ਅੱਜ ਪੰਜਾਬ ਦੇ 3 ਹੋਰ ਕਿਸਾਨਾਂ ਦੀ ਹੋਈ ਮੌਤ, 1 ਦੀ ਹਾਲਤ ਗੰਭੀਰ
Published : Dec 21, 2020, 5:31 pm IST
Updated : Dec 21, 2020, 5:31 pm IST
SHARE ARTICLE
Farmer Protest
Farmer Protest

ਹੁਣ ਤੱਕ 30 ਤੋਂ ਵੱਧ ਕਿਸਾਨਾਂ ਦੀ ਹੋਈ ਮੌਤ

ਨਵੀਂ ਦਿੱਲੀ - ਕਿਸਾਨਾਂ ਦਾ ਦਿੱਲੀ ਧਰਨਾ ਲਗਾਤਾਰ ਜਾਰੀ ਹੈ ਪਰ ਸਰਕਾਰ ਆਪਣੀ ਜਿੱਦ 'ਤੇ ਹੀ ਅੜ੍ਹੀ ਹੈ। ਇਸ ਦੌਰਾਨ ਪਹਿਲਾਂ ਵੀ 30 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਅੱਜ ਸੋਮਵਾਰ ਨੂੰ 3 ਹੋਰ ਕਿਸਾਨਾਂ ਦੀ ਮੌਤ ਹੋ ਗਈ ਹੈ। ਦਰਅਸਲ ਦਿੱਲੀ ਵਿਖੇ ਚਲ ਰਹੇ ਸੰਘਰਸ਼ ’ਚ ਹਿੱਸਾ ਲੈਣ ਵਾਲੇ ਪਿੰਡ ਬਾਲਦ ਕਲ੍ਹਾਂ ਦੇ ਕਿਸਾਨ ਹਾਕਮ ਸਿੰਘ ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲ੍ਹਾਂ ਨੇ ਦੱਸਿਆ ਕਿ ਹਾਕਮ ਸਿੰਘ ਪਹਿਲਾਂ ਸੰਗਰੂਰ ਵਿਖੇ ਰੇਵਲੇ ਸਟੇਸ਼ਨ ਉੱਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸ਼ਾਮਿਲ ਰਿਹਾ ਅਤੇ ਫਿਰ 26 ਨਵੰਬਰ ਨੂੰ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਚਲਾ ਗਿਆ।

Hakam Singh Hakam Singh

ਜਿਥੇ ਬੀਤੇ ਦਿਨੀ ਠੰਡ ਲੱਗਣ ਕਾਰਨ ਉਹ ਬੀਮਾਰ ਹੋ ਗਿਆ ਅਤੇ ਕਿਸਾਨ ਆਗੂਆਂ ਨੇ ਉਸ ਦੀ ਹਾਲਤ ਜਿਆਦਾ ਵਿਗੜਦੀ ਦੇਖ ਇਲਾਜ਼ ਲਈ ਉਸ ਨੂੰ ਵਾਪਸ ਪਿੰਡ ਭੇਜ ਦਿੱਤਾ, ਜਿਥੇ ਬੀਤੀ ਸ਼ਾਮ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਕਮ ਸਿੰਘ ਦੀ ਪਤਨੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਗਈ ਸੀ, ਜਿਨ੍ਹਾਂ ਦੇ ਦੋ ਪੁੱਤਰ ਸਨ ਪਰ ਪੁੱਤਰਾਂ ਦੇ ਵਿਆਹ ਨਾ ਹੋਣ ਕਾਰਨ ਉਸ ਨੂੰ ਘਰ ਦੇ ਸਾਰੇ ਕੰਮ ਇਥੋਂ ਤੱਕ ਕੇ ਰੋਟੀ ਵਗੈਰਾ ਵੀ ਆਪ ਹੀ ਪਕਾਉਣੀ ਪੈਂਦੀ ਸੀ।

ਆਗੂਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸਿਹਤ ਖ਼ਰਾਬ ਹੋਣ ਕਾਰਨ ਹਾਕਮ ਸਿੰਘ ਆਪਣੇ ਪਿੰਡ ਬਾਲਦ ਕਲਾਂ ਆ ਗਿਆ ਸੀ ਤੇ ਬੀਤੀ ਸ਼ਾਮ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਜਿਸ ਕਰਕੇ ਪਰਿਵਾਰ ਵੱਲੋਂ ਉਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਆਗੂਆਂ ਨੇ ਹਾਕਮ ਸਿੰਘ ਨੂੰ ਕਿਸਾਨ ਮੋਰਚੇ ਦਾ ਸ਼ਹੀਦ ਐਲਾਨਦਿਆਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।

