
ਜੁਆਇੰਟ ਕਮਿਸ਼ਨਰ ਇਨਕਮ ਟੈਕਸ ਅਮਨ ਪ੍ਰੀਤ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਤਾ ਸਨਮਾਨਤ
ਨਵÄ ਦਿੱਲੀ, 20 ਦਸੰਬਰ, (ਸਪੋਕਮੈਨ ਸਮਾਚਾਰ ਸੇਵਾ) : ਰਾਸ਼ਟਰੀ ਕਮਿਸ਼ਨ ਘੱਟ ਗਿਣਤੀ ਵਲੋਂ ਘੱਟ ਗਿਣਤੀ ਦਿਵਸ ਮੌਕੇ ਕਰਵਾਏ ਸਮਾਗਮ ਵਿਚ ਸ਼੍ਰੀ ਹਰਦੀਪ ਸਿੰਘ ਪੁਰੀ ਸ਼ਹਿਰੀ ਹਵਾਬਾਜ਼ੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਵਲੋ ਸ਼੍ਰੀਮਤੀ ਅਮਨ ਪ੍ਰੀਤ ਸੰਯੁਕਤ ਕਮਿਸ਼ਨਰ ਆਮਦਨ ਟੈਕਸ ਭਾਰਤ ਸਰਕਾਰ ਨੂੰ ਇਥੇ ਸਨਮਾਨਤ ਕੀਤਾ ਗਿਆ। ਇਸ ਸਮਾਰੋਹ ਵਿਚ ਨੈਸ਼ਨਲ ਘੱਟ ਗਿਣਤੀ ਕਮਿਸ਼ਨ ਦੇ ਮੀਤ ਪ੍ਰਧਾਨ, ਸ੍ਰੀ ਅਤੀਫ਼ ਰਸ਼ੀਦ, ਉਪ ਰਾਸ਼ਟਰਪਤੀ ਨੇ ਘੱਟ ਗਿਣਤੀ ਕਮਿਸ਼ਨ ਦੇ ਨੁਮਾਇੰਦਗੀ ਕੀਤੀ। ਇਹ ਦਸਿਆ ਜਾਂਦਾ ਹੈ ਕਿ ਸ਼੍ਰੀਮਤੀ ਅਮਨ ਪ੍ਰੀਤ ਨੇ ਕੋਵੀਡ-19 ਮਹਾਂਮਾਰੀ ਦੌਰਾਨ ਅਰਤਾਂ ਦੀਆਂ ਮਾਹਵਾਰੀ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕੋਵੀਡ-19 ਮਹਾਂਮਾਰੀ ਦੌਰਾਨ ਦੇਸ਼ ਭਰ ਵਿਚ ਵੱਖ-ਵੱਖ ਐਨ.ਜੀ.ਓਜ਼ ਅਤੇ ਕਈ ਅਧਿਕਾਰੀਆਂ ਦੀ ਸਹਾਇਤਾ ਨਾਲ ਤਾਲਮੇਲ ਕਰਦਿਆਂ 17 ਰਾਜਾਂ ਦੀਆਂ ਲਗਭਗ 12.5 ਲੱਖ ਅਰਤਾਂ ਨੂੰ ਸੈਨੇਟਰੀ ਨੈਪਕਿਨ ਵੰਡੀਆਂ ਹਨ। ਸ਼੍ਰੀਮਤੀ ਅਮਨ ਪ੍ਰੀਤ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਤੀ ਦੀਕਸ਼ਤ ਪਾਸੀ ਇਕ ਵਪਾਰੀ ਹਨ।