
ਧਰਮਕੋਟ ਦੇ ਪਿੰਡ ਕੈਲਾ ਦਾ ਨਿਵਾਸੀ ਹੈ
ਮੋਗਾ (ਬਿੱਟੂ ਗਰੋਵਰ) : ਪੂਰੀ ਦੁਨੀਆ ਭਰ ਵਿਚ ਪੰਜਾਬੀ ਜਿੱਥੇ ਵੀ ਗਏ ਆਪਣੀਆਂ ਰਿਵਾਇਤੀ ਖੇਡਾਂ ਤੇ ਸ਼ੌਕ ਨਾਲ ਹੀ ਲੈ ਗਏ ਅਤੇ ਅਜਿਹੇ ਵਿਸ਼ਵ ਰਿਕਾਰਡ ਪੈਦਾ ਕੀਤੇ ਜਿਸਨੇ ਪੂਰੀ ਦੁਨੀਆ ਦਾ ਧਿਆਨ ਪੰਜਾਬ ਤੇ ਪੰਜਾਬੀਆ ਦੁਆਰਾ ਪੈਦਾ ਕੀਤੇ ਹੋਏ ਵਿਸ਼ਵ ਰਿਕਾਰਡਾਂ ਵੱਲ ਖਿੱਚਿਆ।
ਆਓ ਅੱਜ ਗੱਲ ਕਰਦੇ ਹਾਂ ਅਜਿਹੇ ਹੀ 11 ਵੱਖ-ਵੱਖ ਵਿਸ਼ਵ ਰਿਕਾਰਡ ਬਣਾਉਣ ਵਾਲੇ ਸੰਦੀਪ ਸਿੰਘ ਕੈਲਾ ਦੀ ਜੋ ਕਿ ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਕੈਲਾ ਦਾ ਨਿਵਾਸੀ ਹੈ। ਸੰਦੀਪ ਨੇ ਪਿੰਡ ਬੱਡੂਵਾਲ (ਮੋਗਾ) ਤੋਂ ਲੈ ਕੇ ਕੈਨੇਡਾ ਦੀ ਧਰਤੀ ਤੱਕ 11 ਵਿਸ਼ਵ ਰਿਕਾਰਡ ਬਣਾਏ ਹਨ।
ਸੰਦੀਪ ਨੇ 11ਵਾਂ ਗਿਨੀਜ਼ ਵਰਲਡ ਰਿਕਾਰਡ 4 ਜੁਲਾਈ 2024 ਨੂੰ ਕੈਨੇਡਾ ਦੈ ਐਬਟਸਫੋਰਡ ਬੀਸੀ ਵਿਚ ਅਮਰੀਕਾ ਦੇ ਆਜ਼ਾਦੀ ਦਿਵਸ ਦੇ ਮੌਕੇ ਬਣਾਇਆ ਤੇ 3 ਮਹੀਨੇ ਦੇ ਪ੍ਰੋਸੈਸਿੰਗ ਸਮੇਂ ਤੋਂ ਬਾਅਦ 18 ਨਵੰਬਰ 2024 ਨੂੰ ਉਸਦਾ ਇਹ ਰਿਕਾਰਡ ਗਿਨੀਜ਼ ਬੁੱਕ ਵਿਚ ਦਰਜ ਹੋ ਗਿਆ।