Niranjan SinghNiranjan Singh

ਇਸ ਦੇ ਨਾਲ ਹੀ ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ 65 ਸਾਲਾਂ ਕਿਸਾਨ ਨਿਰੰਜਨ ਸਿੰਘ ਨੇ ਸੋਮਵਾਰ ਨੂੰ ਧਰਨੇ ਵਾਲੀ ਥਾਂ ’ਤੇ ਹੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਣ ’ਤੇ ਉਨ੍ਹਾਂ ਨੂੰ ਸੋਨੀਪਤ ਦੇ ਨਾਗਰਿਕ ਹਸਪਤਾਲ ਲਿਆਜਿਆ ਗਿਆ, ਜਿੱਥੇ ਉਨ੍ਹਾਂ ਨੂੰ ਰੋਹਤਨ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Iqbal SinghIqbal Singh

ਇਸ ਦੇ ਨਾਲ ਹੀ ਅੱਜ ਤਰਨ ਤਾਰਨ ਦੇ ਪਿੰਡ ਲਾਲ ਪੁਰ ਵਿਖੇ ਕਰਜੇ ਦੇ ਸਤਾਏ ਹੋਏ ਇੱਕ ਕਿਸਾਨ ਇਕਬਾਲ ਸਿੰਘ ਪੁੱਤਰ ਕਾਬਲ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇੱਕ ਬੈਂਕ ਨੇ 26 ਲੱਖ ਰੁਪਏ ਕਿਸਾਨ ਵੱਲ ਬਣਾਏ ਹੋਏ ਸਨ ਤੇ ਆੜ੍ਹਤੀਏ ਨੇ ਵੀ ਕਾਫ਼ੀ ਰਕਮ ਬਣਾਈ ਹੋਈ ਹੈ ਬੈਂਕ ਅਤੇ ਆੜਤੀ ਵੱਲੋਂ ਕਿਸਾਨ ਨੂੰ ਨਿੱਤ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਜਿਸ ਦੇ ਚੱਲਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਇਸ ਮੋਕੇ ਕਿਸਾਨ ਆਗੂ ਹਰਬਿੰਦਰ ਜੀਤ ਸਿੰਘ ਕੰਗ ਨੇਂ ਕਿਹਾ ਕਿ ਸਰਕਾਰਾਂ ਦੀ ਲੋਕਮਾਰੂ ਨੀਤੀ ਕਾਰਨ ਹੀ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਕਿਸਾਨ ਆਗੂ ਨੇ ਮੰਗ ਕੀਤੀ ਕੇ ਕਿਸਾਨ ਦਾ ਸਮੂਚਾ ਕਰਜਾ ਮਾਫ ਕੀਤਾ ਜਾਵੇ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Kulbir Singh Kulbir Singh

ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਕਿਸਾਨ ਕੁਲਬੀਰ ਸਿੰਘ ਨੇ ਫਾਹਾ ਲਾ ਕੇ ਮੌਤ ਨੂੰ ਗਲੇ ਲਾ ਲਿਆ ਹੈ, ਕਿਸਾਨਾਂ ਦੇ ਧਰਨੇ ਅਤੇ ਆਪਣੇ ਸਿਰ 'ਤੇ ਚੜੇ ਕਰਜ਼ੇ ਨੂੰ ਲੈ ਕੇ ਕਿਸਾਨ ਕਾਫ਼ੀ ਪਰੇਸ਼ਾਨ ਸੀ,ਕੁਲਬੀਰ ਸਿੰਘ ਦੇ ਸਿਰ 'ਤੇ ਤਕਰੀਬਨ 10 ਲੱਖ ਦਾ ਕਰਜ਼ਾ ਸੀ,ਕਿਸਾਨ ਧਰਨੇ ਵਿੱਚ ਸ਼ਾਮਲ ਹੋਏ ਕੁਲਬੀਰ ਸਿੰਘ ਦੀ ਉਮੀਦ ਸੀ ਕਿ ਸ਼ਾਇਦ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣੇ ਪਰ ਖੇਤੀ ਕਾਨੂੰਨਾਂ ਦੇ ਡਰ ਅਤੇ ਸਿਰ 'ਤੇ 10 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਉਸ ਨੇ ਖੁਦਕੁਸ਼ੀ ਕਰ ਲਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement