
ਦੇਸ਼ ਲਈ ਤਮਗ਼ਾ ਜਿੱਤਣ ਵਾਲੇ ਖਿਡਾਰੀ ਡਾ. ਤਰਲੋਕ ਸਿੰਘ ਨੇ ਪ੍ਰਗਟਾਇਆ ਰੋਸ
ਕਿਹਾ, ਬਦਨੀਤੀ ਨੂੰ ਨੀਤੀ ’ਚ ਬਦਲ ਕੇ ਕਿਸਾਨਾਂ ਦਾ ਭਲਾ ਕਰੇ ਸਰਕਾਰ
ਨਵÄ ਦਿੱਲੀ, 20 ਦਸੰਬਰ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨੀ ਸੰਘਰਸ਼ ਅਪਣੀ ਚਾਲ ਨਾਲ ਅੱਗੇ ਵਧ ਰਿਹਾ ਹੈ, ਇਸ ਦੌਰਾਨ ਇਸ ਸੰਘਰਸ਼ ਨੂੰ ਹਮਾਇਤ ਦੇਣ ਵਾਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਡਾਕਟਰ ਤਰਲੋਕ ਸਿੰਘ ਵੀ ਦਿੱਲੀ ਪਹੁੰਚੇ। ਡਾਕਟਰ ਤਰਲੋਕ ਸਿੰਘ ਨੇ 1980 ਵਿਚ ਮਾਸਕੋ ਵਿਚ ਹੋਈਆਂ ਓਲੰਪਿਕ ਖੇਡਾਂ ਦੌਰਾਨ ਦੇਸ਼ ਲਈ ਸੋਨੇ ਦਾ ਤਮਗ਼ਾ ਜਿਤਿਆ ਸੀ। ਖੇਤੀ ਕਾਨੂੰਨਾਂ ਵਿਰੁਧ ਰੋਸ ਦੇ ਚਲਦਿਆਂ ਉਨ੍ਹਾਂ ਨੇ ਅਪਣਾ ਅਵਾਰਡ ਸਰਕਾਰ ਨੂੰ ਵਾਪਸ ਕਰ ਦਿਤਾ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਡਾਕਟਰ ਤਰਲੋਕ ਸਿੰਘ ਨੇ ਕਿਹਾ ਕਿ ਉਹਨਾਂ ਨੇ ਏਅਰਫੋਰਸ ਵਿਚ ਵੀ ਸੇਵਾ ਨਿਭਾਈ ਹੈ। ਇਸ ਲਈ ਉਹ ਜਵਾਨ ਵੀ ਹਨ, ਕਿਸਾਨ ਵੀ ਹਨ, ਖਿਡਾਰੀ ਵੀ ਹਨ ਤੇ ਅਧਿਆਪਕ ਵੀ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਨੌਕਰੀਆਂ ਕਰਨ ਦੇ ਬਾਵਜੂਦ ਵੀ ਉਹ ਇਸ ਲਈ ਦਿੱਲੀ ਮੋਰਚੇ ਉਤੇ ਆਏ ਹਨ, ਕਿਉਂਕਿ ਕਿਸਾਨ ਅਪਣੀਆਂ ਜਾਇਜ਼ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ। ਇਸ ਸੰਘਰਸ਼ ਵਿਚ ਉਹ ਕਿਸਾਨਾਂ ਲਈ ਅਪਣਾ ਯੋਗਦਾਨ ਦੇ ਰਹੇ ਹਨ। ਤਰਲੋਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਪਣੀ ਜ਼ਿੰਦਗੀ ਵਿਚ ਇੰਨਾ ਵੱਡਾ ਰੋਸ ਪ੍ਰਦਰਸ਼ਨ ਕਦੀ ਨਹÄ ਦੇਖਿਆ। ਕਿਸਾਨ ਸਾਂਤਮਈ ਢੰਗ ਨਾਲ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸÄ ਹਰ ਤਰ੍ਹਾਂ ਕਿਸਾਨਾਂ ਦੇ ਨਾਲ ਹਾਂ। ਅਵਾਰਡ ਵਾਪਸ ਕਰਨ ਨਾਲ ਸਰਕਾਰ ਨੂੰ ਕੋਈ ਫ਼ਰਕ ਨਹÄ ਪਵੇਗਾ ਪਰ ਸਾਨੂੰ ਫ਼ਰਕ ਜ਼ਰੂਰ ਪਵੇਗਾ ਕਿਉਂਕਿ ਅਜਿਹਾ ਕਰਨ ਨਾਲ ਸਰਕਾਰ ਨੂੰ ਸ਼ਰਮ ਜ਼ਰੂਰ ਆਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਦਨੀਤੀ ਨੂੰ ਨੀਤੀ ਵਿਚ ਬਦਲ ਕੇ ਕਿਸਾਨਾਂ ਦਾ ਭਲਾ ਕਰੇ। ਤਰਲੋਕ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਅਵਾਰਡ, ਸਾਬਕਾ ਪ੍ਰਧਾਨ ਮੰਤਰੀ ਵਲੋਂ ਦਿਤਾ ਗਿਆ ਬੈਸਟ ਪਲੇਅਰ ਦਾ ਅਵਾਰਡ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਕਿਸਾਨਾਂ ਤੋਂ ਵਧਕੇ ਕੋਈ ਅਵਾਰਡ ਨਹÄ ਹੈ। ਡਾਕਟਰ ਤਰਲੋਕ ਸਿੰਘ ਨੇ ਦਸਿਆ ਕਿ ਉਹ ਲਾਅ ਗ੍ਰੈਜੂਏਟ ਵੀ ਹਨ ਅਤੇ ਇਸ ਦੇ ਬਾਵਜੂਦ ਵੀ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਕਾਨੂੰਨ ਸਮਝ ਨਹÄ ਆ ਰਹੇ।