
ਬੌਰਿਸ ਜੌਹਨਸਨ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਾਲੇ ਕਾਨੂੰਨ ਰ¾ਦ ਕਰਨ ਲਈ ਲਿਖਣ- ਭਾਰਤੀਆਂ ਦੀ ਮੰਗ
ਲੰਡਨ, 20 ਦਸੰਬਰ (ਸ਼ਿੰਦਰਪਾਲ ਸਿੰਘ): ਪੂਰੇ ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਨੇ ਜਿਥੇ ਸਾਰੀ ਦੁਨੀਆਂ ਦੇ ਅਮਨ ਪਸੰਦ ਲੋਕਾਂ ਦਾ ਧਿਆਨ ਖਿਚਿਆ ਹੈ, ਉੱਥੇ ਬਹੁਤ ਲੋਕਾਂ ਦੀ ਹਮਦਰਦੀ ਵੀ ਹਾਸਲ ਕੀਤੀ ਹੈ। ਜਿਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿ. ਜਸਟਿਨ ਟਰੂਡੋ ਨੇ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦੀ ਹਮਾਇਤ ਕੀਤੀ, ਉੱਥੇ ਯੂ. ਕੇ. ਦੇ 36 ਸਾਂਸਦ ਮੈਂਬਰਾਂ ਨੇ ਵੀ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਵਿਦੇਸ਼ ਸਕੱਤਰ ਮਿ. ਡੌਮਨਿਕ ਰਾਬ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਮੋਦੀ ਸਰਕਾਰ ਤਕ ਸੁਨੇਹਾ ਪਹੁੰਚਾਉਣ। ਪ੍ਰਾਪਤ ਜਾਣਕਾਰੀ ਅਨੁਸਾਰ ਮਿ. ਰਾਬ ਨੇ ਅਪਣੀ ਹਾਲੀਆ ਭਾਰਤ ਯਾਤਰਾ ਦੌਰਾਨ 26 ਜਨਵਰੀ ਨੂੰ ਰਿਪਬਲਿਕ ਡੇਅ ਦੇ ਜਸ਼ਨਾਂ ਦੌਰਾਨ ਬਰਤਾਨੀਆ ਦੇ ਮੁੱਖ ਮਿ. ਬੌਰਿਸ ਜੌਹਨਸਨ ਨੂੰ ਮੁੱਖ ਮਹਿਮਾਨ ਦਾ ਬਣਨ ਦਾ ਦਿਤਾ ਸੱਦਾ ਪ੍ਰਵਾਨ ਕਰ ਲਿਆ ਹੈ। ਹੁਣ ਕਿਸਾਨ ਸੰਘਰਸ਼ ਦੇ ਹਮਦਰਦ ਭਾਰਤੀਆਂ ਨੇ ਮਿ. ਜੌਹਨਸਨ ਨੂੰ ਲਿਖਤੀ ਬੇਨਤੀਆਂ ਦੀ ਮੁਹਿੰਮ ਸ਼ੁਰੂ ਕਰ ਦਿਤੀ ਹੈ ਕਿ ਉਹ ਮੋਦੀ ਨੂੰ ਅਪੀਲ ਕਰੇ ਕਿ ਉਹ ਕਿਸਾਨੀ ਬਾਰੇ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਨ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਲੰਡਨ, ਬ੍ਰਮਿੰਘਮ, ਗਲਾਸਗੋ ਵਿਚ ਵੀ, ਕੜਾਕੇ ਦੀ ਠੰਢ ਦੇ ਬਾਵਜੂਦ ਵੀ, ਕਿਸਾਨ ਸੰਘਰਸ਼ ਦੇ ਹੱਕ ਵਿਚ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ ਹਨ ਜਿਨ੍ਹਾਂ ਵਿਚ ਨੌਜਵਾਨਾਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।
image