ਰਜ਼ੀਆ ਸੁਲਤਾਨਾ ਤੇ ਮੁਹੰਮਦ ਮੁਸਤਫ਼ਾ ਦੀ ਨੂੰਹ ਜ਼ੈਨਬ ਅਖ਼ਤਰ ਬਣੀ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ
Published : Nov 21, 2021, 9:12 am IST
Updated : Nov 21, 2021, 9:12 am IST
SHARE ARTICLE
Zainab Akhtar, daughter-in-law of Mohammad Mustafa, became the chairperson of Punjab Waqf Board
Zainab Akhtar, daughter-in-law of Mohammad Mustafa, became the chairperson of Punjab Waqf Board

ਮੇਰਾ ਇਕੋ ਇਕ ਮਕਸਦ “ਪੰਜਾਬ ਦੇ ਮੁਸਲਮਾਨਾਂ ਦੀ ਤਾਮੀਰ ਉ ਤਰੱਕੀ” ਹੋਵੇਗਾ - ਜ਼ੈਨਬ ਅਖ਼ਤਰ

 

ਮਾਲਰਕੋਟਲਾ (ਡਾ. ਮੁਹੰਮਦ ਸ਼ਹਿਬਾਜ਼, ਇਸਮਾਇਲ ਏਸ਼ੀਆ): ਪੰਜਾਬ ਵਕਫ਼ ਬੋਰਡ ਦੇ ਨਵੇਂ ਚੇਅਰਪਰਸਨ ਦੀ ਚੋਣ ਵਕਫ਼ ਬੋਰਡ ਦੇ ਹੈੱਡ ਦਫ਼ਤਰ ਸੈਕਟਰ 22 ਚੰਡੀਗੜ੍ਹ ਵਿਖੇ ਰੱਖੀ ਗਈ ਜਿਸ ਵਿਚ ਜਿਥੇ ਪੰਜਾਬ ਸਰਕਾਰ ਦੇ ਮਹਿਕਮਾ ਹੋਮ ਦੇ ਸਪੈਸ਼ਲ ਸਕੱਤਰ ਮੈਡਮ ਬਲਦੀਪ ਕੌਰ ਆਈ.ਏ.ਐਸ. ਅਤੇ ਵਕਫ਼ ਬੋਰਡ ਦੇ ਸੀ.ਈ.ੳ. ਮੁਹੰਮਦ ਤਈਅਬ ਨੇ ਸ਼ਿਰਕਤ ਕੀਤੀ ਉਥੇ ਹੀ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਖ਼ਾਸ ਤੌਰ ’ਤੇ ਸ਼ਿਰਕਤ ਕੀਤੀ।

Zainab Akhtar, daughter-in-law of Mohammad Mustafa, became the chairperson of Punjab Waqf BoardZainab Akhtar, daughter-in-law of Mohammad Mustafa, became the chairperson of Punjab Waqf Board

ਪੰਜਾਬ ਵਕਫ਼ ਬੋਰਡ ਵਲੋਂ ਜਾਰੀ ਕੀਤੇ ਪ੍ਰੈਸ ਨੋਟ ਮੁਤਾਬਕ ਮੈਡਮ ਜ਼ੈਨਬ ਅਖ਼ਤਰ ਨੂੰ ਸਰਬਸੰਮਤੀ ਨਾਲ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ ਚੁਣਿਆ ਗਿਆ। ਜ਼ੈਨਬ ਅਖ਼ਤਰ ਦਾ ਨਾਮ ਬੋਰਡ ਮੈਂਬਰ ਏਜ਼ਾਜ਼ ਆਲਮ ਨੇ ਪੇਸ਼ ਕੀਤਾ ਤੇ ਜਿਸ ਦੀ ਤਾਈਦ ਅਬਦੁਲ ਵਾਹਿਦ ਪਟਿਆਲਾ ਨੇ ਕੀਤੀ। ਵਰਨਣਯੋਗ ਹੈ ਕਿ ਇਸ ਸਮੇਂ ਵਕਫ਼ ਬੋਰਡ ਦੇ ਕੁਲ 10 ਮੈਂਬਰ ਹਨ ਜਿਨ੍ਹਾਂ ਵਿਚੋਂ 9 ਮੈਂਬਰ ਹਾਜ਼ਰ ਸਨ ਤੇ ਅਸਤੀਫ਼ਾ ਦੇਣ ਵਾਲੇ ਚੇਅਰਮੈਨ ਜੁਨੈਦ ਰਜ਼ਾ ਖ਼ਾਨ ਅੱਜ ਦੀ ਮੀਟਿੰਗ ਵਿਚ ਨਹੀਂ ਸ਼ਾਮਲ ਹੋਏ।

