾਂਤੀ ਦੀ ਬਖ਼ਸ਼ਿਸ਼ ਹਮੇਸ਼ਾ ਬਣਾਈ ਰੱਖੇ | 'ਆਪ' ਆਗੂਆਂ ਨੇ ਪੰਜਾਬ ਸਮੇਤ ਦੇਸ਼ ਭਰ ਦੇ ਨਾਗਰਿਕਾਂ ਨੂੰ  ਅਪੀਲ ਕੀਤੀ ਕਿ ਉਹ ਭਾਰਤੀ ਸੰਵਿਧਾਨ, ਸੰਘੀ ਢਾਂਚੇ ਅਤੇ ਲੋਕਾਂ ਦੇ ਹੱਕ- ਹਕੂਕਾਂ ਲਈ ਸ਼ਾਂਤੀਪੂਰਵਕ ਸੰਘਰਸ਼ਾਂ ਨੂੰ  ਸਨਮਾਨ ਅਤੇ ਸਮਰਥਨ ਦੇਣ ਵਿਚ ਕਦੇ ਵੀ ਪਿੱਛੇ ਨਾ ਰਹਿਣ ਅਤੇ ਅਜਿਹੇ ਸੰਘਰਸ਼ਾਂ ਨੂੰ  ਧਰਮ, ਜਾਤ- ਪਾਤ ਅਤੇ ਖਿੱਤਿਆਂ ਦੇ ਅਧਾਰ 'ਤੇ ਵੰਡਣ ਵਾਲੀਆਂ ਫ਼ਿਰਕੂ ਅਤੇ ਮੌਕਾਪ੍ਰਸਤ ਸਿਆਸੀ ਤਾਕਤਾਂ ਤੋਂ ਸੁਚੇਤ ਰਹਿਣ |
ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ 'ਚ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਮੌਕੇ ਹੋਰਨਾਂ ਆਗੂਆਂ ਵਿਚ ਐਡਵੋਕੇਟ ਅਮਰਦੀਪ ਕੌਰ, ਕਸ਼ਮੀਰ ਕੌਰ, ਪ੍ਰਭਜੋਤ ਕੌਰ, ਅਨੂ ਬੱਬਰ, ਗੁਰਮੇਲ ਸਿੰਘ ਸਿੱਧੂ, ਮਲਵਿੰਦਰ ਸਿੰਘ ਕੰਗ, ਕੁਲਜੀਤ ਸਿੰਘ ਰੰਧਾਵਾ ਡੇਰਾਬਸੀ, ਜਸਪਾਲ ਸਿੰਘ ਕਾਉਣੀ, ਸਰਬਜੀਤ ਸਿੰਘ ਪੰਧੇਰ, ਪਿ੍ਤਪਾਲ ਸਿੰਘ, ਗੁਰਿੰਦਰ ਸਿੰਘ ਕੈਰੋਂ, ਮਨਜੀਤ ਸਿੰਘ ਘੁੰਮਣ,  ਪਰਮਿੰਦਰ ਗੋਲਡੀ ਸਮੇਤ ਹੋਰ ਆਗੂ ਅਤੇ ਵਲੰਟੀਅਰ ਵੀ ਮੌਜੂਦ ਸਨ |

SHARE ARTICLE

ਏਜੰਸੀ

Advertisement

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM

Sukhpal Khaira ਤੇ Manish Tewari ਦੇ ਬਿਆਨਾਂ 'ਤੇ ਖਜ਼ਾਨਾ ਮੰਤਰੀ ਦਾ ਜਵਾਬ, "ਦੇਸ਼ ਨੂੰ ਪਾੜਨ ਵਾਲੇ ਬਿਆਨ ਨਾ ਦਿੱਤੇ

24 May 2024 2:19 PM

Beant Singh ਦੇ ਪੁੱਤਰ ਦਾ Hans Raj Hans ਤੇ Karamjit Anmol ਨੂੰ Challenge, ਕਿਸੇ ਅਕਾਲੀ ਦਲ ਨਾਲ ਕਿਉਂ ਨਹੀਂ..

24 May 2024 2:13 PM

Amritpal ਬਾਰੇ ਦੇਖੋ Khadur Sahib ਦੇ ਆਮ ਲੋਕ ਕੀ ਕਹਿੰਦੇਹਵਾ ਹਵਾਈ ਨਹੀਂ ਗਰਾਉਂਡ ਤੋਂ ਦੇਖੋ ਕਿਹੜਾ ਲੀਡਰ ਮਜਬੂਤ

24 May 2024 1:00 PM

PM ਦਾ ਵਿਰੋਧ ਕਰਨ ਵਾਲੇ ਕੌਣ ਸਨ ? Pratap Bajwa ਨੇ ਕਿਉਂ ਚਲਾਇਆ ਰੋਡ ਰੋਲਰ ਕਿਸਨੇ ਲਿਆਂਦੇ ਕਿਰਾਏ ਦੇ ਉਮੀਦਵਾਰ

24 May 2024 10:39 AM
Advertisement