
ਖ਼ਾਲਿਸਤਾਨ ਦਾ ਡਰ ਵਿਖਾ ਕੇ ਭਾਰਤ ਨੂੰ ਅੰਬਾਨੀਸਤਾਨ ਬਣਾਇਆ ਜਾ ਰਿਹੈ : ਗੜ੍ਹੀ
ਚੰਡੀਗੜ੍ਹ, 20 ਦਸੰਬਰ (ਨੀਲ ਭਲੰਿਦਰ ਸਿੰਘ): ਕਿਸਾਨ ਅੰਦੋਲਨ ਦਾ 25ਵੇਂ ਦਿਨ ਵਿਚ ਪੁਜਣਾ ਭਾਜਪਾ ਅਤੇ ਮੋਦੀ ਸਰਕਾਰ ਦੇ ਮੱਥੇ ਉਤੇ ਸਰਕਾਰ ਦੀ ਅਸਫ਼ਲਤਾ ਦਾ ਕਾਲਾ ਕਲੰਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਸਵੀਰ ਸਿੰਘ ਗੜ੍ਹੀ ਨੇ ਦਿਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ ਦੀ ਨਿਜੀਕਰਨ ਰਾਹੀਂ ਦੂਰਸੰਚਾਰ ਬੀਐਸਐਨਐਲ, ਹਵਾਈ ਅੱਡੇ, ਸਮੁੰਦਰੀ ਪੋਰਟ, ਧਾਤੂ ਖ਼ਾਨਾਂ, ਬੈਂਕ - ਬੀਮਾ ਖੇਤਰ ਆਦਿ ਭਾਰਤ ਦੇਸ਼ ਦੇ ਹਰ ਪੈਦਾਵਾਰ ਦੇ ਖੇਤਰ ਨੂੰ ਅੰਬਾਨੀਆਂ ਤੇ ਅਡਾਨੀਆਂ ਨੂੰ ਵੇਚਣ ਦਾ ਕੰਮ ਕੀਤਾ ਹੈ। ਭਾਜਪਾ ਸਰਕਾਰ ਨੇ ਹੁਣ ਤਾਜ਼ਾ ਖੇਤੀ ਕਾਨੂੰਨਾਂ ਨਾਲ ਦੇਸ਼ ਵਾਸੀਆਂ ਦਾ ਢਿੱਡ ਭਰਨ ਲਈ ਸਖ਼ਤ ਮਿਹਨਤ ਕਰਨ ਵਾਲੇ ਕਿਸਾਨ ਨੂੰ ਕੁਚਲਣ ਤੇ ਦੇਸ਼ ਦੇ ਖੇਤਾਂ ਨੂੰ ਸਰਮਾਏਦਾਰਾਂ ਕੋਲ ਵੇਚਣ ਲਈ ਕਾਲੇ ਕਾਨੂੰਨਾਂ ਦਾ ਨਿਰਮਾਣ ਕੀਤਾ ਹੈ, ਜਿਨ੍ਹਾਂ ਵਿਰੁਧ ਪੰਜਾਬ ਵਿਚ ਪਿਛਲੇ ਚਾਰ ਮਹੀਨਿਆਂ ਤੋਂ ਅਤੇ ਦਿੱਲੀ ਵਿਚ 25 ਦਿਨਾਂ ਤੋਂ ਸੰਘਰਸ਼ ਜਾਰੀ ਹੈ।
ਕਿਸਾਨ ਜਥੇਬੰਦੀਆਂ ਦੇ ਸੰਘਰਸ ਨੂੰ ਭਾਜਪਾ ਸਰਕਾਰ ਫ਼ਾਸ਼ੀਵਾਦੀ ਸੋਚ ਤਹਿਤ ਖ਼ਾਲਿਸਤਾਨ ਦਾ ਨਾਮ ਦੇ ਕੇ ਬਦਨਾਮ ਕਰ ਕੇ ਕਿਸਾਨ ਸੰਘਰਸ਼ ਨੂੰ ਦੇਸ਼ ਵਾਸੀਆਂ ਵਿਚੋਂ ਨਿਖੇੜ ਕੇ ਅਲਗ ਥਲਗ ਕਰਨਾ ਚਾਹੁੰਦੀ ਹੈ ਤਾਕਿ ਭਾਜਪਾ ਸਰਕਾਰ ਖ਼ਾਲਿਸਤਾਨ ਦਾ ਡਰ ਦਿਖਾ ਕੇ ਭਾਰਤ ਨੂੰ ਅੰਬਾਨੀਸਤਾਨ ਬਣਾ ਸਕੇ। ਬਸਪਾ ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਖੜੀ ਹੈ ਅimageਤੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦੀ ਹੈ।