ਇਸ ਮੌਕੇ ਵਕਫ਼ ਬੋਰਡ ਦੇ ਮੈਂਬਰਾਂ ਨੇ ਰਜ਼ੀਆ ਸੁਲਤਾਨਾ ਤੇ ਭਾਰਤ ਭੂਸ਼ਨ ਆਸ਼ੂ ਨੂੰ ਫੁਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਉਥੇ ਹੀ ਨਵੇਂ ਬਣੇ ਚੇਅਰਪਰਸਨ ਜ਼ੈਨਬ ਅਖ਼ਤਰ ਨੂੰ ਚੇਰਅਰਮੈਨ ਵਾਲੀ ਕੁਰਸੀ ਤੇ ਬਿਠਾਇਆ ਅਤੇ ਮੁਬਾਕਬਾਦ ਦਿਤੀ। ਨਵੀਂ ਚੁਣੀ ਗਈ ਚੇਅਰਪਰਸਨ ਜ਼ੈਨਬ ਅਖ਼ਤਰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੀ ਨੂੰਹ ਹੈ ਅਤੇ ਅਲੀਗੜ੍ਹ ਯੂਨੀਵਰਸਿਟੀ ਤੋਂ ਉਚ ਤਾਲੀਮ ਯਾਫ਼ਤਾ ਹੈ। 

Zainab Akhtar, daughter-in-law of Mohammad Mustafa, became the chairperson of Punjab Waqf BoardZainab Akhtar, daughter-in-law of Mohammad Mustafa, became the chairperson of Punjab Waqf Board

ਜ਼ੈਨਬ ਅਖ਼ਤਰ ਦੇ ਚੇਅਰਪਰਸਨ ਚੁਣੇ ਜਾਣ ਤੇ ਮੰਤਰੀ ਰਜ਼ੀਆ ਸੁਲਤਾਨਾ ਅਤੇ ਭਾਰਤ ਭੂਸ਼ਨ ਆਸ਼ੂ ਨੇ ਉਮੀਦ ਜਤਾਈ ਕਿ ਜ਼ੈਨਬ ਅਖ਼ਤਰ ਪੰਜਾਬ ਵਕਫ਼ ਬੋਰਡ ਦੇ ਬਿਹਤਰ ਭਵਿੱਖ ਲਈ ਕੰਮ ਕਰਨਗੇ ਉਥੇ ਹੀ ਜ਼ੈਨਬ ਅਖ਼ਤਰ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ, ਪੰਜਾਬ ਸਰਕਾਰ ਅਤੇ ਪੰਜਾਬ ਵਕਫ਼ ਬੋਰਡ ਦੇ ਮੈਂਬਰਾਂ ਨੇ ਜੋ ਮੇਰੇ ਤੇ ਭਰੋਸਾ ਜਤਾ ਕੇ ਵਕਫ਼ ਬੋਰਡ ਦੀ ਚੇਅਰਪਰਸਨ ਬਣਾਇਆ ਹੈ ਉਸ ਲਈ ਉਹ ਸਾਰਿਆਂ ਦੇ ਧਨਵਾਦੀ ਹਨ ਤੇ ਹੁਣ ਉਨ੍ਹਾਂ ਦਾ ਇਕੋ ਇਕ ਮਕਸਦ “ਪੰਜਾਬ ਦੇ ਮੁਸਲਮਾਨਾਂ ਦੀ ਤਾਮੀਰ ਉ ਤਰੱਕੀ” ਹੋਵੇਗਾ।

ਜ਼ੈਨਬ ਅਖ਼ਤਰ ਨੇ ਐਲਾਨ ਕੀਤਾ ਕਿ ਪੰਜਾਬ ਵਕਫ਼ ਬੋਰਡ ਵਲੋਂ ਗ਼ਰੀਬਾਂ, ਬਜ਼ੁਰਗਾਂ, ਵਿਧਵਾਵਾਂ, ਅਪੰਗਾਂ ਤੇ ਨਿਆਸਰੇ ਬਾਲਾਂ ਨੂੰ ਦਿਤੀ ਜਾਂਦੀ 300 ਰੁਪਏ ਮਹੀਨਾ ਦੀ ਪੈਨਸ਼ਨ ਵਧਾ ਕੇ ਇਕ ਹਜ਼ਾਰ ਰੁਪਏ ਮਹੀਨਾ ਕਰ ਦਿਤੀ ਗਈ ਹੈ। ਇਸ ਮੌਕੇ ਸੇਖ ਸਜਾਦ ਹੁਸੈਨ, ਅਬਦੁਲ ਵਾਹਦ ਪਟਿਆਲਾ, ਸਤਾਰ ਮੁਹੰਮਦ ਲਿਬੜਾ, ਐਜਾਜ ਆਲਮ, ਐਡਵੋਕੇਟ ਸਭਾਨਾ, ਅੱਬਾਸ ਰਜ਼ਾ, ਕਲੀਮ ਅਜ਼ਾਦ ਅਤੇ ਫ਼ਿਆਜ਼ ਫ਼ਾਰੂਕੀ ਆਈ.ਪੀ.ਐਸ.  ਸਮੇਤ ਵਕਫ਼ ਬੋਰਡ ਦੇ ਮੈਂਬਰਾਨ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement