
23 ਦਸੰਬਰ ਨੂੰ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ ਕਿਸਾਨ: ਰਾਕੇਸ਼ ਟਿਕੈਤ
ਹਰਿਆਣਾ ਵਿਚ 25 ਤੋਂ 27 ਦਸੰਬਰ ਤਕ ਟੋਲ ਵਸੂਲੀ ਨੂੰ ਰੋਕਣਗੇ ਕਿਸਾਨ: ਡਾਲੇਵਾਲਾ
ਨਵੀਂ ਦਿੱਲੀ, 20 ਦਸੰਬਰ: ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਲਗਾਤਾਰ ਹੱਡ ਚੀਰਵÄ ਠੰਢ ਵਿਚ ਡਟੇ ਹੋਏ ਹਨ ਪਰ ਕੇਂਦਰ ਦੀ ਸਰਕਾਰ ਦੇ ਕੰਨ ਉਤੇ ਜੂੰ ਨਹÄ ਸਰਕ ਰਹÄ। ਦਿੱਲੀ-ਹਰਿਆਣਾ ਬਾਰਡਰ ’ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ 25ਵੇਂ ਦਿਨ ਵੀ ਜਾਰੀ ਹੈ। ਇਸ ਦੇ ਨਾਲ ਹੀ ਕਿਸਾਨ ਯੂਪੀ ਦੇ ਗੇਟ ’ਤੇ ਧਰਨੇ ’ਤੇ ਬੈਠੇ ਹਨ। ਯੂਪੀ ਗੇਟ ਵਿਖੇ 28 ਨਵੰਬਰ ਤੋਂ ਚੱਲ ਰਹੀ ਕਿਸਾਨੀ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਹੱਲ ਕੱਢਣ ਲਈ ਯੂਪੀ ਗੇਟ ਉੱਤੇ ਆਏ ਹਨ, ਹੁਣ ਹੱਲ ਕੱਢ ਕੇ ਇਥੋਂ ਜਾਵਾਂਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨ 23 ਦਸੰਬਰ ਨੂੰ ਕਿਸਾਨ ਦਿਵਸ ਮਨਾਉਣਗੇ, ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਇਕ ਦਿਨ ਲਈ ਦੁਪਹਿਰ ਦਾ ਖਾਣਾ ਨਾ ਪਕਾਇਆ ਜਾਵੇ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡਾਲੇਵਾਲਾ ਨੇ ਕਿਹਾ ਕਿ ਕਿਸਾਨ ਹਰਿਆਣਾ ਵਿਚ ਰਾਜਮਾਰਗਾਂ ਉੱਤੇ 25 ਦਸੰਬਰ ਤੋਂ 27 ਦਸੰਬਰ ਤਕ ਟੋਲ ਵਸੂਲੀ ਨੂੰ ਰੋਕਣਗੇ। ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਸੋਮਵਾਰ ਨੂੰ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁਧ ਸਾਰੇ ਵਿਰੋਧ ਸਥਾਨਾਂ ’ਤੇ ਇਕ ਰੋਜ਼ਾ ਭੁੱਖ ਹੜਤਾਲ ਕਰਨਗੇ। (ਪੀਟੀਆਈ)