ਐਕਸਾਈਜ਼ ਦੀਆਂ 2 ਟੀਮਾਂ ਵਲੋਂ ਕੀਤੀ ਗਈ ਛਾਪੇਮਾਰੀ, 6 ਘੰਟੇ ਚਲੀ ਸਰਚ 'ਚ 15 ਹਜ਼ਾਰ ਲਿਟਰ ਸ਼ਰਾਬ ਬਰਾਮਦ
Published : Nov 21, 2022, 12:54 am IST
Updated : Nov 21, 2022, 12:54 am IST
SHARE ARTICLE
image
image

ਐਕਸਾਈਜ਼ ਦੀਆਂ 2 ਟੀਮਾਂ ਵਲੋਂ ਕੀਤੀ ਗਈ ਛਾਪੇਮਾਰੀ, 6 ਘੰਟੇ ਚਲੀ ਸਰਚ 'ਚ 15 ਹਜ਼ਾਰ ਲਿਟਰ ਸ਼ਰਾਬ ਬਰਾਮਦ

 

ਜਲੰਧਰ, 20 ਨਵੰਬਰ (ਸੰਧੂ): ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ 'ਤੇ ਐਕਸਾਈਜ਼ ਵਿਭਾਗ ਨੇ ਅੱਜ ਵੱਡੀ ਕਾਰਵਾਈ ਨੂੰ  ਅੰਜਾਮ ਦਿੰਦਿਆਂ 5 ਥਾਵਾਂ 'ਤੇ ਛਾਪੇਮਾਰੀ ਕਰ ਕੇ 15 ਹਜ਼ਾਰ ਲਿਟਰ ਨਾਜਾਇਜ਼ ਸ਼ਰਾਬ (ਲਾਹਣ) ਬਰਾਮਦ ਕੀਤੀ ਅਤੇ ਉਸ ਨੂੰ  ਮੌਕੇ 'ਤੇ ਨਸ਼ਟ ਕਰਵਾ ਦਿਤਾ | ਲਗਭਗ 5-6 ਘੰਟੇ ਚਲੀ ਇਸ ਕਾਰਵਾਈ ਦੌਰਾਨ ਨਾਜਾਇਜ਼ ਸ਼ਰਾਬ ਬਣਾਉਣ ਵਿਚ ਵਰਤੇ ਗਏ 6 ਵੱਡੇ ਲੋਹੇ ਦੇ ਡਰੰਮ, 480 ਕਿਲੋ ਗੁੜ ਅਤੇ ਹੋਰ ਸਾਮਾਨ ਨੂੰ  ਜ਼ਬਤ ਕੀਤਾ ਗਿਆ ਹੈ |
ਡਿਪਟੀ ਕਮਿਸ਼ਨਰ ਐਕਸਾਈਜ਼ ਰਾਜਪਾਲ ਸਿੰਘ ਖਹਿਰਾ ਨੇ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਈਸਟ ਸੁਖਵਿੰਦਰ ਸਿੰਘ ਅਤੇ ਹਨੂਵੰਤ ਸਿੰਘ ਨੂੰ  ਟੀਮਾਂ ਦਾ ਗਠਨ ਕਰਨ ਦੇ ਨਿਰਦੇਸ਼ ਦਿਤੇ | ਐਕਸਾਈਜ਼ ਕਮਿਸ਼ਨਰ ਹਰਜੋਤ ਸਿੰਘ ਬੇਦੀ, ਜਸਪ੍ਰੀਤ ਸਿੰਘ ਅਤੇ ਨੀਰਜ ਕੁਮਾਰ ਦੀ ਅਗਵਾਈ ਵਿਚ ਟੀਮਾਂ ਬਣਾਈਆਂ ਗਈਆਂ | ਇੰਸ. ਰਵਿੰਦਰ ਸਿੰਘ ਅਤੇ ਬਲਦੇਵ ਕਿ੍ਸ਼ਨ ਨੂੰ  ਪੁਲਸ ਪਾਰਟੀ ਦੇ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ 'ਚ ਸਰਚ ਲਈ ਰਵਾਨਾ ਕੀਤਾ ਗਿਆ | ਟੀਮਾਂ ਵੱਲੋਂ ਫਿਲੌਰ, ਨਕੋਦਰ ਅਤੇ ਨੂਰਮਹਿਲ ਸਰਕਲ ਦੇ 5 ਇਲਾਕਿਆਂ 'ਚ ਛਾਪੇਮਾਰੀ ਕੀਤੀ ਗਈ | ਲਗਭਗ 5-6 ਘੰਟੇ ਤੱਕ ਭੋਡੇ, ਸੰਗੋਵਾਲ, ਬੁਰਜ ਢਗਾਰਾ ਅਤੇ ਮੀਓਵਾਲ ਵਿਚ ਚੱਲੀ ਇਸ ਸਰਚ ਦੌਰਾਨ ਸਤਲੁਜ ਦੇ ਪਾਣੀ 'ਚ ਤਰਪਾਲ ਦੇ ਮੋਟੇ ਪਲਾਸਟਿਕ ਵਾਲੇ 15 ਬੈਗ ਬਰਾਮਦ ਹੋਏ ਹਨ | ਇਨ੍ਹਾਂ 'ਚ ਸ਼ਰਾਬ ਭਰ ਕੇ ਪਾਣੀ 'ਚ ਲੁਕਾ ਕੇ ਰੱਖੀ ਹੋਈ ਸੀ | ਪ੍ਰਤੀ ਬੈਗ 'ਚ 1000 ਲਿਟਰ ਸ਼ਰਾਬ ਦੱਸੀ ਗਈ ਹੈ | ਸੂਚਨਾ ਦੇ ਆਧਾਰ 'ਤੇ ਦਰਿਆ ਦੇ ਨਾਲ ਲੱਗਦੇ ਖੇਤਾਂ ਅਤੇ ਖਾਲੀ ਥਾਵਾਂ 'ਤੇ ਲੰਮੇ ਸਮੇਂ ਤੱਕ ਸਰਚ ਕੀਤੀ ਗਈ | ਜਾਂਚ ਟੀਮ ਨੇ ਸਰਚ ਦੌਰਾਨ ਦੇਖਿਆ ਕਿ ਦਰਿਆ ਦੇ ਅੰਦਰ ਕਈ ਥਾਵਾਂ 'ਤੇ ਬਾਂਸ ਦੱਬੇ ਗਏ ਸਨ | ਉਕਤ ਲੱਕੜ ਦੇ ਬਾਂਸ ਨੂੰ  ਦਰਿਆ ਦੇ ਕੰਢੇ ਵਾਲੇ ਸਥਾਨ 'ਤੇ ਕਈ ਫੁੱਟ ਹੇਠਾਂ ਦਬਾ ਕੇ ਉਨ੍ਹਾਂ ਨਾਲ ਤਰਪਾਲ ਦੇ ਬੈਗ ਬੰਨ੍ਹੇ ਗਏ, ਜਿਨ੍ਹਾਂ 'ਚ ਸ਼ਰਾਬ ਲੁਕਾਈ ਗਈ ਸੀ | ਇਸ ਤੋਂ ਇਲਾਵਾ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ 6 ਲੋਹੇ ਦੇ ਡਰੰਮ, 12 ਕੱਟੇ (480 ਕਿਲੋ) ਗੁੜ ਵੀ ਬਰਾਮਦ ਹੋਇਆ |

ਫੋਟੋ : ਜਲੰਧਰ ਬੀ

 

SHARE ARTICLE

ਏਜੰਸੀ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement