ਅਤਿਵਾਦੀ ਹਰਿੰਦਰ ਸਿੰਘ ਰਿੰਦਾ ਨੇ ਮੌਤ ਦੀਆਂ ਖ਼ਬਰਾਂ ਦਾ ਕੀਤਾ ਖੰਡਨ
Published : Nov 21, 2022, 12:37 am IST
Updated : Nov 21, 2022, 12:37 am IST
SHARE ARTICLE
image
image

ਅਤਿਵਾਦੀ ਹਰਿੰਦਰ ਸਿੰਘ ਰਿੰਦਾ ਨੇ ਮੌਤ ਦੀਆਂ ਖ਼ਬਰਾਂ ਦਾ ਕੀਤਾ ਖੰਡਨ


ਫ਼ੇਸਬੁੱਕ 'ਤੇ ਕਿਹਾ, ਮੈਂ ਪੂਰੀ ਚੜ੍ਹਦੀ ਕਲਾ ਵਿਚ ਹਾਂ


ਅੰਮਿ੍ਤਸਰ, 20 ਨਵੰਬਰ (ਪੱਤਰ ਪ੍ਰੇਰਕ): ਪਿਛਲ ਲੰਮੇ ਸਮੇਂ ਤੋਂ ਗੁਆਂਢੀ ਮੁਲਕ ਦੀ ਪਾਕਿਸਤਾਨ ਸਰਕਾਰ ਦੀ ਅਗਵਾਈ ਵਿਚ ਅਨੰਦ ਮਾਣ ਰਹੇ ਭਾਰਤ ਸਰਕਾਰ ਨੂੰ  ਲੋੜੀਂਦੇ ਖ਼ਤਰਨਾਕ ਅਤਿਵਾਦੀ ਹਰਿੰਦਰ ਸਿੰਘ ਰਿੰਦਾ ਨੇ ਫ਼ੇਸਬੁੱਕ ਅਕਾਊਾਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਭਾਰਤੀ ਮੀਡੀਆ ਵਲੋਂ ਉਸ ਦੇ ਮਰਨ ਸਬੰਧੀ ਖ਼ਬਰ ਪ੍ਰਕਾਸ਼ਤ ਕੀਤੀ ਜਾ ਰਹੀ ਹੈ, ਉਹ ਖ਼ਬਰ ਸਰਾਸਰ ਝੂਠੀ ਤੇ ਬੇਬੁਨਿਆਦ ਹੈ | ਉਹ ਜਿਥੇ ਵੀ ਹੈ ਪੂਰੀ ਚੜ੍ਹਦੀ ਕਲਾ ਵਿਚ ਅਪਣਾ ਜੀਵਨ ਬਤੀਤ ਕਰ ਰਿਹਾ ਹੈ |
ਦਸਣਯੋਗ ਹੈ ਕਿ ਬੀਤੇ ਦਿਨ ਤੋਂ ਪਾਕਿਸਤਾਨ ਵਿਖੇ ਪਨਾਹ ਲੈ ਕੇ ਰਹਿ ਰਹੇ ਭਾਰਤ ਸਰਕਾਰ ਨੂੰ  ਲੋੜੀਂਦੇ ਹਰਵਿੰਦਰ ਸਿੰਘ ਰਿੰਦਾ ਅਤਿਵਾਦੀ ਦੀ ਮੌਤ ਦੀ ਖ਼ਬਰ ਵੱਖ-ਵੱਖ ਮੁਲਕਾਂ ਦੇ ਪੱਤਰਕਾਰਾਂ ਵਲੋਂ ਪ੍ਰਕਾਸ਼ਤ ਕਰਨ ਤੋਂ ਬਾਅਦ ਭਾਰਤ ਦੇ ਲੋਕਾਂ ਵਿਚ ਇਕ ਹਲਚਲ ਚਲ ਰਹੀ ਸੀ ਜਿਸ ਨੂੰ  ਸਾਫ਼ ਕਰਦਿਆਂ ਹਰਵਿੰਦਰ ਸਿੰਘ ਰਿੰਦਾ ਨੇ ਅਪਣੇ ਫੇਸਬੁੱਕ ਪੇਜ ਹਰਿੰਦਰ ਸੰਧੂ 'ਤੇ ਪੋਸਟ ਪਾ ਕੇ ਸ਼ੱਕ ਦੂਰ ਕੀਤਾ ਕਿ ਉਹ ਜਿਥੇ ਵੀ ਹੈ ਬਿਲਕੁਲ ਸਹੀ ਸਲਾਮਤ ਅਪਣਾ ਜੀਵਨ ਬਤੀਤ ਕਰ ਰਿਹਾ ਹੈ | ਦਸਣਯੋਗ ਹੈ ਕਿ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਭਾਰਤੀ ਪੰਜਾਬ ਤੇ ਭਾਰਤ ਸਰਕਾਰ ਨੂੰ  ਵੱਖ-ਵੱਖ ਕੇਸਾਂ ਵਿਚ ਲੋੜੀਂਦਾ ਹੈ ਜਿਸ ਕਾਰਨ ਅਤਿਵਾਦੀ ਨਾਮੀ ਗੈਂਗਸਟਰ ਅਤਿਵਾਦੀ ਭਾਰਤੀ ਸਰਕਾਰ ਲਈ ਪਿਛਲੇ ਲੰਮੇ ਸਮੇਂ ਤੋਂ ਸਿਰਦਰਦੀ ਬਣਿਆ ਹੋਇਆ ਹੈ |

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement